30 ਨਵੰਬਰ ਨੂੰ ਕਿਸਾਨ ਪਹੁੰਚਣਗੇ ਸ਼ੰਭੂ ਬਾਰਡਰ
ਰੋਹਿਤ ਗੁਪਤਾ
ਗੁਰਦਾਸਪੁਰ 23 ਨਵੰਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਲ੍ਹਾ ਗੁਰਦਾਸਪੁਰ ਦੇ ਜੋਨ ਤੇਜਾ ਸਿੰਘ ਸੁਤੰਤਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਅੱਲੜ ਪਿੰਡੀ ਦੀ ਅਗਵਾਹੀ ਹੇਠ ਕਿਸਾਨ, ਮਜ਼ਦੂਰ, ਬੀਬੀਆਂ, ਨੌਜਵਾਨਾਂ ਨੇ ਪਿੰਡ ਕਸਬਾ ਦੋਰਾਗਲਾ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ।ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਫੋਜੀ ਨੇ ਮੀਟਿੰਗ ਦੌਰਾਨ ਦੱਸਿਆ ਕਿ ਦੋਵਾਂ ਫੋਰਮਾ ਵੱਲੋਂ ਕੀਤੇ ਐਲਾਨ ਮੁਤਾਬਿਕ 26 ਨਵੰਬਰ ਨੂੰ ਜਗਜੀਤ ਸਿੰਘ ਡੱਲੇਵਾਲ ਵੱਲੋਂ ਖਨੌਰੀ ਬਾਰਡਰ ਤੇ ਮਰਨ ਵਰਤ ਰੱਖਿਆ ਜਾਏਗਾ । ਵਿਸ਼ਵ ਵਪਾਰ ਸੰਸਥਾ, ਬੈਂਕ ਮੁਦਰਾ ਫੰਡ ਜਿਹੀਆਂ ਕੌਮਾਂਤਰੀ ਸੰਸਥਾ ਦੀ ਦਲਾਲ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨਾ ਲਾਗੂ ਕਰਨ ਦੇ ਵਿਰੋਧ ਵਿੱਚ ਛੇ ਦਸੰਬਰ ਨੂੰ ਦੋਵਾਂ ਫਾਰਮਾਂ ਵੱਲੋਂ ਵੱਡਾ ਜਥਾ ਦਿੱਲੀ ਵੱਲ ਕੂਚ ਕਰੇਗਾ। ਇਸ ਜਥੇ ਦੀ ਅਗਵਾਹੀ ਕਿਸਾਨ ਆਗੂ ਸਤਨਾਮ ਸਿੰਘ ਪੰਨੂ, ਸੁਵਿੰਦਰ ਸਿੰਘ ਚੌਤਾਲਾ, ਸੁਰਜੀਤ ਸਿੰਘ ਫੂਲ ਕਰਨਗੇ।
ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਹਰਦੀਪ ਸਿੰਘ ਫੋਜੀ ਨੇ ਕਿਹਾ ਕਿ ਦੋਵਾਂ ਫੋਰਮਾਂ ਵੱਲੋਂ ਕੀਤੇ ਗਏ ਵੱਡੇ ਐਲਾਨ ਨੂੰ ਲਾਗੂ ਕਰਨ ਲਈ ਜਿਲ੍ਹਾ ਗੁਰਦਾਸਪੁਰ ਵੱਲੋਂ 30 ਨਵੰਬਰ ਨੂੰ ਹਜ਼ਾਰਾਂ ਕਿਸਾਨ, ਮਜ਼ਦੂਰ, ਬੀਬੀਆਂ, ਨੌਜਵਾਨ ਟਰਾਲੀਆਂ ਟਰੈਕਟਰਾਂ ਤੇ ਸਵਾਰ ਹੋ ਕੇ ਸ਼ੰਭੂ ਬਾਰਡਰ ਪਹੁੰਚਣਗੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ ਨੇ ਕਿਹਾ ਕਿ 23 ਫਸਲਾਂ ਤੇ ਖਰੀਦ ਦੀ ਗਰੰਟੀ ਕਾਨੂੰਨ ਬਣਾਉਣ ਦੀ ਰਿਪੋਰਟ 2011 ਵਿੱਚ ਪ੍ਰਧਾਨ ਮੰਤਰੀ ਦੀ ਆਪਣੀ ਹੀ ਪ੍ਰਧਾਨਗੀ ਹੇਠ ਬਣੀ ਰਿਪੋਰਟ ਸਰਕਾਰ ਕੋਲ ਪਈ ਹੈ। ਇਸੇ ਤਰ੍ਹਾਂ 2006ਦੀ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਕੇਂਦਰ ਸਰਕਾਰ ਕੋਲ ਪਈ ਹੈ। ਸਰਕਾਰ ਵੱਲੋਂ ਆਪ ਹੀ ਬਣਾਈਆਂ ਕਮੇਟੀਆਂ ਦੀਆਂ ਰਿਪੋਰਟਾਂ ਨਾ ਲਾਗੂ ਕਰਕੇ ।ਮੋਦੀ ਸਰਕਾਰ ਦੇਸ਼ ਦੇ ਕਿਸਾਨਾਂ ਨਾਲ ਧ੍ਰੋਹ ਕੁਮਾ ਰਹੀ ਹੈ। ਇਸ ਕਰਕੇ ਦੋਵਾਂ ਮੋਰਚਿਆਂ ਵੱਲੋਂ ਆਰ ਪਾਰ ਦਾ ਸੰਘਰਸ਼ ਵਿਡ ਦਿੱਤਾ। ਕਿਸਾਨ ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਕੇਂਦਰ ਸਰਕਾਰ ਤੁਰੰਤ 23 ਫਸਲਾਂ ਦੀ ਖਰੀਦ ਦੀ ਗਰੰਟੀ ਕਾਨੂੰਨ c2 ਪਲੱਸ ਫਿਫਟੀ ਅਨੁਸਾਰ ਲਾਗੂ ਕਰੇ।
ਕਿਸਾਨ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਕਾਰਪੋਰੇਟ ਘਰਾਣਿਆ ਦੀ ਤਰਜ ਉੱਤੇ ਖਤਮ ਕੀਤਾ ਜਾਵੇ। ਦੇਸ਼ ਭਰ ਵਿੱਚ 58 ਸਾਲ ਤੋਂ ਵੱਧ ਵਾਲੇ ਕਿਸਾਨ ,ਮਜ਼ਦੂਰਾਂ ਨੂੰ 10ਹਜਾਰ ਰੁਪਆ ਬੁੜਾਪਾ ਪੈਨਸ਼ਨ ਦੇਣ ,2013 ਭੂਮੀ ਐਕਟ ਵਿੱਚ ਕੀਤੀ ਸੋਧ ਰੱਦ ਕਰਨ, ਬਿਜਲੀ ਐਕਟ 2023 ਰੱਦ ਕਰਨ ,ਜਨਤਕ ਵੰਡ ਪ੍ਰਣਾਲੀ ਅਨੁਸਾਰ ਜਰੂਰੀ 14 ਵਸਤਾਂ ਗਰੀਬਾਂ ਨੂੰ ਦੇਣ, ਮਨਰੇਗਾ ਸਕੀਮ ਅਧੀਨ 700 ਰੁ ਦਿਹਾੜੀ200 ਦਿਨ ਕੰਮ ਦੇਣ ਸਮੇਤ ਸਾਰੀਆਂ 12 ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ । ਝੋਨੇ ਦੀ ਖਰੀਦ ਦੌਰਾਨ ਪ੍ਰਤੀ ਕੁਇੰਟਲ 300 ਰੁਪਏ ਤੋਂ ਵੱਧ ਦਾ ਕੱਟ ਲਾ ਕੇ ਹਜ਼ਾਰਾਂ ਕਰੋੜਾਂ ਦੀ ਲੁੱਟ ਕਰਨ ਵਾਲੇ ਆੜਤੀਏ, ਸੈਲਰ ਮਾਲਕ ਇਸੇ ਲੁੱਟ ਵਿੱਚ ਸ਼ਾਮਿਲ ਅਫਸਰਸ਼ਾਹੀ ਵਿਧਾਇਕ ਮੰਤਰੀਆਂ ਤੇ ਪਰਚੇ ਦਰਜ ਕੀਤੇ ਜਾਣ। ਕਿਸਾਨਾਂ ਦੇ ਕੱਟੇ ਹੋਏ ਪੈਸੇ ਵਾਪਸ ਕੀਤੇ ਜਾਣ ।ਕਿਸਾਨ ਆਗੂਆਂ ਨੇ ਗੁਰਦਾਸਪੁਰ ਜ਼ਿਲ੍ਹੇ ਤੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿਸੇ ਵੀ ਆੜਤੀ ਅਤੇ ਸੈਲਰ ਨੂੰ ਕੋਈ ਵੀ ਕੱਟ ਨਾ ਲਵਾਇਆ ਜਾਵੇ । ਇਹਨਾਂ ਦੇ ਸੈਲਰ ਤੇ ਦੁਕਾਨਾਂ ਦਾ ਘੇਰਾਉ ਕੀਤਾ ਜਾਵੇਗਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨੈਲ ਸਿੰਘ ਸਕੱਤਰ,ਰਣਬੀਰ ਸਿੰਘ ਡੁਗਰੀ, ਸਤਨਾਮ ਸਿੰਘ ਖਜਾਨਚੀ,ਸੂੱਚਾ ਸਿੰਘ ਬਲੱਗਣ, ਨਿਰਮਲ ਸਿੰਘ ਆਦੀ,ਦਿਲਬਰ ਸਿੰਘ ਹਰਦੋਛੰਨੀ, ਕਰਨੈਲ ਸਿੰਘ ਮੱਲ੍ਹੀ,ਨਰਿੰਦਰ ਸਿੰਘ ਆਲੀਨੰਗਲ, ਜਪਕੀਰਤ ਹੁੰਦਲ, ਬੀਬੀ ਮਨਜਿੰਦਰ ਕੌਰ, ਬੀਬੀ ਅਮਰਜੀਤ ਕੌਰ ਆਦਿ ਹਾਜ਼ਰ ਸਨ।