ਸਰਕਾਰੀ ਕਾਲਜ ਰੋਪੜ ਦੇ ਹੋਮ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਨੇ ਉਦਯੋਗਿਕ ਦੌਰਾ ਕੀਤਾ
ਰੂਪਨਗਰ, 23 ਨਵੰਬਰ 2024: ਉਚੇਰੀ ਸਿੱਖਿਆ ਵਿਭਾਗ, ਪੰਜਾਬ ਸਰਕਾਰ ਦੀ ਵਿੱਤੀ ਸਹਾਇਤਾ ਤਹਿਤ ਸਰਕਾਰੀ ਕਾਲਜ ਰੋਪੜ ਦੇ ਹੋਮ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਫੂਡ ਐਟ ਯੂ, ਇੰਡਸਟ੍ਰੀਅਲ ਏਰੀਆ ਅਤੇ ਚੰਡੀਗੜ ਦਾ ਦੌਰਾ ਕੀਤਾ।
ਇਸ ਦੌਰੇ ਦਾ ਉਦੇਸ਼ ਵਿਦਿਆਰਥੀਆਂ ਨੂੰ ਉੱਦਮਤਾ ਯੂਨਿਟ ਦਿਖਾਉਣਾ ਸੀ। ਪ੍ਰੋ. ਅਰਵਿੰਦਰ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਇਸ ਦੌਰੇ ਤੋਂ ਫੂਡ ਫੈਕਟਰੀ ਦੀ ਉਦਪਾਦਨ ਪ੍ਰਕਿਰਿਆ, ਗੁਣਵੱਤਾ, ਨਿਯੰਤਰਨ, ਬੁਨਿਆਦੀ ਢਾਚਾਂ, ਰਸੋਈ ਦੇ ਉਪਕਰਨ ਅਤੇ ਤਕਨੀਕ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।
ਫੂਡ ਫੈਕਟਰੀ ਦੇ ਮੁੱਖ ਕਾਰਜਕਾਰੀ ਨਵੀਨ ਗੁਪਤਾ ਨੇ ਵਿਦਿਆਰਥੀਆਂ ਨੂੰ ਕਲਾਉਡ ਕਿਚਨ ਦੀ ਸਥਾਪਨਾ ਅਤੇ ਸੰਚਾਲਨ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਆਪਣੇ ਦੁਆਰਾ ਚਲਾਈ ਜਾ ਰਹੀ ਸੀਕਾ ਅਕਾਦਮੀ ਅਧੀਨ ਚਲਾਏ ਜਾਂਦੇ ਵੱਖ-ਵੱਖ ਪੇਸ਼ਾਵਰ ਕੁਕਿੰਗ ਕੋਰਸਾਂ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਉਦਯੋਗਿਕ ਦੌਰੇ ਵਿੱਚ ਕਾਲਜ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਲਾਭ ਹਾਸਲ ਕੀਤਾ। ਜਿਕਰਯੋਗ ਹੈ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਤਹਿਤ ਅਜਿਹੇ ਦੌਰੇ ਯੂਨੀਵਰਸਿਟੀ ਦੇ ਸਿਲੇਬਸ ਅਨੁਸਾਰ ਕੁਸ਼ਲਤਾ ਵਾਧਾ ਕੋਰਸ ਦਾ ਅਹਿਮ ਹਿੱਸਾ ਹਨ।
ਇਸ ਦੌਰੇ ਵਿੱਚ ਡਾ. ਦਲਵਿੰਦਰ ਸਿੰਘ, ਪ੍ਰੋ. ਡਿੰਪਲ ਧੀਰ ਅਤੇ ਪ੍ਰੋ. ਮਨਪ੍ਰੀਤ ਸਿੰਘ ਅਤੇ ਪ੍ਰਵੀਨ ਚੌਧਰੀ ਨੇ ਸ਼ਮੂਲੀਅਤ ਕੀਤੀ।