ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਵੱਖ-ਵੱਖ ਸਕੂਲ ਵਿਜਟ ਕੀਤੇ
ਰੋਹਿਤ ਗੁਪਤਾ
ਗੁਰਦਾਸਪੁਰ , 23 ਨਵੰਬਰ ਜ਼ਿਲ੍ਹਾਂ ਸਿੱਖਿਆ ਅਫ਼ਸਰ ਸੈਕੰਡਰੀ/ਐਲੀਮੈਂਟਰੀ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਵਿੱਚ ਵਿਜਟ ਦੌਰਾਨ ਅਧਿਆਪਕਾਂ ਵੱਲੋਂ ਰਾਸ਼ਟਰੀ ਪਰਖ ਸਰਵੇਖਣ ਤਹਿਤ ਕਰਵਾਈ ਜਾ ਰਹੀ ਤਿਆਰੀ ਦਾ ਜਾਇਜ਼ਾ ਲਿਆ। ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਡੀ.ਈ.ਓ. ਸ਼੍ਰੀਮਤੀ ਪਰਮਜੀਤ ਨੇ ਦੱਸਿਆ ਕਿ ਰਾਸ਼ਟਰੀ ਪਰਖ ਸਰਵੇਖਣ ਪੂਰੇ ਦੇਸ਼ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਦੀ ਤਿਆਰੀ ਲਈ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਤੌਰ ਭੇਜੀਆਂ ਸ਼ੀਟਾਂ ਤੇ ਵਿਦਿਆਰਥੀਆਂ ਦੀ ਪ੍ਰਕੈਟਿਸ ਕਰਵਾਈ ਜਾ ਰਹੀ ਹੈ ਤਾਂ ਜੋ ਵਿਦਿਆਰਥੀ ਦੇ ਮਨ ਵਿੱਚ ਪ੍ਰੀਖਿਆ ਪ੍ਰਤੀ ਪੈਦਾ ਹੋਏ ਡਰ ਨੂੰ ਦੂਰ ਕਰਨਾ ਹੈ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਪ੍ਰੀਖਿਆ ਦੀ ਤਿਆਰੀ ਦੌਰਾਨ ਬੱਚਿਆਂ ਨੂੰ ਓ ਐਮ ਆਰ ਸ਼ੀਟ ਭਰਨੀ ਸਿਖਾਈ ਜਾਂਦੀ ਹੈ ਤਾਂ ਜੋ ਸਰਵੇਖਣ ਦੌਰਾਨ ਕਿਸੇ ਕਿਸਮ ਦੀ ਮੁਸ਼ਕਲਾਂ ਆਵੇ।ਉਨ੍ਹਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਪ੍ਰੀਖਿਆ ਦੌਰਾਨ ਬੱਚਿਆਂ ਵਿੱਚ ਸੁਖਾਵਾਂ ਮਾਹੋਲ ਸਿਰਜਿਆ ਜਾਵੇ। ਇਸ ਦੌਰਾਨ ਉਨ੍ਹਾਂ ਦੁਆਰਾ ਬੱਚਿਆਂ ਦੇ ਪੜਾਈ ਦੇ ਪੱਧਰ ਨੂੰ ਜਾਂਚਿਆ ਅਤੇ ਅਧਿਆਪਕਾਂ ਨੂੰ ਬੱਚਿਆਂ ਵਿੱਚ ਪੜ੍ਹਾਈ ਦੇ ਰੁਚੀ ਭਰਨ ਦੇ ਨਵੇਂ-ਨਵੇਂ ਨੁਕਤੇ ਦੱਸਦੇ ਹੋਏ ਹੋਰ ਮਿਹਨਤੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।