ਐਚ ਡੀ ਐਫ ਸੀ ਬੈਂਕ ਨੇ ਕੰਮਕਾਜ ਦਾ ਸਮਾਂ ਬਦਲਿਆ
ਨਵੀਂ ਦਿੱਲੀ, 23 ਮਾਰਚ, 2020 : ਐਚ ਡੀ ਐਫ ਸੀ ਬੈਂਕ ਨੇ ਆਪਣੀਆਂ ਬ੍ਰਾਂਚਾਂ ਵਿਚ ਕੰਮਕਾਜ ਦਾ ਸਮਾਂ ਬਦਲ ਲਿਆ ਹੈ। ਬੈਂਕ ਨੇ ਇਕ ਬਿਆਨ ਵਿਚ ਦੱਸਿਆ ਕਿ 23 ਤੋਂ 31 ਮਾਰਚ ਤੱਕ ਬੈਂਕ ਸਵੇਰੇ 10.00 ਵਜੇ ਤੋਂ ਦੁਪਹਿਰ ਬਾਅਦ 2.00 ਵਜੇ ਤੱਕ ਖੁਲ•ੇਗਾ ਅਤੇ ਦੂਜੇ ਤੇ ਚੌਥੇ ਸ਼ਨੀਵਾਰ ਬੈਂਕ ਬੰਦ ਰਹੇਗਾ। ਬੈਂਕ ਨੇ ਕੋਰੋਨਾਵਾਇਰਸ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈ ਤੇ ਇਹ ਕਦਮ ਸਾਰਿਆਂ ਦੀ ਸਿਹਤ ਤੇ ਸੁਰੱਖਿਆ ਵਾਸਤੇ ਇਹ ਕਦਮ ਚੁੱਕਿਆ ਹੈ।
ਬੈਂਕ ਨੇ ਦੱਸਿਆ ਕਿ ਸਮੇਂ ਦੀ ਤਬਦੀਲੀ ਦੇ ਨਾਲ ਨਾਲ ਹੋਰ ਕੁਝ ਵੀ ਨਿਯਮ ਬਦਲੇ ਹਨ ਜਿਹਨਾਂ ਵਿਚ ਪਾਸਬੁੱਕ ਅਪਡੇਟ ਕਰ ਤੇ ਫੋਰਨ ਕਰੰਸੀ ਪਰਚੇਜ਼ ਦੀ ਸਹੂਲਤ ਬੰਦ ਰਹੇਗੀ। ਬੈਂਕ ਨੇ ਗਾਹਕਾਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਚੈਕ ਡਰਾਪ ਬਾਕਸ ਵਿਚ ਪਾ ਦੇਣ ਤਾਂ ਜੋ ਬ੍ਰਾਂਚਾਂ ਵਿਚ ਭੀੜ ਨਾ ਹੋਵੇ। ਬੈਂਕ ਨੇ ਲੋਕਾਂ ਨੂੰ ਡਿਜੀਟਲ ਸਰਵਿਸਿਜ਼ ਵਰਤਣਦੀ ਸਲਾਹ ਦਿੱਤੀ ਹੈ ਜਿਸ ਵਿਚ ਐਮ ਪਾਸਬੁੱਕ ਵਰਤ ਕੇ ਖਾਤਿਆਂ ਦਾ ਬੈਲੰਸ ਚੈਕ ਕੀਤਾ ਜਾ ਸਕਦਾ ਹੈ, ਫੋਰੈਕਸ ਕਾਰਡ ਆਨਲਾਈਨ ਰੀਲੋਡ ਹੋ ਸਕਦੇ ਹਨ। ਨੈਫਟ, ਆਰ ਟੀ ਜੀ ਐਸ ਜਾਂ ਯੂ ਪੀ ਆਈ ਰਾਹੀਂ ਪੈਸਾ ਭੇਜਿਆ ਜਾਂ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਬਿੱਲਾਂ ਦੀ ਅਦਾਇਗੀ ਯੂ ਪੀ ਆਈ ਰਾਹੀਂ ਕੀਤੀ ਜਾ ਸਕਦੀ ਹੈ।