ਪਾਤਸ਼ਾਹੀ ਨੌਵੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 29ਵੇਂ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਪਿੰਡ ਜਖਵਾਲੀ ਵਿਖੇ ਲਗਾਇਆ ਪਹਿਲਾ ਖੂਨਦਾਨ ਕੈਂਪ
- ਸਰਪੰਚ ਗੁਰਦੀਪ ਸਿੰਘ ਦੇ ਪਰਿਵਾਰ ਵੱਲੋਂ ਵੱਧ ਚੜ ਕੇ ਖੂਨਦਾਨ ਕੈਂਪ ਵਿੱਚ ਹੀ ਖੂਨਦਾਨ ਕੀਤਾ ਗਿਆ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 23 ਨਵੰਬਰ 2024:- ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 29ਵੇਂ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਿੰਡ ਜਖਵਾਲੀ ਵਿਖੇ ਪਹਿਲਾ ਖੂਨ ਦਾਨ ਕੈਂਪ ਜਿਸ ਵਿੱਚ ਗੁਰਦੁਆਰਾ ਨੌਜਵਾਨ ਪ੍ਰਬੰਧਕ ਕਮੇਟੀ ,ਗ੍ਰਾਮ ਪੰਚਾਇਤ ਜਖਵਾਲੀ ਅਤੇ ਅਮਰਜੀਤ ਸਿੰਘ ਜਾਗਦੇ ਰਹੋ ਕਲੱਬ, ਸ਼੍ਰੀ ਗੁਰੂ ਰਵਿਦਾਸ ਸਭਾ, ਐਚਡੀਐਫਸੀ ਬੈਂਕ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਕਪਿਸਥਲ ਬਲੱਡ ਸੈਂਟਰ ਪਟਿਆਲਾ ਡਾ. ਪੀ ਕੇ ਸ਼ਰਮਾ, ਅੰਜਲੀ, ਅਮਨਜੋਤ ਕੌਰ, ਹਰਦੀਪ ਕੌਰ, ਅਨੂਪ ਸੇਵਾਵਾਂ ਨਿਭਾਈਆ ਗਈਆ। ਇਸ ਮੌਕੇ ਸਰਪੰਚ ਗੁਰਦੀਪ ਸਿੰਘ, ਪ੍ਰਧਾਨ ਧਰਮਿੰਦਰ ਸਿੰਘ ਤੇ ਲੰਬੜਦਾਰ ਹਰਚੰਦ ਸਿੰਘ ਉਹਨਾਂ ਨੇ ਸਾਂਝੇ ਬਿਆਨ ਤੇ ਕਿਹਾ ਕਿ ਇਹ ਪਿੰਡ ਜਖਵਾਲੀ ਗੁਰਦੁਆਰਾ ਸਾਹਿਬ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ। ਜੋ ਕਿ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਸੀ।
ਇਸ ਮੌਕੇ 28 ਯੂਨਿਟ ਇਕੱਤਰ ਕੀਤੇ ਗਏ। ਇਸ ਕੈਂਪ ਵਿੱਚ ਖੂਨਦਾਨੀ ਅਤੇ ਹੌਸ਼ਲਾ ਅਫਜ਼ਾਈ ਲਈ ਪਹੁੰਚੇ ਸਿਕੰਦਰ ਸਿੰਘ, ਨਾਰੰਗ ਸਿੰਘ ਪੰਚ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਜਖਵਾਲੀ ਪੰਚ, ਰਵਿੰਦਰ ਸਿੰਘ ਮੋਨੂੰ ਪੰਚ, ਸੁਖਵਿੰਦਰ ਸਿੰਘ ਕਾਕਾ ਪੰਚ, ਬਲਜੀਤ ਕੌਰ ਪੰਚ, ਸੁਰਿੰਦਰ ਕੌਰ ਭਾਦਲਾ ਪੰਚ, ਸਿੰਦਰ ਕੌਰ ਪੰਚ, ਲੰਬੜਦਾਰ ਹਰਚੰਦ ਸਿੰਘ ਜਖਵਾਲੀ, ਰਿੰਕਾ ਬਾਵਾ, ਧਰਮਿੰਦਰ ਸਿੰਘ, ਹਰਮਨ ਸਿੰਘ, ਹਰਿੰਦਰ ਸਿੰਘ, ਤਰਨਦੀਪ ਸਿੰਘ, ਕੁਲਵਿੰਦਰ ਸਿੰਘ, ਅਮਨਦੀਪ ਸਿੰਘ,ਸਤਨਾਮ ਸਿੰਘ ਅਤੇ ਇਸ ਮੌਕੇ ਬੀਬੀਆਂ ਵੱਲੋਂ ਵੀ ਖੂਨਦਾਨ ਵਿਸ਼ੇਸ਼ ਤੌਰ ਤੇ ਦਾਨ ਕੀਤਾ ਜਿਸ ਵਿੱਚ ਭਾਗਬਿੰਦਰ ਕੌਰ,ਕੁਲਵਿੰਦਰ ਕੌਰ ਅਤੇ ਸਰਪੰਚ ਗੁਰਦੀਪ ਸਿੰਘ ਦੇ ਪਰਿਵਾਰ ਵੱਲੋਂ ਵੱਧ ਚੜ ਕੇ ਖੂਨਦਾਨ ਕੈਂਪ ਵਿੱਚ ਹੀ ਖੂਨਦਾਨ ਕੀਤਾ ਗਿਆ।