ਸਮਰਾਲਾ : ਲਾਪਤਾ ਬਜ਼ੁਰਗ ਔਰਤ ਦੀ ਲਾਸ਼ ਅਜੀਬ ਢੰਗ ਨਾਲ ਹੋਈ ਬਰਾਮਦ
ਰਵਿੰਦਰ ਸਿੰਘ
ਖੰਨਾ, 19 ਮਈ 2024 : ਬੀਤੇ ਦੋ ਦਿਨ ਪਹਿਲਾਂ ਸਮਰਾਲਾ ਦੇ ਨੇੜਲੇ ਪਿੰਡ ਲਲਕਲਾਂ ਦੇ ਇੱਕ ਪਰਿਵਾਰ ਵੱਲੋਂ ਸਮਰਾਲਾ ਪੁਲਿਸ ਕੋਲ ਇੱਕ ਸ਼ਿਕਾਇਤ ਦਿੱਤੀ ਗਈ ਸੀ ਕਿ ਉਹਨਾਂ ਦੀ ਬਜ਼ੁਰਗ ਮਾਤਾ ਸੁਰਿੰਦਰ ਕੌਰ ਉਮਰ 68 ਸਾਲ ਲਾਪਤਾ ਹੈ । ਸੁਰਿੰਦਰ ਕੌਰ ਪਿੰਡ ਵਿੱਚ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ ਜੋ ਕਿ ਪਿਛਲੇ 17 ਮਈ ਤਰੀਕ ਦੁਪਹਿਰ 3.30 ਵਜੇ ਤੋਂ ਲਾਪਤਾ ਹੈ ।
ਪਿੰਡ ਦੇ ਸਰਪੰਚ ਵੱਲੋਂ ਜਦੋਂ ਪਿੰਡ ਵਿੱਚ ਲੱਗੇ ਹੋਏ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਬਜ਼ੁਰਗ ਔਰਤ ਪਿੰਡ ਦੇ ਇੱਕ ਘਰ ਵਿੱਚ ਕੰਮ ਕਰਨ ਜਾਂਦੀ ਤਾਂ ਦਿਖਾਈ ਦਿੰਦੀ ਹੈ ਪਰ ਉਸ ਤੋਂ ਬਾਅਦ ਉਹ ਘਰ ਵਿੱਚੋਂ ਬਾਹਰ ਨਹੀਂ ਆਉਂਦੀ । ਜਿਸ ਦੀ ਸੂਚਨਾ ਪੁਲਿਸ ਨੂੰ ਤੁਰੰਤ ਦਿੱਤੀ ਗਈ ਅਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਪਿੰਡ ਦੇ ਹੀ ਇੱਕ ਘਰ ਦੀ ਤਲਾਸ਼ੀ ਲਿਤੀ ਜਿਸ ਦੀ ਰਸੋਈ ਵਿੱਚੋਂ ਸੁਰਿੰਦਰ ਕੌਰ ਦੀ ਲਾਸ਼ ਬਰਾਮਦ ਹੋ ਗਈ ।
ਪੁਲਿਸ ਵੱਲੋਂ ਘਰ ਦੇ ਮਾਲਕ ਜਿੰਦਰ ਸਿੰਘ ਮੌਂਟੀ ਦੇ ਭਤੀਜੇ ਤੇ ਪਰਚਾ ਦਰਜ ਕਰ ਦਿੱਤਾ। ਲਾਸ਼ ਨੂੰ ਸਮਰਾਲ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ।
ਮ੍ਰਿਤਕ ਬਜ਼ੁਰਗ ਔਰਤ ਦੇ ਪੁੱਤਰ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਸੁਰਿੰਦਰ ਕੌਰ ਬੜੇ ਲੰਬੇ ਸਮੇਂ ਤੋਂ ਪਿੰਡ ਦੇ ਘਰਾਂ ਦੇ ਵਿੱਚ ਕੰਮ ਕਰਦੀ ਰਹੀ ਹੈ ਅਤੇ 17 ਤਰੀਕ ਦਿਨ ਸ਼ੁਕਰਵਾਰ ਨੂੰ ਦੁਪਹਿਰ 3.30 ਵਜੇ ਉਹ ਪਿੰਡ ਦੇ ਹੀ ਘਰ ਦੇ ਵਿੱਚ ਕਿਸੇ ਦੇ ਘਰ ਦੇ ਵਿੱਚ ਕੰਮ ਕਰਨ ਗਈ ਸੀ ਪਰ ਸ਼ਾਮ ਹੋਣ ਤੱਕ ਮਾਤਾ ਘਰ ਨਹੀਂ ਆਈ ਤਾਂ ਮੇਰੇ ਪਿਤਾ ਮੇਰੀ ਮਾਤਾ ਨੂੰ ਲੱਭਣ ਲਈ ਜਿੰਦਰ ਸਿੰਘ ਮੌਂਟੀ ਦੇ ਘਰ ਗਏ ਜਿੱਥੇ ਮੇਰੀ ਮਾਤਾ ਕੰਮ ਕਰਨ ਗਈ ਸੀ ਤਾਂ ਜਿੰਦਰ ਸਿੰਘ ਮੌਂਟੀ ਨੇ ਬੜੇ ਪਿਆਰ ਨਾਲ ਮੇਰੇ ਪਿਤਾ ਨੂੰ ਬਿਠਾ ਕੇ ਚਾਹ ਪਲਾਈ ਅਤੇ ਕਹਿ ਦਿੱਤਾ ਕਿ ਉਹ ਤਾਂ ਕੰਮ ਕਰਕੇ ਚਲੀ ਗਈ ਹੈ ।
ਉਸ ਤੋਂ ਬਾਅਦ ਮੇਰੇ ਪਿਤਾ ਨੇ ਪਿੰਡ ਦੇ ਸਰਪੰਚ ਨੂੰ ਇਸ ਬਾਰੇ ਦੱਸਿਆ ਤੇ ਸਾਡਾ ਪਰਿਵਾਰ ਅਤੇ ਪਿੰਡ ਨਿਵਾਸੀ ਪਿੰਡ ਦੇ ਕੈਮਰੇ ਦੇਖਣ ਲੱਗ ਗਏ ਅਤੇ ਇਸ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ ਜਦੋਂ ਪਿੰਡ ਦੇ ਕੈਮਰਿਆਂ ਨੂੰ ਖੰਗਾਲ ਕੇ ਦੇਖਿਆ ਗਿਆ ਤਾਂ ਮੇਰੇ ਮਾਤਾ ਦੀ ਆਖਰੀ ਲੋਕੇਸ਼ਨ ਲੱਭ ਗਈ ਤਾਂ ਅਸੀਂ ਇਸ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ ਅਤੇ ਸਮਰਾਲਾ ਪੁਲਿਸ ਨੇ ਜਿੰਦਰ ਸਿੰਘ ਮੌਂਟੀ ਦੇ ਘਰ ਦੀ ਤਲਾਸ਼ੀ ਲਿੱਤੀ ਤਾਂ ਉਸ ਦੀ ਘਰ ਦੀ ਰਸੋਈ ਵਿੱਚੋਂ ਮੇਰੀ ਮਾਤਾ ਦੀ ਲਾਸ਼ ਬਰਾਮਦ ਹੋ ਗਈ ।
ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਜਿੰਦਰ ਸਿੰਘ ਮੋਂਟੀ ਦੇ ਭਤੀਜੇ ਤੇ ਕੇਸ ਦਰਜ ਕਰ ਦਿੱਤਾ।