ਨਾਬਾਲਗ਼ ਬੱਚੇ ਨੇ ਪਿਓ ਕੋਲੋਂ ਸਕੋਰਪੀਓ ਚਲਾਉਣੀ ਸਿੱਖਦਿਆਂ ਮਾਸੂਮ ਦੀ ਲੈ ਲਈ ਜਾਨ
ਬੱਚੇ ਦੀ ਮਾਂ ਕੀਤੀ ਜ਼ਖਮੀ,,
ਰੋਹਿਤ ਗੁਪਤਾ
ਗੁਰਦਾਸਪੁਰ, ਚੰਡੀਗੜ੍ਹ, 19 ਮਈ, 2024 : ਬਟਾਲਾ ਦੇ ਸਟਾਫ ਰੋਡ ਤੇ ਦੇਰ ਸ਼ਾਮ ਊਸ ਵੇਲੇ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਇਕ ਵਿਅਕਤੀ ਵਲੋਂ ਆਪਣੇ ਨਾਬਾਲਿਗ ਬੱਚੇ ਨੂੰ ਗੱਡੀ ਚਲਾਉਣੀ ਸਿਖਾਉਂਦੇ ਸਮੇਂ ਅਚਾਨਕ ਗੱਡੀ ਦਾ ਬੈਲੈਂਸ ਵਿਗੜਨ ਕਾਰਨ ਗੱਡੀ ਗਲੀ ਵਿਚੋਂ ਪੈਦਲ ਜਾ ਰਹੇ ਮਾਂ ਪੁੱਤ ਤੇ ਚੜ ਗਈ।ਇਸ ਹਾਦਸੇ ਕਾਰਨ ਪਰਵਾਸੀ ਮਜੂਦਰ ਦੇ ਚਾਰ ਸਾਲ ਉਮਰ ਦੇ ਬੱਚੇ ਸੁਭਮ ਕੁਮਾਰ ਦੀ ਮੌਤ ਹੋ ਗਈ ਅਤੇ ਬੱਚੇ ਦੀ ਮਾਂ ਮੋਨੀ ਦੇਵੀ ਗੰਭੀਰ ਜ਼ਖਮੀ ਹੋ ਗਈ।ਹਾਦਸੇ ਦੀ ਇਤਲਾਹ ਮਿਲਦੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਵਲੋਂ ਹਾਦਸਾ ਗ੍ਰਸਤ ਸਕਾਰਪੀਓ ਗੱਡੀ ਨੂੰ ਕਬਜੇ ਵਿੱਚ ਲੈਂਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਮੋਨੀ ਦੇਵੀ ਆਪਣੇ ਚਾਰ ਸਾਲ ਦੇ ਪੁੱਤਰ ਨਾਲ ਗਲੀ ਵਿਚੋਂ ਪੈਦਲ ਮੰਦਿਰ ਲਈ ਜਾ ਰਹੀ ਸੀ ਤਦੇ ਅਚਾਨਕ ਸਕਾਰਪੀਓ ਗੱਡੀ ਓਹਨਾਂਂ ਦੇ ਵਿਚ ਆਣ ਟਕਰਾਈ ਦਸਿਆ ਜਾ ਰਿਹਾ ਹੈ ਕਿ ਗੱਡੀ ਨੂੰ ਨਾਬਾਲਗ ਬੱਚਾ ਚਲਾ ਰਿਹਾ ਸੀ ਜੋ ਅਜੇ ਗੱਡੀ ਚਲਾਉਣ ਦੀ ਜਾਚ ਸਿੱਖ ਰਿਹਾ ਸੀ ।ਇਸ ਹਾਦਸੇ ਕਾਰਨ ਚਾਰ ਸਾਲ ਉਮਰ ਦੇ ਸੁਭਮ ਕੁਮਾਰ ਦੀ ਮੌਤ ਹੋ ਗਈ ਜਦੋਂ ਕੇ ਬੱਚੇ ਦੀ ਮਾਂ ਗੰਭੀਰ ਜ਼ਖਮੀ ਹੋ ਗਈ।ਮੌਕੇ ਤੇ ਪਹੁੰਚੇ ਐਸ ਐਚ ਓ ਯਾਦਵਿੰਦਰ ਸਿੰਘ ਨੇ ਹਾਦਸਾ ਗ੍ਰਸਤ ਸਕਾਰਪੀਓ ਗੱਡੀ ਨੂੰ ਕਬਜੇ ਵਿੱਚ ਲੈਂਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।