← ਪਿਛੇ ਪਰਤੋ
ਚੰਡੀਗੜ੍ਹ, 2 ਮਈ 2020 - ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਵੱਲੋਂ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕੀਤੀ ਗਈ। ਬੈਠਕ 'ਚ ਅੱਧੀ ਰਾਤ ਐਤਵਾਰ ਨੂੰ ਚੰਡੀਗੜ੍ਹ ਵਿਚੋਂ ਕਰਫ਼ਿਊ ਹਟਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਜਦੋਂ ਕਿ ਕੇਂਦਰ ਸਰਕਾਰ ਵੱਲੋਂ ਲਾਇਆ ਗਿਆ ਲਾਕ ਡਾਊਨ ਜਾਰੀ ਰਹੇਗਾ। ਪਰ ਚੰਡੀਗੜ੍ਹ 'ਚ ਸਾਰੇ ਪਾਸਿਆਂ ਤੋਂ ਐਂਟਰੀ ਬੰਦ ਕਰ ਦਿੱਤੀ ਗਈ ਹੈ, ਜਿਨ੍ਹਾਂ ਕੋਲ ਪਾਸ ਹੋਵੇਗਾ ਸਿਰਫ ਉਹ ਹੀ ਚੰਡੀਗੜ੍ਹ 'ਚ ਐਂਟਰ ਕਰ ਸਕਣਗੇ। ਪਰ ਆਈ.ਏ.ਐੱਸ ਮਨੋਜ ਪਰਿੰਦਾ ਵੱਲੋਂ ਟਵਿੱਟਰ 'ਤੇ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਸਿਰਫ ਮੋਹਾਲੀ ਅਤੇ ਚੰਡੀਗੜ੍ਹ ਤੋਂ ਹੀ ਬਿਨਾਂ ਪਾਸ ਦੇ ਐਂਟਰੀ ਮਿਲ ਸਕਦੀ ਹੈ।
Total Responses : 267