ਮੈਂ ਤਾਂ ਰਾਜੇ ਦੀ ਰਾਣੀ ਨੂੰ ਹਰਾਉਣ ਆਇਆ ਸੀ : ਰਵਨੀਤ ਬਿੱਟੂ ਦਾ ਵੱਡਾ ਬਿਆਨ
ਚੰਡੀਗੜ੍ਹ : ਪੰਜਬ ਵਿਚ 4 ਸੀਟਾਂ ਉਤੇ ਵੋਟਾਂ ਦੀ ਗਿਣਤੀ ਖ਼ਤਮ ਹੋ ਗਈ ਹੈ ਅਤੇ 3 ਸੀਟਾਂ ਆਪ ਨੇ ਜਿੱਤੀਆਂ ਅਤੇ 1 ਸੀਟ ਕਾਂਗਰਸ ਦੇ ਪੱਲੇ ਪਈ ਹੈ। ਇਸ ਉਤੇ ਇੱਕ ਨਿਝੀ ਚੈਨਲ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਮੈ ਤਾਂ ਗਿੱਦੜਬਾਹਾ ਵਿਚ ਰਾਜੇ ਦੀ ਰਾਣੀ ਨੂੰ ਹਰਾਉਣ ਲਈ ਆਇਆ ਸੀ।
ਦਰਅਸਲ ਪੱਤਰਕਾਰ ਨੇ ਭਾਜਪਾ ਦੀ ਗਿੱਦੜਬਾਹਾ ਵਿਚ ਹਾਰ ਦਾ ਕਾਰਨ ਪੁੱਛਿਆ ਸੀ । ਇਸ ਉਤੇ ਰਵਨੀਤ ਬਿੱਟੂ ਨੇ ਜਵਾਬ ਦਿੱਤਾ ਕਿ ਮੈ ਤਾਂ ਗਿੱਦੜਬਾਹਾ ਵਿਚ ਰਾਜੇ ਦੀ ਰਾਣੀ ਨੂੰ ਹਰਾਉਣ ਆਇਆ ਸੀ, ਮਤਲਬ ਕਿ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਹਰਾਉਣ ਆਇਆ ਸੀ।