ਮਾਲੇਰਕੋਟਲਾ ਵਿਖੇ ਅੱਜ 23,24 ਅਤੇ 25 ਨਵੰਬਰ ਨੂੰ ਹੋਣ ਵਾਲੇ ਤਬਲੀਗੀ ਇਸਤਮਾਂ ਲਈ ਤਿਆਰੀਆ ਮੁਕੰਮਲ
ਹਜ਼ਾਰਾ ਲੋਕਾਂ ਦੇ ਸ਼ਾਮਿਲ ਹੋਣ ਨੂੰ ਲੈ ਕੇ ਕੀਤੇ ਇੰਤਜ਼ਾਮ
-ਇਸਤੇਮਾਅ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚਣਗੇ ਤਬਲੀਗੀ ਜਮਾਤ ਦੇ ਮਾਰਕਸ ਨਿਜਾਮੁਦੀਨ ਤੋਂ ਪ੍ਰਮੁੱਖ ਜਿੰਮੇਦਾਰ
ਇਜਤਮਾ ਗਾਹ ਵਾਲੀ ਜਗ੍ਹਾ ਉੱਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੇ ਅਦਾ ਕੀਤੀ ਜੁਮਾ ਤੁਲ ਮੁਬਾਰਕ ਦੀ ਨਮਾਜ਼
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 23 ਨਵੰਬਰ 2024, ਭਲਕੇ ਤੋਂ ਮਾਲੇਰਕਟਲਾ 'ਚ ਪੰਜਾਬ ਪੱਧਰ ਦੇ ਹੁੰਦੇ ਆ ਰਹੇ ਤਬਲੀਗੀ ਇਸਤਮਾਅ ਵਿੱਚ ਵਿਸ਼ਵ ਭਰ 'ਚ ਮੁਸਲਿਮ ਭਾਈਚਾਰੇ 'ਚ ਕੰਮ ਕਰ ਰਹੀ ਤਬਲੀਗ ਜਮਾਅਤ ਦੇ ਮਰਕਜ਼ ਨਿਜ਼ਾਮੁਦੀਨ ਦਿੱਲੀ ਦੇ ਪ੍ਰਮੁੱਖ ਹਜ਼ਰਤ ਮੋਲਾਨਾਂ ਮੁਹੰਮਦ ਸ਼ਾਦ ਸਹਿਬ ਦੀਆਂ ਹਿਦਾਇਤਾਂ ਤੇ ਇਸ ਦੀਆ ਤਿਆਰੀਆਂ ਨੂੰ ਲੈ ਕੇ ਪੰਜਾਬ ਪੱਧਰ ਤੇ ਵਿਸ਼ੇਸ਼ ਕਰ ਮਾਲਰਕੋਟਲਾ ਦੇ ਮੁਸਲਿਮ ਭਾਈਚਾਰੇ 'ਚ ਤਿਆਰੀਆ ਦਾ ਸਿਲਸਲਾ ਵੱਡੇ ਪੱਧਰ ਤੇ ਜਾਰੀ ਹੋਣ ਤੋਂ ਬਾਅਦ ਅੱਜ ਆਖਰੀ ਪਲਾਂ ਵਿੱਚ ਦੀ ਦਾਖਲ ਹੋ ਰਿਹਾ ਹੈ ਵੱਡੀ ਗਿਣਤੀ ਵਿੱਚ ਵੱਖੋ ਵੱਖ ਇਲਾਕਿਆਂ ਤੋਂ ਲੋਕ ਇਸਤੇਮਾ ਦੀ ਤਿਆਰੀ ਵਿੱਚ ਵੱਖੋ ਵੱਖ ਕੰਮਾਂ ਅੰਦਰ ਜੁਟੇ ਵਿਖਾਈ ਦੇ ਰਹੇ ਹਨ । ਜਿਸ ਨੂੰ ਲੈ ਕੇ ਇਸਤਮਾ ਸਥਾਨ "ਮਰਕਜ਼ ਮਦਨੀ ਮਸਜਿਦ " ਦਾ ਜਿੰਮੇਵਾਰ ਹਜ਼ਰਾਤ ਵੱਲੋ ਦੌਰਾਂ ਕਰਕੇ ਉਸ ਦੀਆ ਤਿਆਰੀਆ ਨੂੰ ਅੰਤਿਮ ਰੂਪ ਦਿਤਾ ਜਾ ਰਿਹਾ।
ਇਸਤਮਾ ਗਾਹ ਵਾਲੀ ਜਗ੍ਹਾ ਤੇ ਲੋਕਾਂ ਦੇ ਬੈਠਣ ਲਈ ਲਗਾਏ ਟੈਂਟ ਦੇ ਪੰਡਾਲ ਲੈਟਰਿੰਗਾਂ ਤੇ ਬਾਥਰੂਮ ਵੁਜੂ ਖਾਨੇ, ਖਾਣ-ਪੀਣ ਲਈ ਸਟਾਲਾਂ ਅਤੇ ਹਰ ਤਰਫੋਂ ਆਉਣ ਵਾਲੇ ਲੋਕਾਂ ਲਈ ਵਹੀਕਲਾਂ ਦੇ ਖੜਾ ਕਰਨ ਲਈ ਹਰ ਰੋਡ ਤੇ ਪਾਰਕਿੰਗਾਂ ਬਣਾਈਆਂ ਗਈਆਂ ਹਨ। ਅੱਜ ਇਸਤਮਾ ਗਾਹ ਵਾਲੀ ਜਗ੍ਹਾ ਉੱਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੇ ਜਿਥੇ ਜੁਮਾ ਤੁਲ ਮੁਬਾਰਕ ਦੀ ਨਮਾਜ਼ ਅਦਾ ਕੀਤੀ ਉਥੇ ਹੀ ਪੰਜਾਬ ਦੇ ਤਬਲੀਗੀ ਮਦਨੀ ਮਰਕਜ਼ ਅਤੇ ਪੰਜਾਬ ਦੇ ਵੱਖੋ ਵੱਖ ਸ਼ਹਿਰਾਂ ਦੇ ਜਿੰਮੇਵਾਰ ਸਾਥੀਆ ਨਾਲ ਜਿਆਦਾ ਤੋ ਜਿਆਂਦਾ ਲੋਕ ਅਪਣੀ ਹਿਦਾਇਤ ਲਈ ਅੱਲਾ ਦੇ ਰਸਤੇ 'ਚ ਚਲੇ ਜਾਣ ਬਾਰੇ ਮਸ਼ਵਰੇ ਕੀਤੇ ਜਾ ਰਹੇ ਹਨ ਜਿਸ ਸਬੰਧੀ ਜਿਥੇ ਸ਼ਹਿਰ 'ਚ ਦਿਨ ਰਾਤ ਹਰ ਸਮੇ ਵੱਖੋ ਵੱਖ ਹਲਕਿਆਂ 'ਚ ਇਸ ਦੀ ਕਾਮਯਾਬੀ ਲਈ ਮਸਜਿਦਾਂ 'ਚ ਪੜਾਓ ਵਾਲੀਆ ਜਮਾਅਤਾਂ ਬਣਾਕੇ ਤਬਲੀਗੀ ਕਾਰਕੁਨਾਂ ਵੱਲੋ ਕਿਆਮ ਸ਼ੂਰੂ ਕੀਤਾ ਹੋਇਆ ਹੈ ਜਿਥੇ ਸਾਥੀਆ ਵੱਲੋ ਮਹਿਨਤ ਦੇ ਨਾਲ ਨਾਲ ਰਾਤਾਂ ਨੂੰ ਰੱਬ ਤੋ ਦੂਆਵਾਂ ਮੰਗਣ ਦਾ ਸਿਲ਼ਸਲਾ ਚਲਦਾ ਰਹਿੰਦਾ ਹੈ ਤਾਂ ਜੋ ਇਜ਼ਤਮਾਅ ਦੀ ਕਾਮਯਾਬੀ ਸਮਝੇ ਜਾ ਰਹੇ ਕੰਮ ਕਿ ਸੌ ਫੀਸਦੀ ਮੁਸਲਿਮ ਭਰਾਂ ਨਮਾਜੀ ਬਣ ਜਾਣ ,ਹਰ ਘਰ 'ਚ ਤਾਲੀਮ ਹੋਣ ਲੱਗ ਜਾਵੇ ,ਵੱਧ ਤੋ ਵੱਧ ਲੋਕ ਅੱਲਾ ਦੇ ਰਾਸਤੇ 'ਚ ਚਲੇ ਜਾਣ ਅਤੇ ਅੱਲਾ ਦੇ ਘਰ ਮਸਜਿਦਾਂ 24 ਘੰਟੇ ਆਬਾਦ ਹੋ ਜਾਣ ਦੀ ਫਿਕਰ ਕੀਤੀ ਜਾਦੀ ਹੈ।ਇਸ ਤੋ ਬਿਨਾਂ ਤਬਲੀਗੀ ਕਾਰਕੁਨਾਂ ਦੀਆ ਤਸ਼ਕੀਲੀ ਜਮਾਅਤਾ ਬਣਾ ਕੇ ਮਸਜਿਦਾ 'ਚ ਮਿਹਨਤ ਲਈ ਮਸਜਿਦ ਵਾਰ ਜਮਾਅਤਾਂ ਵੱਲੋ ਹਰ ਈਮਾਨ ਵਾਲੇ ਦੀ ਬਣਦੀ ਜਿੰਮੇਵਾਰੀ ਤਹਿਤ, ਹਰ ਇਨਸਾਨ ਨੂੰ ਨਰਕਾਂ ਦੀ ਅੱਗ ਤੋ ਛੁਟਕਾਰਾਂ ਦਿਵਾਉਣ ਲਈ ਉਮਤੇ ਮੁੰਹਮਦੀਆਂ ਦੀ ਪਈ ਜਿੰਮੇਵਾਰੀ ਨਿਭਾਏ ਜਾਣ ਲਈ ਤਿਆਰ ਹੋ ਜਾਵੇ।
ਵਰਨਣਯੋਗ ਹੈ ਕਿ ਹਾਂਅ ਦੇ ਨਾਅਰੇ ਦੀ ਧਰਤੀ ਮਾਲੇਰਕੋਟਲਾ ਵਿਖੇ ਪੰਜਾਬ ਭਰ ਦੇ ਮੁਸਲਿਮ ਭਾਈਚਾਰੇ ਦਾ ਹਰ ਸਾਲ ਹੁੰਦਾ ਆ ਰਿਹਾ ਇਹ ਇਜ਼ਤਮਾਅ ਜੋ ਭਲਕੇ 23 ਨਵੰਬਰ ਤੋਂ ਸ਼ੁਰੂ ਹੋ ਕੇ 25 ਨਵੰਬਰ ਤੱਕ ਚੱਲੇਗਾ । ਜਿਸ ਵਿੱਚ ਪੰਜਾਬ ਦੀ ਸਰਜ਼ਮੀਨ ਤੇ ਹਜ਼ਾਰਾਂ ਦੀ ਗਿਣਤੀ 'ਚ ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਆਮਦ ਹੁੰਦੀ ਹੈ,ਜਿਥੇ ਮਰਕਜ਼ ਨਿਜਾਮੂਦੀਨ ਦੇ ਆਲਿਮ ਸਹਿਬਾਨ ਆ ਕੇ ਇਸ ਇਸਤਮਾਂ ਨੂੰ ਸੰਬੋਧਨ ਕਰਦੇ ਹਨ ਅਤੇ ਦੂਆ ਤੋ ਬਾਦ ਇਥੋ ਸੈਕੜਿਆਂ ਦੀ ਗਿਣਤੀ 'ਚ ਪੰਜਾਬ ਦੇ ਵੱਖੋ ਵੱਖ ਜਿਲਿਆ ਦੀਆ ਦੇਸ਼ ਤੇ ਵਿਦੇਸ਼ ਲਈ ਆਪਸੀ ਭਾਈਚਾਰੇ ਨੂੰ ਬੜਾਵਾ ਦੇਣ ਲਈ ਜਮਾਅਤਾਂ ਨਿਕਲਦੀਆ ਹਨ। ਮਿਲੀ ਜਾਣਕਾਰੀ ਅਨੁਸਾਰ ਇਸ ਵਾਰ ਇਸ ਇਸਤੇਮਾਅ ਵਿੱਚ ਤਬਲੀਗੀ ਜਮਾਤ ਦੇ ਪ੍ਰਮੁੱਖ ਜਿੰਮੇਦਾਰ ਉਲਮਾ ਇਕਰਾਮ ਮਾਰਕਸ ਨਿਜਾਮੁਦੀਨ ਦਿੱਲੀ ਤੋਂ ਵਿਸ਼ੇਸ਼ ਤੌਰ ਤੇ ਆਪਣੀ ਜਮਾਤ ਨਾਲ ਤਸ਼ਰੀਫ ਲਿਆ ਰਹੇ।