ਦਿੱਲੀ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਦੀਆਂ ਚੋਣਾਂ ਅੱਜ, ਵੋਟਾਂ ਦੀ ਗਿਣਤੀ ’ਤੇ ਅਦਾਲਤੀ ਰੋਕ
ਨਵੀਂ ਦਿੱਲੀ, 27 ਸਤੰਬਰ, 2024: ਦਿੱਲੀ ਯੂਨੀਵਰਸਿਟੀ ਸਟੂਡੈਂਟ ਯੂਨੀਅਨ (ਡੀ ਯੂ ਐਸ ਯੂ) ਦੀਆਂ ਚੋਣਾਂ ਅੱਜ 27 ਸਤੰਬਰ ਸ਼ੁੱਕਰਵਾਰ ਨੂੰ ਹੋ ਰਹੀਆਂ ਹਨ। ਇਸ ਦੌਰਾਨ ਦਿੱਲੀ ਹਾਈ ਕੋਰਟ ਨੇ ਯੂਨੀਵਰਸਿਟੀ ਵਿਚੋਂ ਪੋਸਟਰ, ਬੈਨਰ ਸਮੇਤ ਹੋਰ ਪ੍ਰਚਾਰ ਸਮਗਰੀ ਹਟਾਉਣ ਤੱਕ ਵੋਟਾਂ ਦੀ ਗਿਣਤੀ ’ਤੇ ਰੋਕ ਲਗਾ ਦਿੱਤੀ ਹੈ। ਵੋਟਾਂ ਦੀ ਗਿਣਤੀ ਸ਼ਨੀਵਾਰ ਨੂੰ ਹੋਣੀ ਸੀ।
ਚੀਫ ਜਸਟਿਸ ਡੈਜ਼ੀਗਨੇਟ ਮਨਮੋਹਨ ਅਤੇ ਜਸਟਿਸ ਤੁਸ਼ਾਰ ਰਾਓ ਗਡੇਰਾ ਦੇ ਬੈਂਚ ਨੇ ਕਿਹਾ ਕਿ ਚੋਣ ਪ੍ਰਕਿਰਿਆ ਅੱਗੇ ਚਲ ਚਲ ਸਕਦੀ ਹੈ ਪਰ ਵੋਟਾਂ ਦੀ ਗਿਣਤੀ ਉਦੋਂ ਤੱਕ ਨਹੀਂ ਹੋਵੇਗੀ ਜਦੋਂ ਤੱਕ ਅਦਾਲਤ ਨੂੰ ਤਸੱਲੀ ਨਹੀਂ ਹੁੰਦੀ ਕਿ ਪੋਸਟਰ, ਬੈਨਰ ਹਟਾਉਣ ਸਮੇਤ ਡੀਫੇਸਮੈਂਟ ਖਤਮ ਨਹੀਂ ਹੁੰਦੀ।