ਰਿਕਸ਼ੇ ਨੂੰ ਘਸੀਟਦੀ ਲੈ ਗਈ ਬੱਸ: ਰਿਕਸ਼ੇ ਤੇ ਸਬਜ਼ੀ ਲੱਦ ਕੇ ਲਿਆ ਰਹੇ ਵਿਅਕਤ ਦੀ ਹੋਈ ਮੌਤ
ਰੋਹਿਤ ਗੁਪਤਾ
ਗੁਰਦਾਸਪੁਰ, 23 ਨਵੰਬਰ 2024 - ਆਪਣੇ ਰਿਕਸ਼ੇ ਤੇ ਕਿਸੇ ਦੀ ਸਬਜ਼ੀ ਲੱਦ ਕੇ ਧਾਰੀਵਾਲ ਤੋਂ ਰਨੀਆ ਪਿੰਡ ਵੱਲ ਨੂੰ ਜਾ ਕੋਈ ਰਹੇ ਵਿਅਕਤੀ ਨੂੰ ਇੱਕ ਤੇਜ਼ ਰਫਤਾਰ ਬੱਸ ਨੇ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਰਿਕਸ਼ੇ ਨੂੰ ਘਸੀਟਦੀ ਹੋਈ ਤਕਰੀਬਨ 300 ਮੀਟਰ ਦੀ ਦੂਰੀ ਤੱਕ ਲੈ ਗਈ , ਜਿਸ ਕਾਰਨ ਰਿਕਸ਼ਾ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ,ਜਿਸ ਨੂੰ ਮੌਕੇ ਤੇ ਮੌਜੂਦ ਲੋਕ ਇਲਾਜ ਦੇ ਲਈ ਧਾਰੀਵਾਲ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਲੈ ਕੇ ਗਏ ਜਿੱਥੇ ਹਸਪਤਾਲ ਵਾਲਿਆਂ ਨੇ ਉਸਨੂੰ ਗੁਰਦਾਸਪੁਰ ਰੈਫਰ ਕਰ ਦਿੱਤਾ। ਜਦੋਂ ਰਿਕਸ਼ਾ ਚਾਲਕ ਨੂੰ ਸਿਵਲ ਹਸਪਤਾਲ ਲੈ ਜਾਇਆ ਗਿਆ ਤਾਂ ਉਥੋਂ ਦੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਕਰਾਰ ਦੇ ਦਿੱਤਾ । ਮ੍ਰਿਤਕ ਰਿਕਸ਼ਾ ਚਾਲਕ ਦੀ ਪਹਿਚਾਨ ਤਰਸੇਮ ਮਸੀਹ ਦੇ ਤੌਰ ਤੇ ਹੋਈ ਹੈ।
ਦੂਜੇ ਪਾਸੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਡਰਾਈਵਰ ਅਤੇ ਬੱਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
ਸ਼ਹਿਰ ਵਾਸੀਆਂ ਨੇ ਦੱਸਿਆ ਕਿ ਧਾਰੀਵਾਲ ਦੇ ਵਿੱਚ ਅਫਸਰ ਤੇਜ਼ ਰਫਤਾਰ ਪ੍ਰਾਈਵੇਟ ਬੱਸਾਂ ਆਉਂਦੀਆਂ ਹਨ ਅਤੇ ਇਹ ਬੱਸਾਂ ਵਾਲੇ ਪ੍ਰੈਸ਼ਰ ਹਾਰਨ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਹਨ। ਕਈ ਹਾਦਸੇ ਇਹਨਾਂ ਤੇਜ਼ ਰਫਤਾਰ ਬੱਸਾਂ ਕਾਰਨ ਵਾਪਰ ਚੁੱਕੇਹਨ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹਨਾਂ ਦੀ ਸਪੀਡ ਦੇ ਉੱਪਰ ਰੋਕ ਲਗਾਈ ਜਾਏ ।