ਹੁਣ ਪੰਜਾਬ ਵਿਧਾਨ ਸਭਾ 'ਚ ਕਿਹੜੀ ਪਾਰਟੀ ਦੇ ਕਿੰਨੇ MLA? ਪੜ੍ਹੋ ਪੂਰਾ ਵੇਰਵਾ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 23 ਨਵੰਬਰ 2024- ਪੰਜਾਬ ਦੀਆਂ 4 ਸੀਟਾਂ ਤੇ ਹੋਈਆਂ ਜ਼ਿਮਨੀ ਚੋਣਾਂ ਦੇ ਅੱਜ ਨਤੀਜੇ ਆਏ। ਆਪ ਦੇ ਹਿੱਸੇ ਤਿੰਨ ਅਤੇ ਕਾਂਗਰਸ ਹਿੱਸੇ ਇੱਕ ਸੀਟ ਆਈ। ਪਹਿਲਾਂ ਆਪ ਦੇ ਕੋਲ ਵਿਧਾਨ ਸਭਾ ਵਿੱਚ 92 ਮੈਂਬਰ ਸਨ, ਜਦੋਂਕਿ ਹੁਣ ਦੀਆਂ ਤਿੰਨ ਸੀਟਾਂ ਜਿੱਤਣ ਤੋਂ ਬਾਅਦ ਆਪ ਕੋਲ ਵਿਧਾਨ ਸਭਾ ਵਿੱਚ ਵਿਧਾਇਕਾਂ ਦੀ ਕੁੱਲ ਗਿਣਤੀ 95 ਹੋ ਗਈ ਹੈ। ਕਾਂਗਰਸ ਕੋਲ ਪਹਿਲਾਂ ਵਿਧਾਨ ਸਭਾ ਵਿੱਚ ਮੈਂਬਰਾਂ ਦੀ ਗਿਣਤੀ 18 ਸੀ, ਜੋ ਕਿ ਘੱਟ ਕੇ ਹੁਣ 16 ਰਹਿ ਗਈ ਹੈ। ਇਸ ਦੇ ਨਾਲ ਹੀ ਅਕਾਲੀ ਦਲ ਅਤੇ ਭਾਜਪਾ ਦੀ ਵਿਧਾਨ ਸਭਾ ਵਿਚ ਮੈਂਬਰਾਂ ਦੀ ਗਿਣਤੀ ਦੋ ਦੋ ਹੈ, ਬਸਪਾ ਕੋਲ 1 ਵਿਧਾਇਕ ਹੈ, ਜਦੋਂਕਿ ਇੱਕ ਆਜ਼ਾਦ ਵਿਧਾਇਕ ਹੈ।
ਵਿਧਾਨ ਸਭਾ ਵਿੱਚ ਕਿਹੜੀ ਪਾਰਟੀ ਦੇ ਕਿੰਨੇ MLA, ਹੇਠਾਂ ਪੜ੍ਹੋ ਪੂਰਾ ਵੇਰਵਾ
1, ਆਮ ਆਦਮੀ ਪਾਰਟੀ ਕੋਲ 95 ਵਿਧਾਇਕ ਹਨ।
2,ਕਾਂਗਰਸ ਕੋਲ 16 ਵਿਧਾਇਕ ਹਨ।
3, ਭਾਜਪਾ ਕੋਲ 2 ਵਿਧਾਇਕ ਹਨ।
4, ਅਕਾਲੀ ਦਲ ਕੋਲ 2 ਵਿਧਾਇਕ ਹਨ।
5, ਬਸਪਾ ਕੋਲ 1 ਵਿਧਾਇਕ ਹੈ।
6, ਜਦੋਂਕਿ 1 ਆਜ਼ਾਦ ਵਿਧਾਇਕ ਹੈ।