ਚੋਣ ਡਿਊਟੀ ‘ਤੇ ਤਾਇਨਾਤ ਔਰਤਾਂ ਦੇ ਬੱਚਿਆਂ ਲਈ ਕ੍ਰੈਚ ਸੈਂਟਰ ਬਣਾਏ ਗਏ: ਡਿਪਟੀ ਕਮਿਸ਼ਨਰ
ਰੂਪਨਗਰ, 18 ਮਈ: ਜ਼ਿਲ੍ਹਾ ਚੋਣ ਅਫ਼ਸਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ, ਜ਼ਿਲ੍ਹਾ ਪ੍ਰਸ਼ਾਸਨ, ਰੂਪਨਗਰ ਵੱਲੋਂ ਲੋਕ ਸਭਾ ਹਲਕੇ ਅਨੰਦਪੁਰ ਸਾਹਿਬ ਦੇ ਤਿੰਨ ਵਿਧਾਨ ਸਭ ਹਲਕਿਆਂ ਵਿਚ 3 ਰਿਹਰਸਲ ਕੇਂਦਰਾਂ ਵਿਖੇ ਚੋਣ ਡਿਊਟੀ ਉੱਤੇ ਤਾਇਨਾਤ ਔਰਤਾਂ ਦੇ ਬੱਚਿਆਂ ਦੀ ਸਾਂਭ-ਸੰਭਾਲ ਲਈ ਕ੍ਰੈਚ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਰਹਿਸਲ ਕੇਂਦਰਾਂ ਵਿੱਚ ਪਹਿਲਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਰਕਾਰੀ. ਸੀਨੀ. ਸੈਕੰ. ਵਿਦਿਆਲਾ, ਦੂਜਾ 050 ਰੂਪਨਗਰ ਸਰਕਾਰ ਕਾਲਜ, ਰੂਪਨਗਰ ਅਤੇ ਤੀਜਾ 051 ਚਮਕੌਰ ਸਾਹਿਬ ਕਾਲਜ, ਬੇਲਾ ਵਿਖੇ ਬਣਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕ੍ਰੈਚ ਸੈਂਟਰ ਵਿਚ ਬੱਚਿਆਂ ਲਈ ਡੇ ਕੇਅਰ ਸਹੂਲਤਾਂ, ਠੰਡਾ ਪੀਣ ਵਾਲਾ ਪਾਣੀ ਤੇ ਸ਼ਰਬਤ, ਪਲੇਮੈਟਸ/ਖਿਡੌਣੇ, ਗੁਬਾਰਿਆਂ ਨਾਲ ਚੰਗੀ ਤਰ੍ਹਾਂ ਸਜਾਏ ਹਵਾਦਾਰ ਕਮਰੇ, ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਵੱਖਰੇ ਕੈਬਿਨ ਅਤੇ ਹੋਰ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਇਸ ਕਰੈਚ ਸੈਂਟਰ ਵਿੱਚ ਬੱਚਿਆਂ ਦੀ ਸਾਂਭ ਸੰਭਾਲ ਲਈ ਸਪੈਸ਼ਲ ਟ੍ਰੇਨਰ ਵੀ ਰੱਖੇ ਗਏ ਹਨ, ਇਸ ਤੋਂ ਇਲਾਵਾ ਬੱਚਿਆਂ ਲਈ ਵੰਨ ਸੁਵੰਨੇ ਖਿਡੌਣੇ ਅਤੇ ਆਰਾਮ ਕਰਨ ਲਈ ਮੈਟ ਵਗੈਰਾ ਦਾ ਵੀ ਪ੍ਰਬੰਧ ਕੀਤਾ ਗਿਆ ਹੈ।