ਕਣਕ ਦੀ ਨਾੜ ਨੂੰ ਲੱਗੀ ਅੱਗ ਦੇ ਵਿੱਚ ਝੁਲਸਿਆ ਕਿਸਾਨ, ਮੌਕੇ 'ਤੇ ਹੀ ਹੋਈ ਮੌਤ
ਗੁਰਪ੍ਰੀਤ ਸਿੰਘ
- ਅੱਗ ਲੱਗਣ ਨਾਲ ਕਿਸਾਨ ਦੀ ਹੋਈ ਮੌਕੇ ਤੇ ਮੌਤ
- ਕਣਕ ਦੀ ਨਾੜ ਨੂੰ ਲੱਗੀ ਅੱਗ ਕਈ ਕਿੱਲਿਆਂ ਤੱਕ ਅੱਗ ਫੈਲੀ
ਅੰਮ੍ਰਿਤਸਰ, 18 ਮਈ 2024 - ਸਰਕਾਰ ਵੱਲੋਂ ਇੱਕ ਪਾਸੇ ਕਿਸਾਨਾਂ ਨੂੰ ਕਣਕ ਦੀ ਨਾੜ ਸਾੜਨ ਮਨਾਹੀ ਕੀਤੀ ਹੋਈ ਹੈ ਲੇਕਿਨ ਫਿਰ ਵੀ ਬਹੁਤ ਸਾਰੇ ਕਿਸਾਨ ਕਣਕ ਦੀ ਨਾੜ ਨੂੰ ਅੱਗ ਲਗਾਉਂਦੇ ਹਨ ਤੇ ਉਸਦੇ ਧੂਏ ਦੇ ਨਾਲ ਬਹੁਤ ਸਾਰਾ ਨੁਕਸਾਨ ਵੀ ਹੁੰਦਾ ਦਿਖਾਈ ਦਿੰਦਾ ਹੈ। ਅਤੇ ਹੁਣ ਕਣਕ ਦੀ ਵਾਢੀ ਤੋਂ ਬਾਅਦ ਪੰਜਾਬ ਚੋਂ ਬਹੁਤ ਸਾਰੇ ਕਿਸਾਨ ਆਪਣੇ ਖੇਤਾਂ ਦੇ ਵਿੱਚ ਕਣਕ ਦੀ ਨਾੜ ਨੂੰ ਅੱਗ ਲਗਾਉਂਦੇ ਹਨ। ਅਤੇ ਕਈ ਹਾਦਸੇ ਇਸ ਅੱਗ ਦੇ ਨਾਲ ਹੁੰਦੇ ਨਜ਼ਰ ਆ ਰਹੇ ਹਨ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਅਜਨਾਲਾ ਦੇ ਨੇੜਲੇ ਪਿੰਡ ਦਿਆਲਪੁਰਾ ਦਾ ਹੈ ਜਿੱਥੇ ਕਿ ਖੇਤ ਵਿੱਚ ਲੱਗੀ ਕਣਕ ਦੀ ਨਾੜ ਨੂੰ ਅੱਗ ਕਈ ਕਿਲਿਆਂ ਤੱਕ ਜਾ ਪਹੁੰਚੀ ਅਤੇ ਇਸ ਦੌਰਾਨ ਕਿਸਾਨ ਸੁਖਜੀਤ ਸਿੰਘ ਦੀ ਕਣਕ ਦੇ ਨਾੜ ਨੂੰ ਲੱਗੀ ਅੱਗ ਵਿਚ ਘਿਰ ਜਾਣ ਕਾਰਨ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਕਿਸਾਨ ਖੇਤਾਂ ਵਿਚ ਪਏ ਕਣਕ ਦੇ ਨਾੜ ਨੂੰ ਅੱਗ ਤੋਂ ਬਚਾਉਣ ਦੀ ਕੋਸ਼ਿਸ਼ ਵਿਚ ਸੀ ਕਿ ਅੱਗ ਵਿਚ ਕਾਬੂ ਆ ਜਾਣ ਕਾਰਨ ਉਸ ਦਾ ਸਰੀਰ ਬਹੁਤ ਬੁਰੀ ਤਰ੍ਹਾਂ ਨਾਲ ਸੜ ਗਿਆ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਦੌਰਾਨ ਮ੍ਰਿਤਕ ਕਿਸਾਨ ਸੁਖਜੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਸੁਖਜੀਤ ਸਿੰਘ ਨੂੰ ਜਾਣਕਾਰੀ ਮਿਲੀ ਕਿ ਉਸਦੀ ਖੇਤਾਂ ਦੇ ਨਜ਼ਦੀਕਲੇ ਖੇਤਾਂ ਵਿੱਚ ਅੱਗ ਲੱਗੀ ਹ ਤੇ ਉਹ ਆਪਣੇ ਖੇਤਾਂ ਨੂੰ ਬਚਾਉਣ ਪਹੁੰਚਿਆ ਸੀ ਪਰ ਉਹ ਖੁਦ ਅੱਗ ਦੀ ਚਪੇਟ ਵਿੱਚ ਆ ਗਿਆ ਜਿਸ ਨਾਲ ਕਿ ਉਸਦੀ ਮੌਤ ਹੋ ਗਈ।
ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਿਆਲਪੁਰ ਪਿੰਡ ਦੇ ਵਿੱਚ ਖੇਤਾਂ ਚ ਲੱਗੀ ਕਣਕ ਦੀ ਨਾੜ ਨੂੰ ਅੱਗ ਦੀ ਚਪੇਟ ਵਿੱਚ ਆਣ ਨਾਲ ਇੱਕ ਕਿਸਾਨ ਸੁਖਜੀਤ ਸਿੰਘ ਦੀ ਮੌਤ ਹੋ ਗਈ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਅੱਗ ਕਿਸ ਖੇਤ ਤੋਂ ਸ਼ੁਰੂ ਹੋਈ ਸੀ ਜਾਂ ਕਰਨ ਤੋਂ ਬਾਅਦ ਬਣਦੀ ਕਾਰਵਾਈ ਪੁਲਿਸ ਵੱਲੋਂ ਕੀਤੇ ਜਾਵੇਗੀ।