ਪੰਜਾਬ ਦੀਆਂ 4 ਸੀਟਾਂ 'ਤੇ ਗਿਣਤੀ: 'ਆਪ' ਨੂੰ 2 ਸੀਟਾਂ 'ਤੇ ਲੀਡ, ਕਾਂਗਰਸ 2 'ਤੇ ਅੱਗੇ, ਭਾਜਪਾ ਚਾਰਾਂ 'ਚ ਪਛੜੀ
ਚੰਡੀਗੜ੍ਹ, 23 ਨਵੰਬਰ 2024 – ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਸਭ ਤੋਂ ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਕੀਤੀ ਗਈ। ਉਸ ਤੋਂ ਬਾਅਦ ਹੁਣ ਈਵੀਐਮ ਵੋਟਾਂ ਦੀ ਗਿਣਤੀ ਵੀ ਸ਼ੁਰੂ ਹੋ ਗਈ ਹੈ। ਹੁਣ ਤੱਕ ਸ਼ੁਰੂਆਤੀ ਰੁਝਾਨਾਂ 'ਚ ਚਾਰੇ ਸੀਟਾਂ 'ਤੇ 'ਆਪ' ਉਮੀਦਵਾਰ ਅੱਗੇ ਚੱਲ ਰਹੀ ਸੀ। ਪਰ ਹੁਣ ਦੋ 'ਤੇ ਅੱਗੇ ਚੱਲ ਰਹੀ ਹੈ ਜਦੋਂ ਕਿ 2 ਸੀਟਾਂ 'ਤੇ ਕਾਂਗਰਸ ਅੱਗੇ ਚੱਲ ਰਹੀ ਹੈ।
ਗਿੱਦੜਬਾਹਾ ਵਿੱਚ 3 ਰਾਊਂਡ ਹੋ ਚੁੱਕੇ ਹਨ। ਇੱਥੇ 'ਆਪ' ਉਮੀਦਵਾਰ ਡਿੰਪੀ ਢਿੱਲੋਂ ਨੂੰ 2137 ਵੋਟਾਂ ਦੀ ਲੀਡ ਹੈ।
ਡੇਰਾ ਬਾਬਾ ਨਾਨਕ ਵਿੱਚ 1878 ਵੋਟਾਂ ਨਾਲ ਕਾਂਗਰਸ ਪਾਰਟੀ ਦੀ ਉਮੀਦਵਾਰ ਸੱਤਵੇਂ ਰਾਊਂਡ ਵਿੱਚ ਵੀ ਚੱਲ ਰਹੀ ਅੱਗੇ। ਲਗਾਤਾਰ ਪੰਜ ਰਾਊਂਡਸ ਵਿੱਚ ਕਾਂਗਰਸ ਦੀ ਲੀਡ ਬਰਕਰਾਰ
ਚੱਬੇਵਾਲ ਵਿੱਚ 5 ਗੇੜ ਪੂਰੇ ਹੋ ਚੁੱਕੇ ਹਨ। 'ਆਪ' ਉਮੀਦਵਾਰ ਇਸ਼ਾਂਕ ਅੱਗੇ ਹਨ। ਉਨ੍ਹਾਂ ਨੂੰ 8508 ਵੋਟਾਂ ਦੀ ਲੀਡ ਹੈ।
ਬਰਨਾਲਾ ਵਿੱਚ 6 ਗੇੜ ਪੂਰੇ ਹੋ ਚੁੱਕੇ ਹਨ। ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ 1188 ਵੋਟਾਂ ਨਾਲ ਅੱਗੇ ਹਨ।