ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਈਆਂ ਜਾਣਗੀਆਂ ਲੋਕ ਸਭਾ ਚੋਣਾਂ : ਰਵਿੰਦਰ ਬਾਂਸਲ
"ਚੋਣ ਅਮਲੇ ਦੀ ਕਰਵਾਈ ਦੂਜੀ ਰਿਹਰਸਲ"
ਪ੍ਰਮੋਦ ਭਾਰਤੀ
ਨਵਾਂਸ਼ਹਿਰ, 19 ਮਈ 2024
ਜਿਲ੍ਹਾ ਚੋਣ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਅਤੇ ਐੱਸ.ਡੀ. ਐੱਮ. ਬਲਾਚੌਰ-ਕਮ-ਚੋਣ ਅਫ਼ਸਰ ਸ੍ਰੀ ਰਵਿੰਦਰ ਬਾਂਸਲ ਦੀ ਅਗਵਾਈ ਹੇਠ ਲੋਕ ਸਭਾ ਚੋਣਾਂ 'ਚ ਡਿਊਟੀ ਨਿਭਾਉਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ ਬਾਬਾ ਬਲਰਾਜ ਕਾਲਜ ਬਲਾਚੌਰ ਵਿਖੇ ਕਰਵਾਈ ਗਈ। ਇਸ ਮੌਕੇ ਸੰਬੋਧਨ ਕਰਦਿਆਂ ਐੱਸ.ਡੀ.ਐੱਮ. ਬਲਾਚੌਰ-ਕਮ-ਚੋਣ ਅਫ਼ਸਰ ਸ੍ਰੀ ਰਵਿੰਦਰ ਕੁਮਾਰ ਬਾਂਸਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਲੋਕ ਸਭਾ ਚੋਣਾਂ ਆਜ਼ਾਦ, ਨਿਰਪੱਖ, ਪਾਰਦਰਸ਼ੀ ਅਤੇ ਵਾਤਾਵਰਨ ਅਨਕੂਲ ਕਰਵਾਈਆਂ ਜਾਣਗੀਆਂ। ਉਹਨਾਂ ਚੋਣ ਅਮਲੇ ਨੂੰ ਚੋਣ ਪ੍ਰਕ੍ਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਰਮਚਾਰੀਆਂ ਨੂੰ ਤਨਦੇਹੀ ਨਾਲ ਡਿਊਟੀ ਕਰਨ ਲਈ ਪ੍ਰੇਰਿਆ। ਉਹਨਾਂ ਦੱਸਿਆ ਕਿ ਇਸ ਵਾਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਹ ਚੋਣਾਂ ਗਰੀਨ ਇਲੈਕਸ਼ਨ ਵਜੋਂ ਕਰਵਾਉਣ ਦਾ ਅਹਿਦ ਲਿਆ ਗਿਆ ਹੈ। ਉਹਨਾਂ ਇਹਨਾਂ ਚੋਣਾਂ ਦੌਰਾਨ ਘੱਟ ਤੋਂ ਘੱਟ ਕਾਰਬਨ ਨਿਕਾਸੀ ਕਰਨ ਲਈ ਪੋਲਿੰਗ ਬੂਥਾਂ ਤੇ ਡਿਊਟੀ ਨਿਭਾਉਣ ਵਾਲੇ ਪ੍ਰੀਜਾਈਡਿੰਗ ਅਫ਼ਸਰ 5 ਪੌਦੇ, ਏ.ਪੀ.ਆਰ.ਓ. ਦੋ-ਦੋ ਅਤੇ ਪੋਲਿੰਗ ਅਫ਼ਸਰ ਇੱਕ-ਇੱਕ ਪੌਦਾ ਲਗਾਉਣਗੇ, ਪੋਲਿੰਗ ਬੂਥਾਂ ਤੇ ਪਲਾਸਟਿਕ ਦੀ ਘੱਟ ਤੋਂ ਘੱਟ ਵਰਤੋਂ ਨੂੰ ਯਕੀਨੀ ਬਣਾਉਣ ਅਤੇ ਵੱਧ ਤੋਂ ਵੱਧ ਵੋਟ ਪੋਲਿੰਗ ਕਰਵਾਉਣ ਲਈ ਹਰ ਸੰਭਵ ਯਤਨ ਕਰਨ ਲਈ ਵੀ ਪ੍ਰੇਰਿਆ। ਇਸ ਤੋਂ ਇਲਾਵਾ ਉਹਨ੍ਹਾਂ ਪੋਲਿੰਗ ਸਟਾਫ਼ ਦੀਆਂ ਸੌ ਫ਼ੀਸਦੀ ਵੋਟਾਂ ਪੋਲ ਕਰਵਾਉਣ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ, ਜਿਸ ਲਈ ਚੋਣ ਅਮਲੇ ਨੂੰ ਆਪਣੇ 12 ਅਤੇ 12 ਏ ਨੰਬਰ ਫਾਰਮ ਪ੍ਰਿੰਸੀਪਲ ਜਸਜੀਤ ਸਿੰਘ ਕੋਲ ਜਮਾਂ ਕਰਵਾਉਣ ਲਈ ਕਿਹਾ।
ਇਸ ਮੌਕੇ ਪ੍ਰਿੰਸੀਪਲ ਚੰਦਰੇਸ਼ ਸ਼ੌਰੀ, ਦਵਿੰਦਰ ਕੁਮਾਰ ਕਟਾਰੀਆ, ਅਮਨਦੀਪ ਸਿੰਘ ਸੀ.ਐੱਚ.ਟੀ., ਲੈਕਚਰਾਰ ਅਨਿਲ ਕੁਮਾਰ ਰਾਣਾ,
ਮਾ: ਨਾਗੇਸ਼ ਕੁਮਾਰ, ਡਾ: ਨਿਤੀਨ ਕੁਮਾਰ, ਡਾ: ਵਿਜੈ ਮੈਹਸ਼ੀ, ਰਮਨਦੀਪ ਸਿੰਘ ਨਾਹਰ, ਆਦਿ ਵੱਖ-ਵੱਖ ਮਾਸਟਰ ਟਰੇਨਰਾਂ ਵਲੋਂ ਪਰਜ਼ਾਈਡਿੰਗ ਅਫਸਰ, ਏ.ਪੀ. ਆਰ.ਓ. ਅਤੇ ਪੋਲਿੰਗ ਅਫ਼ਸਰ ਵਜੋਂ ਡਿਊਟੀ ਕਰਨ ਵਾਲੇ ਕਰਮਚਾਰੀਆਂ ਨੂੰ ਚੋਣ ਪ੍ਰਕਿਰਿਆ ਅਤੇ ਈ.ਵੀ.ਐੱਮ. ਅਤੇ ਵੀ.ਵੀ.ਪੈਟ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵਿਕਾਸ ਸ਼ਰਮਾ ਤਹਿਸੀਲਦਾਰ ਬਲਾਚੌਰ, ਰਵਿੰਦਰ ਸਿੰਘ ਨਾਇਬ ਤਹਿਸੀਲਦਾਰ, ਜਸਵੀਰ ਕੌਰ ਬੀ.ਡੀ.ਪੀ.ਓ. ਬਲਾਚੌਰ, ਸੁਪਰਡੈਂਟ ਹਰਵਿੰਦਰ ਸਿੰਘ, ਜਤਿਨ ਕੁਮਾਰ ਫ਼ੂਡ ਸਪਲਾਈ ਅਫ਼ਸਰ, ਮਨਜੀਤ ਸਿੰਘ ਫ਼ੂਡ ਸਪਲਾਈ ਅਫ਼ਸਰ, ਰਾਜ ਕੁਮਾਰ ਸੁਪਰਵਾਈਜ਼ਰ, ਕੇਵਲ ਕ੍ਰਿਸ਼ਨ ਈ. ਓ. ਨਗਰ ਕੌਂਸਲ, ਦਿਨੇਸ਼ ਕੁਮਾਰ ਜੇ.ਈ., ਭਾਰਤ ਭੂਸ਼ਨ, ਧਨਵੰਤ ਸਿੰਘ, ਬਲਤੇਜਵੀਰ ਸਿੰਘ, ਗੁਰਜੰਟ ਸਿੰਘ, ਕਮਲਜੀਤ ਸਿੰਘ, ਧੀਰਜ ਕੁਮਾਰ, ਜਸਵਿੰਦਰ ਸਿੰਘ ਸਟੈਨੋ, ਸੁਖਵਿੰਦਰ ਸਿੰਘ, ਵਿਕਾਸ ਰਾਣਾ,ਰਵਿੰਦਰ ਸੂਰਾਪੁਰੀ,ਹਰਵਿੰਦਰਪਾਲ ਸਿੰਘ,ਗੁਰਦਿਆਲ ਮਾਨ ਅਤੇ ਵਿਜੈ ਕੁਮਾਰ ਸਮੇਤ ਵੱਡੀ ਗਿਣਤੀ 'ਚ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਤੇ ਅਧਿਕਾਰੀ ਹਾਜ਼ਰ ਸਨ।