ਮੋਬਾਈਲ ਲੈਣ ਗਏ ਵਿਅਕਤੀ ਦੀ ਲੜਾਈ ਦੌਰਾਨ ਹੋਈ ਮੌਤ
ਰਾਜਿੰਦਰ ਕੁਮਾਰ
ਨਵਾਂਸ਼ਹਿਰ 27 ਸਤੰਬਰ 2024 - ਪਿੰਡ ਅਮਰਗੜ੍ਹ 'ਚ ਮੋਬਾਈਲ ਲੈਣ ਗਏ ਪਤੀ-ਪਤਨੀ 'ਤੇ ਹੋਏ ਹਮਲੇ 'ਚ 55 ਸਾਲਾ ਪਰਮਜੀਤ ਸਿੰਘ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਥਾਣਾ ਸਿਟੀ ਥਾਣਾ ਨਵਾਂਸ਼ਹਿਰ ਦੇ ਐਸਐਚਓ ਮਹਿੰਦਰ ਸਿੰਘ ਨੇ ਦੱਸਿਆ ਕਿ ਇਸ ਹੋਏ ਹਮਲੇ ਚ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਗੰਭੀਰ ਜ਼ਖਮੀ ਹੈ। ਦੱਸਿਆ ਜਾ ਰਿਹਾ ਹੈ ਅੱਜ ਸਵੇਰੇ ਪਰਮਜੀਤ ਸਿੰਘ ਅਤੇ ਉਸ ਦੀ ਪਤਨੀ ਦੋਸ਼ੀ ਮਨਜੀਤ ਸਿੰਘ ਤੋਂ ਆਪਣਾ ਮੋਬਾਈਲ ਲੈਣ ਲਈ ਗਏ, ਜਿਸ ਨੂੰ ਉਹਨਾਂ ਦੇ ਲੜਕੇ ਨੇ ਮਨਜੀਤ ਸਿੰਘ ਨੂੰ ਵੇਚ ਦਿੱਤਾ ਸੀ, ਇਸ ਦੌਰਾਨ ਦੋਵਾਂ ਦੀ ਲੜਾਈ ਹੋ ਗਈ ਅਤੇ ਮਨਜੀਤ ਨੇ ਕਿਰਪਾਨ ਨਾਲ ਪਰਮਜੀਤ ਸਿੰਘ ਅਤੇ ਉਸ ਦੀ ਪਤਨੀ ’ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਪਰਮਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਦੀ ਮੌਤ ਹੋ ਗਈ, ਜਦੋਂ ਕਿ ਉਸ ਦੀ ਪਤਨੀ ਗੰਭੀਰ ਜ਼ਖਮੀ ਹੋ ਗਈ।ਮਨਜੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਐਸਐਚਓ ਮਹਿੰਦਰ ਸਿੰਘ ਨੇ ਦੱਸਿਆ ਕਿ ਸਮੇਤ ਪੁਲੀਸ ਪਾਰਟੀ ਉਹ ਪਿੰਡ ਅਮਰਗੜ੍ਹ ਵਿਖੇ ਮੌਕੇ ਵਾਰਦਾਤ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਨਵਾਂਸ਼ਹਿਰ ਦੀ ਮੋਰਚਰੀ 'ਚ ਰਖਵਾਇਆ ਹੈ। ਪੁਲਸ ਨੇ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।