ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਚੰਗਰ ਇਲਾਕੇ ਦੇ ਲੋਕਾਂ ਨੂੰ ਵੱਡਾ ਤੋਹਫਾ
ਤਾਰਾਪੁਰ ਤੋ ਸਮਲਾਹ ਤੱਕ 3 ਕਰੋੜ ਨਾਲ ਤਿਆਰ ਹੋਵੇਗੀ, 18 ਫੁੱਟ ਚੋੜੀ ਸੜਕ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 25 ਸਤੰਬਰ ,2024 ਲਗਭਗ 7 ਦਹਾਕਿਆਂ ਤੋ ਆਵਜਾਈ ਦੀ ਸੁਚਾਰੂ ਸਹੂਲਤ ਨਾ ਮਿਲਣ ਕਾਰਨ ਭਾਰੀ ਔਕੜਾਂ ਦਾ ਸਾਹਮਣਾ ਕਰ ਰਹੇ ਚੰਗਰ ਵਾਸੀਆਂ ਨੂੰ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸੂਚਨਾ ਤੇ ਲੋਕ ਸੰਪਰਕ ਵਿਭਾਗ, ਸਕੂਲ ਸਿੱਖਿਆ, ਉਚੇਰੀ ਸਿੱਖਿਆ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵੱਲੋਂ 18 ਫੁੱਟ ਚੋੜੀ 7 ਕਿਲੋਮੀਟਰ ਲੰਬੀ ਸੜਕ ਦੀ ਸੋਗਾਤ ਚੰਗਰ ਵਾਸੀਆਂ ਨੂੰ ਦਿੱਤੀ ਜਾ ਰਹੀ ਹੈ, ਜਿਸ ਉੱਤੇ 2.99 ਕਰੋੜ ਰੁਪਏ ਖਰਚ ਹੋਣਗੇ ਤੇ ਸੜਕ 6 ਮਹੀਨੇ ਵਿਚ ਤਿਆਰ ਕਰਕੇ ਚੰਗਰ ਦੇ ਲੋਕਾਂ ਨੂੰ ਸਮਰਪਿਤ ਕੀਤੀ ਜਾਵੇਗੀ। ਇਸ ਮਾਰਗ ਦੇ ਬਣਨ ਨਾਲ ਕਈ ਇਤਿਹਾਸਕ ਧਾਰਮਿਕ ਅਸਥਾਨਾਂ ਨੂੰ ਜਾਣ ਲਈ ਸੁਚਾਰੂ ਆਵਾਜਾਈ ਦੀ ਸਹੂਲਤ ਮਿਲੇਗੀ। ਅੱਜ ਇਸ ਸੜਕ ਦਾ ਨਿਰਮਾਣ ਸੁਰੂ ਕਰਵਾਇਆ ਗਿਆ, ਜਿਸ ਉੱਤੇ ਇਲਾਕਾ ਵਾਸੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਦੱਸਿਆ ਕਿ ਸ.ਬੈਂਸ ਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ।
ਜਿਕਰਯੋਗ ਹੈ ਕਿ ਤਾਰਾਪੁਰ ਤੋ ਸਮਲਾਹ ਤੱਕ ਚੰਗਰ ਦਾ ਇਲਾਕਾ ਹੈ ਜੋ ਕਿ ਹਿਮਾਚਲ ਪ੍ਰਦੇਸ਼ – ਪੰਜਾਬ ਦੀ ਹੱਦ ਨਾਲ ਲੱਗਦਾ ਹੈ, ਇਸ ਨੀਮ ਪਹਾੜੀ ਖੇਤਰ ਵਿੱਚ ਆਵਾਜਾਈ ਦੀ ਸੁਚਾਰੂ ਸਹੂਲਤ ਨਾ ਹੋਣ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 12 ਫੁੱਟ ਚੋੜੀ ਸੜਕ ਵੀ ਆਵਾਜਾਈ ਦੇ ਯੋਗ ਨਹੀ ਹੈ ਪ੍ਰੰਤੂ ਅੱਜ ਇਸ ਸੜਕ ਨੂੰ 18 ਫੁੱਟ ਚੋੜਾ ਕਰਨ ਦੇ ਕੰਮ ਦੀ ਸੁਰੂਆਤ ਕਰਵਾਈ ਗਈ ਹੈ। ਚੰਗਰ ਵਾਸੀਆਂ ਵੱਲੋਂ ਸ.ਬੈਂਸ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ, ਇਸ ਸੜਕ ਦੇ ਬਣਨ ਨਾਲ ਸ.ਬੈਂਸ ਵੱਲੋਂ ਚੰਗਰ ਵਾਸੀਆਂ ਨਾਲ ਕੀਤੇ ਵਾਅਦਿਆਂ ਨੂੰ ਬੂਰ ਪੈਣ ਲੱਗਾ ਹੈ ਜਿਸ ਦੀ ਖੂਬ ਪ੍ਰਸੰਸ਼ਾ ਹੋ ਰਹੀ ਹੈ।
ਇਸ ਮੌਕੇ ਸ.ਹਰਜੋਤ ਸਿੰਘ ਬੈਂਸ ਦੇ ਮਾਤਾ ਬਲਵਿੰਦਰ ਕੌਰ ਬੈਂਸ, ਕਮਿੱਕਰ ਸਿੰਘ ਡਾਢੀ ਚੇਅਰਮੈਨ, ਸੂਬੇਦਾਰ ਰਾਜਪਾਲ ਮੋਹੀਵਾਲ, ਐਕਸੀਅਨ ਵਿਵੇਕ ਦੁਰੇਜਾ, ਰਾਮਪਾਲ ਕਾਹੀਵਾਲ,ਦੇਵ ਸਰਪੰਚ ਪਹਾੜਪੁਰ, ਜਸਪ੍ਰੀਤ ਸਿੰਘ ਜੇ.ਪੀ, ਸ਼ਮਸ਼ੇਰ ਲਖੇੜ,ਸੋਹਨ ਲਾਲ ਮੋਹੀਵਾਲ,ਬੱਗਾ ਖਾਨ ਮੋਹੀਵਾਲ, ਲਾਡੀ ਤਾਰਾਪੁਰ,ਸੋਨੂੰ ਚੌਧਰੀ,ਰਾਮ ਸਿੰਘ ਝਿੰਜੜੀ,ਮਦਨ ਸ਼ਰਮਾ,ਪ੍ਰਕਾਸ਼ ਚੰਦ,ਬਲਵਿੰਦਰ ਫ਼ੌਜੀ,ਇਰਫਾਨ ਦੀਨ,ਰਾਮ ਪ੍ਰਕਾਸ਼ ਮੋਹੀਵਾਲ, ਬਾਰਾ ਸਿੰਘ ਤਾਰਾਪੁਰ, ਜੇ.ਈ ਸੁਖਬੀਰ ਸਿੰਘ, ਗੁਰਨੈਬ ਸਿੰਘ,ਦਿਲਬਾਗ ਰਾਏਪੁਰ ਸਾਹਨੀ, ਕਮਲ ਬਲੌਲੀ, ਰਿੰਕੂ ਤਾਰਾਪੁਰ, ਹਾਕਮ ਸ਼ਾਹ ਤੇ ਪਤਵੰਤੇ ਹਾਜ਼ਰ ਸਨ।