ਭਗਵਾਨ ਪਰਸ਼ੂਰਾਮ ਦਾ ਜਨਮ ਉਤਸਵ ਘਨੌਲੀ ਵਿਖੇ 12 ਮਈ ਨੂੰ ਜਾਵੇਗਾ ਮਨਾਇਆ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 8 ਮਈ 2024: ਭਗਵਾਨ ਪਰਸ਼ੂਰਾਮ ਜੀ ਦਾ ਜਨਮ ਉਤਸਵ 12 ਮਈ ਦਿਨ ਐਤਵਾਰ ਨੂੰ ਘਨੌਲੀ ਬੱਸ ਸਟੈਂਡ ਨੇੜੇ ਸ਼ਿਵ ਮੰਦਰ ਵਿਖੇ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ।
ਬ੍ਰਾਹਮਣ ਸੇਵਾ ਸਮਿਤੀ ਜ਼ਿਲ੍ਹਾ ਰੋਪੜ ਦੇ ਪ੍ਧਾਨ ਪੰਡਿਤ ਅਵਨੀਸ਼ ਮੌਦਗਿਲ ਸਾਹੂਮਾਜਰਾ ਅਤੇ ਪੰਕਜ ਸ਼ਰਮਾਂ ਅਵਾਨ ਕੋਟ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਉਤਸਵ ਸੰਬੰਧਿਤ ਪ੍ਰੋਗਰਾਮ ਦਾ ਬੈਨਰ ਪ੍ਕਾਸ਼ਿਤ ਕਰ ਦਿੱਤਾ ਗਿਆ ਹੈ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਸੱਦਾ ਪੱਤਰ ਵੀ ਵੰਡੇ ਜਾ ਰਹੇ ਹਨ। ਭਗਵਾਨ ਪਰਸ਼ੂਰਾਮ ਜੀ ਦਾ ਜਨਮ ਉਤਸਵ12ਮਈ ਦਿਨ ਐਤਵਾਰ ਨੂੰ ਘਨੌਲੀ ਬੱਸ ਸਟੈਂਡ ਨੇੜੇ ਸ਼ਿਵ ਮੰਦਰ ਵਿਖੇ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ।
ਸੁਰਿੰਦਰ ਪਾਲ ਕੌਸ਼ਿਕ ਘਨੌਲੀ ਅਤੇ ਰਾਕੇਸ਼ ਸ਼ਰਮਾ ਸਾਹੂਮਾਜਰਾ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 12 ਮਈ ਨੂੰ ਸਵੇਰੇ ਸ੍ਰੀ ਗਣੇਸ਼ ਪੂਜਾ ਅਤੇ ਸ੍ਰੀ ਸੁੰਦਰ ਕਾਂਡ ਜੀ ਦਾ ਪਾਠ 8.30 ਤੋਂ 10 ਵਜੇ ਤੱਕ ਹੋਵੇਗਾ, ਜਿਸ ਤੋਂ ਬਾਅਦ ਆਚਾਰੀਆ ਵਿਪਨ ਸ਼ਰਮਾ ਜੀ ਤਾਜਪੁਰਾ ਵਾਲੇ ਅਤੇ ਆਚਾਰੀਆ ਹੈਪੀ ਸ਼ਰਮਾ ਜੀ ਮਹਿੰਦਲੀ ਵਾਲੇ ਭਗਵਾਨ ਪਰਸ਼ੂਰਾਮ ਜੀ ਦੀ ਜੀਵਨੀ ਅਤੇ ਇਤਿਹਾਸ ਵਿੱਚ ਦਰਜ ਬ੍ਰਾਹਮਣਾਂ ਦੇ ਯੋਗਦਾਨ 'ਤੇ ਵਿਸਥਾਰ ਪੂਰਵਕ ਪ੍ਰਵਚਨ ਸੁਣਾਉਣਗੇ ਅਤੇ ਬੱਚਿਆਂ ਤੋਂ ਧਾਰਮਿਕ ਸਵਾਲ ਪੁੱਛ ਕੇ ਸਹੀ ਜਵਾਬ ਦੇਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕਰਨਗੇ। ਇਸ ਤੋਂ ਬਾਅਦ ਭੰਡਾਰਾ ਸ਼ੁਰੂ ਕੀਤਾ ਜਾਵੇਗਾ। ਬ੍ਰਾਹਮਣ ਸੇਵਾ ਸਮਿਤੀ ਨੇ ਸਾਰੇ ਬ੍ਰਾਹਮਣ ਪਰਿਵਾਰਾਂ ਨੂੰ ਇਸ ਪ੍ਰੋਗਰਾਮ ਵਿੱਚ ਪਰਿਵਾਰ ਸਮੇਤ ਹਿੱਸਾ ਲੈਣ ਦੀ ਅਪੀਲ ਕੀਤੀ ਹੈ।ਇਸ ਮੌਕੇ ਧਰਮਿੰਦਰ ਸ਼ਰਮਾ ਕਟਲੀ, ਰਵਿੰਦਰ ਗੌਤਮ ਘਨੌਲੀ, ਆਦੇਸ਼ ਸ਼ਰਮਾਂ ਅਵਾਨ ਕੋਟ ਅਤੇ ਬ੍ਰਾਹਮਣ ਸੇਵਾ ਸਮਿਤੀ ਜਿਲਾ ਰੋਪੜ ਦੇ ਅਹੁਦੇਦਾਰ ਹਾਜ਼ਰ ਸਨ।