ਕਾਮਰੇਡ ਅਜੀਤ ਸਿੰਘ ਆਲੋਵਾਲ ਨੂੰ ਅੰਤਿਮ ਵਿਦਾਇਗੀ ਦਿੱਤੀ
ਰੋਹਿਤ ਗੁਪਤਾ
ਗੁਰਦਾਸਪੁਰ 26 ਸਤੰਬਰ 2024 - ਕਾਮਰੇਡ ਅਜੀਤ ਸਿੰਘ ਆਲੋਵਾਲ ਵਾਲ ਜਿਨ੍ਹਾਂ ਦਾ 24 ਸਤੰਬਰ ਨੂੰ ਦਿਹਾਂਤ ਹੋ ਗਿਆ ਸੀ, ਦਾ ਅੰਤਿਮ ਸੰਸਕਾਰ ਪਿੰਡ ਆਲੋਵਾਲ ਵਿਖੇ ਕੀਤਾ ਗਿਆ। ਇਸ ਮੌਕੇ ਰਿਸ਼ਤੇਦਾਰ ਭੈਣ ਭਰਾਵਾਂ ਅਤੇ ਪਿੰਡ ਵਾਸੀਆਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਬਲਾਕ ਸ਼੍ਰੀ ਹਰ ਗੋਬਿੰਦ ਪੁਰ ਤੋਂ ਪੁੱਜੇ ਸਾਥੀਆਂ ਨੇ ਕਾਮਰੇਡ ਦੇ ਸਤਿਕਾਰ ਵਿੱਚ ਮਿਰਤਕ ਦੇਹ ਉੱਪਰ ਜਥੇਬੰਦੀ ਦਾ ਲਾਲ ਝੰਡਾ ਪਾ ਕੇ ਸਾਥੀ ਨੂੰ ਸ਼ਰਧਾਂਜਲੀ ਭੇਟ ਕੀਤੀ।
ਪ੍ਰੈਸ ਸਕੱਤਰ ਡਾ ਅਸ਼ੋਕ ਭਾਰਤੀ ਨੇ ਦੱਸਿਆ ਕਿ ਸਾਥੀ ਅਜੀਤ ਸਿੰਘ ਪਿਛਲੇ 38 ਸਾਲ ਤੋਂ ਜਥੇਬੰਦੀ ਨਾਲ ਜੁੜਿਆ ਹੋਇਆ ਸੀ ਅਤੇ ਉਸ ਵੇਲੇ ਪੰਜਾਬ ਕਿਸਾਨ ਯੂਨੀਅਨ ( ਮੌਜੂਦਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ) ਦੇ ਜਿਲ੍ਹਾ ਪ੍ਰਧਾਨ ਵਜੋਂ ਇਕ ਨਿਹਚਾਵਾਨ ਅਤੇ ਦ੍ਰਿੜ ਕਮਿਊਨਿਸਟ ਇਨਕਲਾਬੀ ਵਜੋਂ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹੇ। ਇਨਕਲਾਬੀ ਪਰਚੇ ਦੇ ਪ੍ਰਚਾਰ ਪ੍ਰਸਾਰ ਵਿਚ ਵੀ ਮਹੱਤਵਪੂਰਨ ਯੋਗਦਾਨ ਪਾਇਆ।
ਉਨਾਂ ਦਾ ਭੋਗ ਸਮਾਗਮ 3 ਅਕਤੂਬਰ ਨੂੰ ਪਿੰਡ ਆਲੋਵਾਲ ਵਿਖੇ ਹੋਵੇਗਾ।
ਇਸ ਮੌਕੇ ਬਲਾਕ ਸਕੱਤਰ ਕੁਲਦੀਪ ਸਿੰਘ ਸੈਰੋਵਾਲ, ਜਥੇਦਾਰ ਮਹਿੰਦਰ ਸਿੰਘ ਚੀਮਾ ਖੁੱਡੀ ,ਸਰਦੂਲ ਸਿੰਘ ਚੀਮਾ ਖੁੱਡੀ ,ਕੁਲਵਿੰਦਰ ਸਿੰਘ ਬਸਰਾਵਾਂ, ਲਖਵਿੰਦਰ ਸਿੰਘ ਬਸਰਾਵਾਂ ,ਹਰਜੀਤ ਸਿੰਘ ਮਠੋਲਾ, ਕਸ਼ਮੀਰ ਸਿੰਘ ਮਠੋਲਾ ਆਦਿ ਹਾਜ਼ਰ ਸਨ।