ਡਾ. ਮਨਜੀਤ ਸਿੰਘ ਢਿੱਲੋਂ ਨੂੰ ਸਦਮਾ, ਪਿਤਾ ਦਾ ਵਿਛੋੜਾ
ਦੀਪਕ ਗਰਗ
ਕੋਟਕਪੂਰਾ, 18 ਮਈ 2024:- ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਪ੍ਰਧਾਨ, ਨਰਸਿੰਗ ਟ੍ਰੇਨਿੰਗ ਇੰਸਟੀਚਿਊਟ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਅਤੇ ਵੱਖ-ਵੱਖ ਦੇਸ਼ ਪੱਧਰੀ ਸੰਸਥਾਵਾਂ/ਜਥੇਬੰਦੀਆਂ ਦੀ ਅਗਵਾਈ ਕਰਨ ਵਾਲੇ ਉੱਘੇ ਸਮਾਜਸੇਵੀ ਡਾ. ਮਨਜੀਤ ਸਿੰਘ ਢਿੱਲੋਂ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ, ਜਦ ਉਹਨਾਂ ਦੇ ਸਤਿਕਾਰਤ ਪਿਤਾ ਸ੍ਰ ਬਲਕਾਰ ਸਿੰਘ ਢਿੱਲੋਂ (82) ਕੁਝ ਦਿਨਾਂ ਦੀ ਬਿਮਾਰੀ ਦੇ ਚੱਲਦਿਆਂ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦੇ ਅੰਤਿਮ ਸਸਕਾਰ ਮੌਕੇ ਉਹਨਾਂ ਦੇ ਜੱਦੀ ਪਿੰਡ ਸੁਰਸਿੰਘ ਵਾਲਾ ਨੇੜੇ ਜੀਰਾ ਜ਼ਿਲਾ ਫਿਰੋਜਪੁਰ ਵਿਖੇ ਵੱਡੀ ਗਿਣਤੀ ਵਿੱਚ ਰਾਜਨੀਤਿਕ ਅਤੇ ਗੈਰ ਸਿਆਸੀ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਵਲੋਂ ਉਹਨਾਂ ਦੇ ਛੋਟੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਅਤੇ ਰਿਸ਼ਤੇਦਾਰ ਸੁਖਦੇਵ ਸਿੰਘ ਲੋਹਕਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਗੁੱਡ ਮੌਰਨਿੰਗ ਕਲੱਬ ਵਲੋਂ ਵਿਨੋਦ ਬਾਂਸਲ (ਪੱਪੂ ਲਹੌਰੀਆ), ਡਾ. ਰਵਿੰਦਰਪਾਲ ਕੋਛੜ, ਸੁਰਿੰਦਰ ਸਿੰਘ ਸਦਿਉੜਾ, ਰਜਿੰਦਰ ਸਿੰਘ ਸਰਾਂ, ਗੁਰਦੀਪ ਸਿੰਘ ਮੈਨੇਜਰ, ਦਲਜਿੰਦਰ ਸਿੰਘ ਸੰਧੂ, ਬਿੱਟਾ ਠੇਕੇਦਾਰ, ਗੁਰਿੰਦਰ ਸਿੰਘ ਮਹਿੰਦੀਰੱਤਾ, ਜਸਕਰਨ ਸਿੰਘ ਭੱਟੀ, ਬਲਵੀਰ ਸਿੰਘ ਤੱਗੜ, ਸਰਨ ਕੁਮਾਰ, ਓਮ ਪ੍ਰਕਾਸ਼ ਗੁਪਤਾ ਆਦਿ ਵੀ ਹਾਜਰ ਸਨ। ਬਾਬਾ ਫਰੀਦ ਨਰਸਿੰਗ ਕਾਲਜ ਵਲੋਂ ਐੱਮ.ਡੀ. ਆਰ.ਕੇ. ਮਿੱਡਾ, ਅੰਕਿਤ ਮਿੱਡਾ, ਪਿ੍ਰੰਸੀਪਲ ਮੈਡਮ ਡਾ. ਗੁਰਜੀਤ ਕੌਰ ਸਮੇਤ ਸਮੂਹ ਸਟਾਫ ਨੇ ਵੀ ਡਾ ਢਿੱਲੋਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਚੇਚੇ ਤੌਰ ’ਤੇ ਜਥੇਬੰਦੀ ਵਲੋਂ ਪੁੱਜੇ ਸੂਬਾਈ ਪ੍ਰਧਾਨ ਗੁਰਦਿਆਲ ਸਿੰਘ ਬੁੱਟਰ, ਪੁਨੀਤਇੰਦਰ ਬਾਵਾ, ਇੰਦਰਪਾਲ ਸਿੰਘ, ਰਸ਼ਮਿੰਦਰ ਸਿੰਘ ਚਹਿਲ ਸਮੇਤ ਹਰਪ੍ਰੀਤ ਸਿੰਘ ਚਾਨਾ ਪ੍ਰਧਾਨ ਪੰਜਾਬ ਚੰਡੀਗੜ ਜਰਨਲਿਸਟ ਯੂਨੀਅਨ ਕੋਟਕਪੂਰਾ ਨੇ ਆਪਣੀ ਜਥੇਬੰਦੀ ਵਲੋਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।