ਮਨੁੱਖਤਾਂ ਦੀ ਭਲਾਈ ਅਤੇ ਸਮਾਜਿਕ ਨਿਆਂ ਦਾ ਅਦੁੱਤਾ ਪ੍ਰਤੀਕ ਸਮਾਜ ਵਿੱਚ ਕਰ ਰਿਹਾ ਸਕਾਰਾਤਮਕ ਬਦਲਾਓ – ਕੁਲਤਾਰ ਸਿੰਘ ਸੰਧਵਾ
- ਪੰਜਾਬੀਆਂ ਲਈ ਮਾਂ ਬੋਲੀ ਦਾ ਸਰਲ ਅਰਥ ਹੋਂਦ ਦੀ ਬੋਲੀ ਹੈ- ਸਪੀਕਰ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 23 ਨਵੰਬਰ ,2024 - ਮਨੁੱਖਤਾਂ ਦੀ ਭਲਾਈ ਅਤੇ ਸਮਾਜਿਕ ਨਿਆਂ ਦਾ ਅਦੁੱਤਾ ਪ੍ਰਤੀਕ ਸਾਡੇ ਸਿੱਖ ਧਰਮ ਦਾ ਸਿਧਾਂਤ ਸਮਾਜ ਦੇ ਹਰ ਖੇਤਰ ਵਿੱਚ ਸਕਾਰਾਤਮਕ ਬਦਲਾਅ ਦੀ ਅਗਵਾਈ ਕਰਦਾ ਹੈ। ਗੁਰਬਾਣੀ ਸਿੱਖੀ ਦੀ ਬੁਨਿਆਦ ਹੈ, ਜੋ ਸਾਨੂੰ ਜੀਵਨ ਦੇ ਅਸਲੀ ਉਦੇਸ਼ ਦੀ ਪਛਾਣ ਕਰਵਾਉਦੀ ਹੈ ਅਤੇ ਹਰ ਖੇਤਰ ਵਿੱਚ ਗੁਣਵੱਤਾ ਭਰੀ ਵਿੱਦਿਆ ਦੇਣ ਦਾ ਪਰਿਆਸ ਕਰਦੀ ਹੈ। ਪੰਜਾਬੀਆਂ ਲਈ ਮਾਂ ਬੋਲੀ ਸਾਡੀ ਹੋਂਦ ਦੀ ਬੋਲੀ ਹੈ।
ਇਹ ਪ੍ਰਗਟਾਵਾ ਸ.ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਅੱਜ ਚੀਫ ਖਾਲਸਾ ਦੀਵਾਨ ਵੱਲੋਂ ਆਯੋਜਿਤ 68ਵੀ. ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ ਦੇ ਤੀਜੇ ਤੇ ਅੰਤਿਮ ਦਿਨ ਉਦਘਾਟਨੀ ਭਾਸ਼ਣ ਮੌਕੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਨੇ ਕਿਹਾ ਕਿ ਚੀਫ ਖਾਲਸਾ ਦੀਵਾਨ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਐਸ.ਜੀ.ਐਸ ਖਾਲਸਾ ਸੀਨੀ.ਸੈਕੰਡਰੀ ਸਕੂਲ ਵਿੱਚ ਆਯੋਜਿਤ 68ਵੀ. ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ ਵਿੱਚ ਸਾਮਿਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ,ਜਿਸ ਦੇ ਲਈ ਉਹ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸਾਬਕਾ ਕੈਬਨਿਟ ਮੰਤਰੀ ਮੋਜੂਦਾ ਵਿਧਾਇਕ ਡਾ.ਇੰਦਰਬੀਰ ਸਿੰਘ ਨਿੱਜਰ ਦੇ ਧੰਨਵਾਦੀ ਹਨ। ਇਸ ਕਾਨਫਰੰਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਐਸ.ਜੀ.ਪੀ.ਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ, ਬਾਬਾ ਸਤਨਾਮ ਸਿੰਘ, ਬਾਬਾ ਸੇਵਾ ਸਿੰਘ ਸਮੇਤ ਬਹੁਤ ਸਾਰੀਆਂ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬੀ ਹਰ ਖੇਤਰ ਵਿੱਚ ਮਹਾਰਤ ਹਾਸਲ ਕਰ ਰਹੇ ਹਨ। ਸਾਡੀ ਪੁਰਜੋਰ ਅਪੀਲ ਹੈ ਕਿ ਭਾਵੇ ਵਿਸ਼ਵ ਦੀਆਂ ਜਿੰਨੀਆਂ ਮਰਜੀ ਭਾਸ਼ਾਵਾਂ ਨੂੰ ਸਿੱਖੋਂ ਪ੍ਰੰਤੂ ਆਪਣੇ ਬੱਚਿਆ ਨੂੰ ਮਾਂ ਬੋਲੀ ਪੰਜਾਬੀ ਤੋ ਦੂਰ ਕਰਨ ਦਾ ਯਤਨ ਨਾ ਕਰੋ, ਇਸ ਨਾਲ ਸਾਡੀ ਹੋਂਦ ਕਾਇਮ ਹੈ। ਉਨ੍ਹਾਂ ਨੇ ਕਿਹਾ ਕਿ ਗੁਰਮੁੱਖੀ ਸਾਡਾ ਮੁੱਖ ਗੁਰੂਬਲ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਦੀ ਸ਼ਾਨ ਵੱਖਰੀ ਹੈ ਤੇ ਪੰਜਾਬੀ ਹਮੇਸ਼ਾ ਚੜ੍ਹਦੀਕਲਾਂ ਵਿਚ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ਾ ਵਿਦੇਸ਼ਾ ਵਿਚ ਵੱਸਦੇ ਪੰਜਾਬੀਆਂ ਨੂੰ ਆਪਣੀਆਂ ਨਸਲਾਂ ਨੂੰ ਪੰਜਾਬ, ਪੰਜਾਬੀਅਤ ਤੇ ਮਾਂ ਬੋਲੀ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ, ਕਿਉਕਿ ਸਾਡਾ ਅਮੀਰ ਵਿਰਸਾ ਤੇ ਸੱਭਿਆਚਾਰ ਹਮੇਸ਼ਾ ਸੰਸਾਰ ਦੀ ਅਗਵਾਈ ਕਰਦਾ ਹੈ। ਸੰਸਾਰ ਵਿਚ ਜਿਹੜੀਆਂ ਕੌਮਾਂ ਦੁਨੀਆਂ ਦੇ ਸਭ ਤੋ ਵੱਧ ਦੇਸ਼ਾ ਵਿਚ ਰਾਜ ਕਰ ਰਹੀਆਂ ਹਨ, ਉਨ੍ਹਾਂ ਨੇ ਆਪਣੀ ਵਿਰਾਸਤ ਤੇ ਵਿਰਸੇ ਨੂੰ ਆਪਣੀਆਂ ਨਸਲਾ ਤੱਕ ਪਹੁੰਚਾਉਣ ਵਿੱਚ ਕੋਈ ਕਸਰ ਨਹੀ ਛੱਡੀ, ਸਗੋ ਵਿੱਦਿਆਂ ਦੇ ਰੂਪ ਵਿੱਚ ਆਪਣੀਆ ਪੀੜ੍ਹੀਆਂ ਨੂੰ ਸਿੱਖਿਅਤ ਕਰਕੇ ਉਨ੍ਹਾਂ ਨੂੰ ਸੰਸਾਰ ਤੇ ਰਾਜ ਕਰਨ ਦੇ ਯੋਗ ਬਣਾਇਆ ਹੈ। ਚੀਫ ਖਾਲਸਾ ਦੀਵਾਨ ਦੇ ਉਪਰਾਲੇ ਬਹੁਤ ਸ਼ਲਾਘਾਯੋਗ ਹੈ, ਸੰਤਾਮਹਾਪੁਰਸ਼ਾ ਦੀ ਸਾਡੇ ਸੂਬੇ ਨੂੰ ਅਦੁੱਤੀ ਦੇਣ ਹੈ, ਉਨ੍ਹਾਂ ਵੱਲੋਂ ਵਿੱਦਿਆਂ ਦੇ ਚਾਨਣ ਮੁਨਾਰੇ ਖੋਲ ਕੇ ਹਰ ਤਰਾਂ ਦੀ ਵਿੱਦਿਆਂ ਦੇਣ ਦੇ ਉਪਰਾਲੇ ਕੀਤੇ ਗਏ ਹਨ, ਜਿਸ ਨਾਲ ਬੱਚੇ ਆਪਣੀ ਸੋਚ ਮੁਤਾਬਿਕ ਯੋਗਤਾ ਹਾਸਲ ਕਰਕੇ ਸਮੇਂ ਦੇ ਹਾਣੀ ਬਣ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਰ ਕਿਸੇ ਨੂੰ ਸਮਰੱਥ ਹੋਣਾ ਚਾਹੀਦਾ ਹੈ ਕਿਉਕਿ ਨਿਰਭਰਤਾ ਕਾਰਨ ਵਿਕਾਸ ਵਿਚ ਖੜੋਤ ਆਉਦੀ ਹੈ। ਉਨ੍ਹਾਂ ਨੇ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ, ਐਸ.ਜੀ.ਪੀ.ਸੀ, ਵੱਖ ਵੱਖ ਧਾਰਮਿਕ ਸੰਸਥਾਵਾਂ, ਸੰਗਠਨਾਂ ਦੇ ਮੁਖੀਆਂ, ਦੇਸ਼ਾ ਵਿਦੇਸ਼ਾ ਵਿਚ ਵੱਸਦੇ ਪੰਜਾਬੀਆਂ ਨੂੰ ਇਸ ਲਈ ਰਲ ਕੇ ਹੰਭਲਾ ਮਾਰਨ ਦੀ ਅਪੀਲ ਕੀਤੀ ਅਤੇ ਪੰਜਾਬ ਸਰਕਾਰ ਵੱਲੋਂ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਸਪੀਕਰ ਸੰਧਵਾਂ ਨੇ ਕਿਹਾ ਕਿ ਅੱਜ ਦਸ਼ਮ ਪਾਤਸ਼ਾਹ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਇਸ ਵਿੱਦਿਅਕ ਕਾਨਫਰੰਸ ਦੀ ਸਮੂਲੀਅਤ ਦਾ ਅਵਸਰ ਮਿਲਿਆ ਹੈ, ਜਿਸ ਵਿੱਚ ਪੰਜਾਬ, ਪੰਜਾਬੀਅਤ ਅਤੇ ਮਾਂ ਬੋਲੀ ਨਾਲ ਜੁੜਨ ਦੀ ਜੁੜਨ ਦੀ ਪ੍ਰੇਰਨਾ ਮਿਲੀ ਹੈ। ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਵਿਸੇਸ਼ ਸਨਮਾਨ ਵੀ ਕੀਤਾ ਗਿਆ, ਸਮਾਰੋਹ ਦੀ ਅਰੰਭਤਾ ਸ਼ਬਦ ਗਾਇਨ ਨਾਲ ਹੋਈ ਅਤੇ ਬਹੁਤ ਸਾਰੀਆਂ ਪ੍ਰਮੁੱਖ ਸਖਸ਼ੀਅਤਾ ਨੇ ਮੰਚ ਤੋ ਹਾਜ਼ਰੀ ਲਗਵਾਈ।