ਬਾਬੂਸ਼ਾਹੀ ਬਿਊਰੋ / ਰਤਨਜੀਤ ਸ਼ੈਰੀ /
ਇੰਦੌਰ /ਚੰਡੀਗੜ੍ਹ, 18 ਅਪ੍ਰੈਲ 2020 - ਹਜ਼ੂਰ ਸਾਹਿਬ ਤੋਂ ਪੰਜਾਬ ਵਾਪਸ ਪਰਤ ਰਹੇ ਸ਼ਰਧਾਲੂਆਂ ਦੇ ਫਸੇ ਹੋਣ ਬਾਰੇ ਸ਼ਨੀਵਾਰ ਸਵੇਰ ਬਾਬੂਸ਼ਾਹੀ ਵੱਲੋਂ ਪਾਈ ਖਬਰ ਦਾ ਅਸਰ ਹੁੰਦਾ ਦਿਸ ਰਿਹਾ। ਖ਼ਬਰ ਪਾਏ ਜਾਣ ਤੋਂ ਕੁਝ ਸਮਾਂ ਬਾਅਦ ਇੰਦੌਰ ਦੇ ਬਾਹਰ ਫਸੇ ਤਕਰੀਬਨ 90 ਪੰਜਾਬੀਆਂ ਦੀ ਮਦਦ ਲਈ ਫੋਨ ਆਉਣੇ ਸ਼ੁਰੂ ਹੋ ਗਏ। ਉਥੋਂ ਦੇ ਨੇੜਲੇ ਗੁਰਦੁਆਰਾ ਕਮੇਟੀਆਂ ਨੇ ਇਸਦਾ ਨੋਟਿਸ ਲੈ ਲਿਆ ਹੈ ਅਤੇ ਉਥੋਂ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਕਪੂਰ ਨੇ ਦੱਸਿਆ ਕਿ ਉੁਨ੍ਹਾਂ ਦੇ ਨਜ਼ਦੀਕ ਇੱਕ ਲੜਕੀਆਂ ਦਾ ਹੋਸਟਲ ਹੈ ਤੇ ਜਿਸ 'ਚ ਉਹ ਸਾਰੇ ਸ਼ਰਧਾਲੂਆਂ ਨੂੰ ਲਿਜਾ ਕੇ ਲੰਗਰ ਪਾਣੀ ਛਕਾਉਣਗੇ ਅਤੇ ਐਤਵਾਰ ਸਵੇਰ ਤੱਕ ਉਨ੍ਹਾਂ ਨੂੰ ਉਥੋਂ ਰਵਾਨਾ ਕੀਤਾ ਜਾਏਗਾ। ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਜਸਬੀਰ ਸਿੰਘ ਗਾਂਧੀ ਨੇ ਇਸ ਮਾਮਲੇ ਦਾ ਨੋਟਿਸ ਲਿਆ .
ਉਥੇ ਹੀ ਖਬਰ ਪੜ੍ਹ ਕੇ ਮੁੰਬਈ ਤੋਂ ਇੱਕ ਪ੍ਰਮੁੱਖ ਕਾਰੋਬਾਰੀ ਸਿੱਖ ਸ਼ਖਸੀਅਤ ਸਤਨਾਮ ਸਿੰਘ ਅਹੂਜਾ ਅਤੇ ਬੰਗਲੌਰ ਤੋਂ ਡਾ. ਹਰਮਿੰਦਰ ਸਿੰਘ ਨੇ ਬਾਬੂਸ਼ਾਹੀ ਨਾਲ ਫੋਨ 'ਤੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਦੁਆਰਾ ਇਸ ਮਸਲੇ ਦਾ ਨੋਟਿਸ ਲੈ ਲਿਆ ਗਿਆ ਹੈ ਤੇ ਬਹੁਤ ਜਲਦ ਇੰਨ੍ਹਾਂ ਫਸੇ ਯਾਤਰੀਆਂ ਨੂੰ ਸਹੀ ਸਲਾਮਤ ਪੰਜਾਬ 'ਚ ਪਹੁੰਚਦਾ ਕੀਤਾ ਜਾਏਗਾ। ਉਨ੍ਹਾਂ ਦੱਸਿਆ ਕਿ ਸਾਰਿਆਂ ਦਾ ਮੈਡੀਕਲ ਵਗੈਰਾ ਕਰਵਾ ਕੇ ਇੰਨ੍ਹਾਂ ਨੂੰ ਰਵਾਨਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸਾਬ ਸ ਮਨਜੀਤ ਸਿੰਘ ਰਿੰਕੂ ਭਾਟੀਆ ਨੇ ਵੀ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਪੰਜਾਬੀ ਪਰਿਵਾਰਾਂ ਦੀ ਮੱਦਦ ਲਈ ਯਤਨ ਕੀਤੇ ਅਤੇ ਉੱਚ ਅਧਿਕਾਰੀਆਂ ਕੋਲ ਮੁੱਦਾ ਚੁੱਕਿਆ . ਬਿੰਨੀ ਕਪੂਰ ਨੇ ਉਨ੍ਹਾਂ ਨੂੰ ਲੰਗਰ ਦੀ ਸੇਵਾ ਕੀਤੀ .
ਮਨਜੀਤ ਕੌਰ ਨੇ ਬਾਬੂਸ਼ਾਹੀ ਨਾਲ ਨਾਲ ਗੱਲਬਾਤ ਕਰਦੇ ਹੋਏ ਸਵਾ ਦੋ ਵਜੇ ਦੇ ਕਰੀਬ ਦੱਸਿਆ ਕਿ ਉਨ੍ਹਾਂ ਨੂੰ ਲੰਗਰ ਵੀ ਛਕਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਦੇਖ ਭਾਲ ਵੀ ਕੀਤੀ ਜਾ ਰਹੀ ਹੈ .
ਜ਼ਿਕਰਯੋਗ ਹੈ ਕਿ ਇਹ ਗਰੁੱਪ ਹਜ਼ੂਰ ਸਾਹਿਬ 'ਚ ਪਿਛਲੇ ਕਈ ਦਿਨਾਂ ਤੋਂ ਫਸਿਆ ਹੋਇਆ ਸੀ। ਭਾਰਤ 'ਚ ਕੋਰੋਨਾ ਕਾਰਨ ਹੋਏ ਲਾਕਡਾਊਨ ਕਰਕੇ ਇਹ ਸ਼ਰਧਾਲੂ ਉਥੇ ਹੀ ਫਸ ਗਏ ਸਨ। ਜੋ ਕਿ ਪੰਜਾਬ ਦੇ ਕਈ ਵੱਖ ਵੱਖ ਜ਼ਿਲ੍ਹਿਆਂ ਨਾਲ ਸਬੰਧ ਰੱਖਦੇ ਹਨ।
ਮੱਧ ਪ੍ਰਦੇਸ਼ 'ਚ ਫਸੇ ਪੰਜਾਬੀਆਂ 'ਚੋਂ ਇੱਕ ਔਰਤ ਨੇ ਬਾਬੂਸ਼ਾਹੀ ਨਾਲ ਫੋਨ 'ਤੇ ਸਾਂਝੀ ਕੀਤੀ ਹੱਡਬੀਤੀ, ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.youtube.com/watch?v=dRUoJZLLM98
ਬਾਬੂਸ਼ਾਹੀ ਤੇ 9.30 ਵਜੇ ਸਵੇਰੇ ਪੋਸਟ ਕੀਤੀ ਪਹਿਲੀ ਖਬਰ