ਛੋਟਾ ਘੱਲੂਘਾਰਾ ਦੇ ਹਜ਼ਾਰਾਂ ਸਿੱਖ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਕਰਵਾਇਆ
ਰੋਹਿਤ ਗੁਪਤਾ
ਗੁਰਦਾਸਪੁਰ , 18 ਮਈ 2024 : ਯਾਦਗਾਰ ਛੋਟਾ ਘੱਲੂਘਾਰਾ, ਛੰਭ ਕਾਹਨੂੰਵਾਨ ਵਿਖੇ 1746 ਦੇ ਛੋਟੇ ਘੱਲੂਘਾਰਾ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਰੋਹ ਦਾ ਆਯੋਜਨ ਕਰਵਾਇਆ ਗਿਆ । ਹਰ ਸਾਲ ਸਿੱਖ ਕੌਮ ਦੇ ਨਾਇਕ ਸ਼ਹੀਦ ਉਹਨਾਂ ਔਰਤਾਂ, ਬੱਚਿਆਂ ਅਤੇ ਪੁਰਸ਼ਾਂ ਨੂੰ ਯਾਦ ਕੀਤਾ ਜਾਂਦਾ ਹੈ, ਜਿਹੜੇ ਮੁਗਲਾਂ ਦੇ ਅਤਿਆਚਾਰ ਦਾ ਸਾਹਮਣਾ ਕਰਦੇ ਹੋਏ 1746 ਦੇ ਅਪ੍ਰੇਲ-ਜੂਨ ਦੇ ਮਹੀਨੇ ਵਿਚ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ ।
ਇਤਿਹਾਸਕਾਰ ਅਤੇ ਜ਼ਿਲ੍ਹਾ ਹੈਰੀਟੇਜ ਸ਼ੋਸਾਇਟੀ ਦੇ ਸਕੱਤਰ ਪ੍ਰੋ: ਰਾਜ ਕੁਮਾਰ ਸ਼ਰਮਾ ਨੇ ਸਿੱਖ ਇਤਿਹਾਸ ਦੇ ਇਸ ਮਹੱਤਵਪੂਰਣ ਅਧਿਆਇ ਤੇ ਚਾਨਣਾ ਪਾਉਂਦੇ ਦੱਸਿਆ ਕਿ ਇਸ ਘਟਨਾ ਨੇ ਇਕ ਨਵੀ ਚੇਤਨਾ ਨੂੰ ਪੈਂਦਾ ਕੀਤਾ । ਸ੍ਰੀ ਹਰਮਨਪ੍ਰੀਤ ਸਿੰਘ ਜਾਇੰਟ ਸਕੱਤਰ, ਹੇਰੀਟੇਜ ਸੋਸ਼ਾਇਟੀ ਨੇ ਵਿਸਥਾਰ ਸਹਿਤ ਸਿੱਖ ਅਤੇ ਸ਼ਹੀਦ ਸ਼ਬਦਾਂ ਦੇ ਅਰਥ ਦੱਸਦਿਆਂ ਸਿੱਖ ਸ਼ਹੀਦਾਂ ਦੀ ਜੀਵਨ ਸ਼ੈਲੀ ਤੇ ਕੰਮਾਂ ਬਾਰੇ ਦੱਸਿਆ ਅਤੇ ਆਏ ਮਹਿਮਾਨਾਂ ਨੂੰ ਜੀ ਆਇਆ ਕਰਦਿਆਂ ਧੰਨਵਾਦ ਕੀਤਾ । ਸ੍ਰੀ ਪਰਮਿੰਦਰ ਸਿੰਘ ਸੈਣੀ , ਜ਼ਿਲ੍ਹਾ ਗਾਈਡੈਂਸ ਕਾਊਂਸਲਰ-ਕਮ- ਸਹਾਇਕ ਪੋ੍ਗਾਰਮ ਅਫਸਰ ਹੈਰੀਟੇਜ ਸੋਸਾਇਟੀ ਨੇ ਮੰਚ ਦਾ ਸੰਚਾਲਨ ਕਰਦਿਆਂ ਮਹਾਨ ਸ਼ਹੀਦਾਂ , ਸੂਰਬੀਰਾਂ, ਨਾਇਕ ਯੋਧਿਆਂ ਦੇ ਜੀਵਨ ਤੋਂ ਸੇਧ ਲੈਣ ਅਤੇ ਉਨ੍ਹਾਂ ਦੁਆਰਾ ਕਾਇਮ ਰੱਖੇ, ਉਚੇ ਸੁੱਚੇ ਆਦਰਸ਼ਾਂ ਤੇ ਕਾਇਮ ਰਹਿਣ ਲਈ ਸਭ ਨੂੰ ਸੁਨੇਹਾ ਦਿੰਦੇ ਹੋਏ ਸ਼ਹੀਦਾਂ ਤੋਂ ਮਾਰਗ ਦਰਸ਼ਨ ਲੈਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਦਮਨਜੀਤ ਸਿੰਘ, ਨੇ ਸਕੂਲ ਵਿਦਿਆਰਥੀਆਂ ਨੂੰ ਸ਼ਹੀਦਾਂ ਦੀ ਯਾਦਗਾਰ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਬਾਬਾ ਮੇਹਰ ਸਿੰਘ ਗਗਨ ਮਾਡਰਨ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਲਾ ਦੇ ਵਿਦਿਆਰਥੀਆਂ ਨੇ 1746 ਦੇ ਛੋਟੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ । ਸਮਾਗਮ ਦੇ ਅੰਤ ਵਿਚ ਵਿਦਿਆਰਥੀਆਂ ਅਤੇ ਮਹਿਮਾਨਾਂ ਵਲੋਂ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕੀਤੀ ਗਈ । ਇਸ ਸਮਾਰੋਹ ਵਿਚ ਕੰਵਲਜੀਤ ਰਤੜਾ ਐਸਡੀਓ, ਮਨਦੀਪ ਕੌਰ, ਰਾਜਬੀਰ ਕੌਰ, ਸੰਦੀਪ ਕੌਰ ਹਾਜਿਰ ਸਨ ।