ਤਰਕਸ਼ੀਲ ਸੁਸਾਇਟੀ ਨੇ ਐਲਾਨਿਆ ਚੇਤਨਾ ਪ੍ਰੀਖਿਆ ਦਾ ਨਤੀਜਾ
ਅਸ਼ੋਕ ਵਰਮਾ
ਬਠਿੰਡਾ, 23ਨਵੰਬਰ2024: ਤਰਕਸ਼ੀਲ ਸੁਸਾਇਟੀ ਵੱਲੋਂ ਲਗਾਤਾਰ ਛੇਵੇਂ ਸਾਲ ਲਈ ਗਈ ਵਿਦਿਆਰਥੀ ਚੇਤਨਾ ਪ੍ਰੀਖਿਆ ਦਾ ਨਤੀਜਾ ਐਲਾਨ ਕਰ ਦਿੱਤਾ ਗਿਆ ਹੈ । ਇਸ ਪ੍ਰੀਖਿਆ ਰਾਹੀਂ ਵਿਦਿਆਰਥੀਆਂ ਵਿੱਚ ਅੰਧ ਵਿਸ਼ਵਾਸਾਂ ਦੀ ਥਾਂ ਵਿਗਿਆਨਿਕ ਵਿਚਾਰਕ ਸੂਝ ਵਿਕਸਿਤ ਕਰਨ, ਸਮਾਜ ਦੇ ਅਸਲ ਨਾਇਕਾਂ ਦੇ ਰੂਬਰੂ ਕਰਵਾਉਣ ਅਤੇ ਆਜ਼ਾਦੀ ਘੁਲਾਟੀਆਂ ਬਾਰੇ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ ਜਾਂਦਾ ਹੈ । ਤਰਕਸ਼ੀਲ ਸੁਸਾਇਟੀ ਦੇ ਆਗੂ ਮਾਸਟਰ ਗੁਰਮੇਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ, ਰਾਮਪੁਰਾ ਇਲਾਕੇ ਤੋਂ ਇਸ ਪ੍ਰੀਖਿਆ ਵਿੱਚ 24 ਸਕੂਲਾਂ ਤੋਂ 984 ਵਿਦਿਆਰਥੀਆਂ ਨੇ ਭਾਗ ਲਿਆ। ਸਮੁੱਚੇ ਪੰਜਾਬ ਵਿੱਚ 11395 ਲੜਕਿਆਂ ਦੇ ਮੁਕਾਬਲੇ ਵਿੱਚ 19186 ਲੜਕੀਆਂ ਨੇ ਭਾਗ ਲੈ ਕੇ ਵੱਧ ਜਗਿਆਸੂ ਹੋਣ ਦਾ ਸਬੂਤ ਦਿੱਤਾ ਹੈ।
ਪਹਿਲੇ ਸਥਾਨਾਂ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਕਿਤਾਬਾਂ ਦੇ ਸੈਟ ਅਤੇ ਵਧੀਆ ਨੰਬਰ ਲੈਣ ਵਾਲਿਆਂ ਨੂੰ ਮੈਰਿਟ ਸਰਟੀਫਿਕੇਟ ਅਤੇ ਬਾਕੀ ਵਿਦਿਆਰਥੀਆਂ ਨੂੰ ਸਨਮਾਨ ਸਰਟੀਫਿਕੇਟ ਦੇ ਕੇ ਉਹਨਾਂ ਦੀ ਹੌਸਲਾ ਅਫਜਾਈ ਉਨ੍ਹਾਂ ਦੇ ਸਕੂਲਾਂ ਵਿੱਚ ਜਾਕੇ ਕੀਤੀ ਜਾਵੇਗੀ । ਪ੍ਰੀਖਿਆ ਵਿੱਚ ਛੇਵੀਂ ਕਲਾਸ ਦੇ ਪੁਲਕਿਤ ਸੈਨ ਅਤੇ ਰਾਜਵੀਰ ਸਿੰਘ ਮਾਨ ਸਰਕਾਰੀ ਸਕੂਲ ਲਹਿਰਾ ਮੁਹੱਬਤ, ਕਰਨਪ੍ਰੀਤ ਸਰਕਾਰੀ ਸਕੂਲ ਮਹਿਰਾਜ, ਪ੍ਰਭਜੋਤ ਸਿੰਘ ਆਈਆ ਸਕੂਲ ਇਨਾਮ ਹਾਸਲ ਕਰਨਗੇ । ਸੱਤਵੀਂ ਕਲਾਸ ਦੇ ਸਾਰੇ ਪਹਿਲੇ ਸਥਾਨ ਜੈ ਤੁਲਸੀ ਸਕੂਲ ਨੇ ਲਏ 9 ਗੁਣਗੁਣ, ਦੀਆ, ਕਰਨ ਸੈਣੀ ਅਤੇ ਹੈਰਲ ਇਨਾਮਾਂ ਦੇ ਹੱਕਦਾਰ ਬਣੇ । ਅੱਠਵੀਂ ਕਲਾਸ ਵਿੱਚੋਂ ਹਰਵਿੰਦਰ ਸਿੰਘ ਸਰਕਾਰੀ ਸਕੂਲ ਗਿੱਲ ਕਲਾਂ, ਗੁਰਨੂਰਪ੍ਰੀਤ ਕੌਰ ਦਸ਼ਮੇਸ਼ ਸਕੂਲ ਢੱਡੇ, ਮਨਿੰਦਰ ਕੌਰ ਕੰਨਿਆ ਪਾਠਸ਼ਾਲਾ ਰਾਮਪੁਰਾ, ਖੁਸ਼ਪ੍ਰੀਤ ਕੌਰ ਦਸ਼ਮੇਸ਼ ਸਕੂਲ ਢੱਡੇ, ਖੁਸ਼ਬੂਪ੍ਰੀਤ ਕੌਰ ਸਰਕਾਈ ਸਕੂਲ ਮੰਡੀ ਕਲਾਂ ਨੇ ਆਪਣੇ ਇਨਾਮ ਪੱਕੇ ਕੀਤੇ ।
ਇਸੇ ਤਰਾਂ ਨੌਵੀਂ ਕਲਾਸ ਤੋਂ ਨੇਹਾ ਅਤੇ ਕ੍ਰਿਸ਼ਟੀ ਸਰਕਾਰੀ ਸਕੂਲ ਰਾਮਪੁਰਾ ਮੰਡੀ (ਡੱਗੀ ਵਾਲਾ), ਅਰਸ਼ਪ੍ਰੀਤ ਗਿੱਲ ਸਰਕਾਰੀ ਸਕੂਲ ਬੱਲੋਂ, ਜਸ਼ਨਦੀਪ ਸਿੰਘ ਸਰਕਾਰੀ ਸਕੂਲ ਰਾਮਪੁਰਾ ਪਿੰਡ, ਜਸ਼ਨਦੀਪ ਕੌਰ ਅਤੇ ਤਰਨਦੀਪ ਕੌਰ ਸਰਕਾਰੀ ਸਕੂਲ ਮਹਿਰਾਜ, ਸੁਨੰਦਾ ਸ਼ਰਮਾ ਵੀਵਰ ਇੰਸਟੀਟਿਊਟ ਨੇ ਇਨਾਮਾ ਉਪਰ ਆਪਣਾ ਹੱਕ ਜਮਾਇਆ। ਦਸਵੀਂ ਕਲਾਸ ਵਿੱਚੋਂ ਜਸ਼ਨਦੀਪ ਕੌਰ ਅਤੇ ਬੇਅੰਤ ਕੌਰ ਸਰਕਾਰੀ ਸਕੂਲ ਮਹਿਰਾਜ ਹਰਸਿਮਰਤ ਕੌਰ ਸਰਕਾਰੀ ਸਕੂਲ ਗਿੱਲ ਕਲਾਂ, ਸੁਖਬੀਰ ਕੌਰ ਸਰਕਾਰੀ ਸਕੂਲ ਬੱਲੋਂ ਨੇ ਬਾਜੀ ਮਾਰੀ । ਗਿਆਰਵੀਂ ਕਲਾਸ ਵਿੱਚ ਸਰਕਾਰੀ ਸਕੂਲ ਰਾਮਪੁਰਾ (ਡੱਗੀ ਵਾਲਾ) ਦੀ ਝੰਡੀ ਰਹੀ । ਇਸ ਸਕੂਲ ਦੀ ਮਨਜੋਤ ਅਤੇ ਖੁਸ਼ਬੂ ਨੇ ਆਪਣੇ ਦਾਵੇ ਪੱਕੇ ਕੀਤੇ । ਬਾਰਵੀਂ ਕਲਾਸ ਵਿੱਚੋਂ ਕੋਮਲਪ੍ਰੀਤ ਕੌਰ ਸਰਕਾਰੀ ਸਕੂਲ ਮੰਡੀ ਕਲਾਂ, ਰਨਦੀਪ ਕੌਰ ਸਰਕਾਰੀ ਸਕੂਲ ਰਾਮਪੁਰਾ ਡੱਗੀ ਵਾਲਾ ਨੇ ਪਹਿਲੇ ਸਥਾਨਾਂ ਤੇ ਰਹਿ ਇਨਾਮ ਪੱਕੇ ਕੀਤੇ ।