ਮੋਦੀ 3.0 ਅਤੇ ਟਰੰਪ 2.0 ਦੇ ਤਹਿਤ ਭਾਰਤ-ਅਮਰੀਕਾ ਦੁਵੱਲੇ ਸਬੰਧ ਨਵੀਆਂ ਉਚਾਈਆਂ ਤੱਕ ਪਹੁੰਚਣਗੇ: ਵਾਸ਼ਿੰਗਟਨ, ਅਮਰੀਕੀ ਪ੍ਰਸ਼ਾਸਨ ਦੇ ਅਧਿਕਾਰੀ
ਹਰਜਿੰਦਰ ਸਿੰਘ ਭੱਟੀ
- ਵਾਸ਼ਿੰਗਟਨ ਐਡਵੈਂਟਿਸਟ ਯੂਨੀਵਰਸਿਟੀ ਅਤੇ ਏਆਈਏਐਮ ਨੇ ਪੀਐਮ ਮੋਦੀ ਨੂੰ ਘੱਟ ਗਿਣਤੀਆਂ ਦੇ ਵਿਕਾਸ ਲਈ ਡਾ ਮਾਰਟਿਨ ਲੂਥਰ ਕਿੰਗ ਜੂਨੀਅਰ ਗਲੋਬਲ ਪੀਸ ਅਵਾਰਡ ਨਾਲ ਕੀਤਾ ਸਨਮਾਨਿਤ
- ਪੀਐਮ ਮੋਦੀ ਨੇ ਪਿਛਲੇ ਦਹਾਕੇ 'ਚ ਸਮਾਵੇਸ਼ੀ ਨੀਤੀਆਂ ਅਤੇ ਵਿਦਿਅਕ ਸੁਧਾਰਾਂ ਰਾਹੀਂ ਘੱਟ ਗਿਣਤੀਆਂ ਨੂੰ ਬਣਾਇਆ ਸਮਰੱਥ: ਘੱਟ-ਗਿਣਤੀ ਅਮਰੀਕੀ ਪ੍ਰਵਾਸੀ ਭਾਰਤੀ
- ਮਾਰਟਿਨ ਲੂਥਰ ਕਿੰਗ ਜੂਨੀਅਰ ਅਤੇ ਪ੍ਰਧਾਨ ਮੰਤਰੀ ਮੋਦੀ ਨੇ "ਸੁਪਨੇ ਦੀ ਸ਼ਕਤੀ" ਨੂੰ ਕੀਤਾ ਸਾਕਾਰ; ਇੱਕ ਸੁਪਨਾ "ਸਮਾਨਤਾ, ਪਹੁੰਚ ਤੇ ਸਨਮਾਨ ਵਾਲਾ": ਪ੍ਰੋਵੋਸਟ, ਵਾਸ਼ਿੰਗਟਨ ਐਡਵੈਂਟਿਸਟ ਯੂਨੀਵਰਸਿਟੀ
- ਪਾਕਿਸਤਾਨ ਨੂੰ ਪ੍ਰਧਾਨ ਮੰਤਰੀ ਮੋਦੀ ਵਰਗੇ ਮਜ਼ਬੂਤ ਅਤੇ ਰਾਸ਼ਟਰਵਾਦੀ ਨੇਤਾ ਦੀ ਲੋੜ ਹੈ: ਸਜਾਦ ਤਰਾਰ, ਪਾਕਿਸਤਾਨੀ ਅਮਰੀਕੀ
- "ਸਬਕਾ ਸਾਥ-ਸਬਕਾ ਵਿਕਾਸ" ਦੇ ਮੋਦੀ ਮੰਤਰ ਨਾਲ ਮਜ਼ਬੂਤ ਹੋਇਆ ਘੱਟ ਗਿਣਤੀ ਭਾਈਚਾਰਾ
- ਚੰਡੀਗੜ੍ਹ ਯੂਨੀਵਰਸਿਟੀ ਨੇ ਦਿਲਚਸਪੀ ਦੇ ਖੇਤਰਾਂ 'ਚ ਅਕਾਦਮਿਕ ਅਦਾਨ-ਪ੍ਰਦਾਨ ਅਤੇ ਸਹਿਯੋਗ ਲਈ ਵਾਸ਼ਿੰਗਟਨ ਐਡਵੈਂਟਿਸਟ ਯੂਨੀਵਰਸਿਟੀ, ਅਮਰੀਕਾ ਨਾਲ ਕੀਤਾ ਸਮਝੌਤਾ
ਵਾਸ਼ਿੰਗਟਨ (ਯੂਐਸਏ), ਨਵੰਬਰ 23: ਇੰਡੋ-ਯੂਐਸ ਸਟ੍ਰੈਟੇਜੀਕ ਪਾਰਟਨਰਸ਼ਿਪ ਫ਼ਾਰ ਇਕੁਇਟੇਬਲ ਵਰਲਡ ਲਈ ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਦੇ 10 ਸਫਲ ਸਾਲਾਂ ਨੂੰ ਦਰਸਾਉਂਦੇ ਹੋਏ, ਵਾਸ਼ਿੰਗਟਨ ਐਡਵੈਂਟਿਸਟ ਯੂਨੀਵਰਸਿਟੀ ਦੁਆਰਾ 22 ਨਵੰਬਰ ਨੂੰ ਵਾਸ਼ਿੰਗਟਨ, ਅਮਰੀਕਾ ਦੇ ਮੈਰੀਲੈਂਡ ਵਿਖੇ ਸਲੀਗੋ ਸੇਵੇਂਥ ਡੇ-ਐਡਵੈਂਟਿਸਟ ਚਰਚ, ਕੈਰੋਲ ਐਵੇਨਿਊ 'ਚ ਗਲੋਬਲ ਇਕੁਇਟੀ ਅਲਾਇੰਸ ਸਮਿਟ ਦੀ ਮੇਜ਼ਬਾਨੀ ਕੀਤੀ ਗਈ।
ਮੁੱਖ ਤੌਰ 'ਤੇ ਘੱਟ ਗਿਣਤੀਆਂ ਦੀ ਭਲਾਈ ਅਤੇ ਸਿੱਖਿਆ 'ਤੇ ਗੱਲਬਾਤ ਨੂੰ ਉਤਸ਼ਾਹਤ ਕਰਕੇ ਘੱਟ ਗਿਣਤੀ ਦੇ ਵਿਕਾਸ ਦੇ ਉਦੇਸ਼ ਨਾਲ, ਪ੍ਰਸਿੱਧ ਅਕਾਦਮਿਕ, ਕਾਰੋਬਾਰੀ ਅਤੇ ਬੁਧੀਜੀਵੀ ਸਣੇ ਨੀਤੀ ਨਿਰਮਾਤਾਵਾਂ ਨੇ ਭਾਰਤ 'ਚ ਪ੍ਰਧਾਨ ਮੰਤਰੀ ਮੋਦੀ ਦੀ ਅਗੁਵਾਈ ਹੇਠ ਘੱਟ ਗਿਣਤੀ ਦੇ ਵਿਕਾਸ ਲਈ ਕੀਤੀਆਂ ਪਹਿਲਕਦਮੀਆਂ ਬਾਰੇ ਵਿਚਾਰ ਚਰਚਾ ਕੀਤੀ। ਸਲੀਗੋ ਸੇਵੇਂਥ ਡੇ-ਐਡਵੈਂਟਿਸਟ ਚਰਚ ਵਿਖੇ ਆਲਮੀ ਸ਼ਾਂਤੀ ਅਤੇ ਸਦਭਾਵਨਾ ਲਈ ਵਾਸ਼ਿੰਗਟਨ ਐਡਵੈਂਟਿਸਟ ਯੂਨੀਵਰਸਿਟੀ ਦੇ ਚੈਪਲੇਨ, ਡਾਕਟਰ ਜੀਵਨ ਸਟੀਫਨ ਮੂਨ ਦੀ ਅਗੁਵਾਈ ਹੇਠ ਇੱਕ ਵਿਸ਼ੇਸ਼ ਪ੍ਰਾਰਥਨਾ ਵੀ ਕੀਤੀ ਗਈ।
ਇਸ ਮੌਕੇ 'ਤੇ, ਵਾਸ਼ਿੰਗਟਨ ਐਡਵੈਂਟਿਸਟ ਯੂਨੀਵਰਸਿਟੀ ਅਤੇ ਏਆਈਏਐਮ ਦੁਆਰਾ ਸਾਂਝੇ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (ਉਨ੍ਹਾਂ ਦੀ ਗੈਰ-ਹਾਜ਼ਰੀ 'ਚ) ਨੂੰ ਘੱਟ ਗਿਣਤੀਆਂ ਦੇ ਵਿਕਾਸ ਲਈ ਡਾ. ਮਾਰਟਿਨ ਲੂਥਰ ਕਿੰਗ ਜੂਨੀਅਰ ਗਲੋਬਲ ਪੀਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਪ੍ਰਧਾਨ ਮੰਤਰੀ ਮੋਦੀ ਨੂੰ ਪਿਛਲੇ 10 ਸਾਲਾਂ 'ਚ ਘੱਟ ਗਿਣਤੀਆਂ ਦੇ ਭਲਾਈ ਅਤੇ ਵਿਕਾਸ ਦੇ ਯਤਨਾਂ ਲਈ ਕੀਤੇ ਗਏ ਕੰਮਾਂ ਦੇ ਸਨਮਾਨ 'ਚ ਦਿੱਤਾ ਗਿਆ। ਮੋਦੀ ਸਰਕਾਰ ਅਧੀਨ ਧਾਰਾ 370 ਨੂੰ ਖਤਮ ਕਰਨ ਨਾਲ ਜੰਮੂ ਅਤੇ ਕਸ਼ਮੀਰ 'ਚ ਸਥਾਈ ਸ਼ਾਂਤੀ ਦੀ ਸ਼ੁਰੂਆਤ ਹੋਈ ਅਤੇ ਅੱਤਵਾਦ ਨਾਲ ਸਬੰਧਤ ਗਤੀਵਿਧੀਆਂ ਖ਼ਤਮ ਹੋਣ 'ਤੇ ਆ ਗਈਆਂ ਹਨ। ਪੀਐਮ ਮੋਦੀ ਨੇ ਰੂਸ-ਯੂਕਰੇਨ ਯੁੱਧ ਦੌਰਾਨ ਸ਼ਾਂਤੀ ਰੱਖਿਅਕ ਕੋਸ਼ਿਸ਼ਾਂ 'ਚ ਅਹਿਮ ਭੂਮਿਕਾ ਨਿਭਾਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ 'ਚ ਹੋਏ ਸੰਘਰਸ਼ ਦੌਰਾਨ ਹਿੰਦੂਆਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਅਤੇ ਮਿਆਂਮਾਰ ਨਾਲ ਆਪਣੀ ਸਰਹੱਦ 'ਤੇ ਮਨੁੱਖੀ ਸੰਕਟ ਨੂੰ ਖਤਮ ਕਰਨ ਲਈ ਉਪਰਾਲੇ ਵੀ ਕੀਤੇ।
ਇਸ ਸਮਿਟ ਦੌਰਾਨ ਕਾਂਗਰਸਮੈਨ, ਅਮਰੀਕੀ ਪ੍ਰਸ਼ਾਸਨ ਦੇ ਉੱਚ ਅਧਿਕਾਰੀ, ਪ੍ਰਸਿੱਧ ਅਕਾਦਮਿਕ, ਖੋਜਕਾਰ, ਉਦਯੋਗ ਦੇ ਆਗੂ ਅਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਵੀ ਹਾਜ਼ਰ ਰਹੇ। ਇਸ ਸਮਾਗਮ 'ਚ ਸ਼ਾਮਲ ਹੋਣ ਵਾਲਿਆਂ 'ਚ ਵਿਸ਼ੇਸ਼ ਤੌਰ 'ਤੇ ਅਮਰੀਕਾ ਦੇ ਵਣਜ ਵਿਭਾਗ, ਘੱਟ ਗਿਣਤੀ ਵਪਾਰ ਵਿਕਾਸ ਏਜੰਸੀ ਦੇ ਸਾਬਕਾ ਰਾਸ਼ਟਰੀ ਨਿਰਦੇਸ਼ਕ ਡੇਵਿਡ ਜੇ ਬਰਡ, ਵਾਈਟ ਹਾਊਸ ਦੇ ਪੱਤਰਕਾਰ ਡਾ: ਸੁਖਪਾਲ ਸਿੰਘ ਧਨੋਆ, ਸੰਸਦ ਮੈਂਬਰ (ਰਾਜ ਸਭਾ) ਅਤੇ ਭਾਰਤੀ ਘੱਟ ਗਿਣਤੀ ਫੈਡਰੇਸ਼ਨ ਦੇ ਕਨਵੀਨਰ ਸਤਨਾਮ ਸਿੰਘ ਸੰਧੂ, ਡੇਵਿਡ ਪਿੱਲੈ, ਚੇਅਰਮੈਨ, ਟਰਾਂਸਵਰਲਡ ਐਜੂਕੇਅਰ ਪ੍ਰਾਈਵੇਟ ਲਿਮਟਿਡ, ਪ੍ਰੋਫੈਸਰ ਕੇਨ ਚੈਰੀਅਨ, ਡਾ. ਜੌਨ ਡੇਨੀਅਲ, ਸੀਨੀਅਰ ਪਾਦਰੀ, ਦੱਖਣੀ ਏਸ਼ੀਆਈ ਸੈਵਨਥ-ਡੇ ਐਡਵੈਂਟਿਸਟ ਚਰਚ, ਡਾ. ਸ਼ੈਰਲ ਹੈਰਿਸ ਕਿਸੁਨਜ਼ੂ, ਵਾਸ਼ਿੰਗਟਨ ਐਡਵੈਂਟਿਸਟ ਯੂਨੀਵਰਸਿਟੀ ਦੇ ਪ੍ਰੋਵੋਸਟ, ਯੂਐਸ ਪ੍ਰਸ਼ਾਸਨ ਦੇ ਅਧਿਕਾਰੀ ਸਣੇ ਸੰਯੁਕਤ ਰਾਜ ਅਮਰੀਕਾ ਦੇ ਭਾਰਤੀ ਘੱਟ ਗਿਣਤੀ ਪ੍ਰਵਾਸੀਆਂ ਤੋਂ ਵੱਖ-ਵੱਖ ਖੇਤਰਾਂ ਦੇ ਆਗੂ ਸ਼ਾਮਲ ਰਹੇ।
ਸਮਿਟ ਦੌਰਾਨ, ਵਾਸ਼ਿੰਗਟਨ ਐਡਵੈਂਟਿਸਟ ਯੂਨੀਵਰਸਿਟੀ ਦੇ ਪ੍ਰੋਵੋਸਟ, ਡਾ: ਸ਼ੈਰਲ ਹੈਰਿਸ ਕਿਸੁਨਜ਼ੂ ਦੁਆਰਾ 'ਭਾਰਤ 'ਚ ਪਿਛਲੇ ਦਹਾਕੇ ਹੇਠ ਘੱਟ ਗਿਣਤੀਆਂ 'ਚ ਤਬਦੀਲੀ' ਨੂੰ ਉਜਾਗਰ ਕਰਨ ਵਾਲਾ ਇੱਕ ਖੋਜ ਪੱਤਰ ਪੇਸ਼ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਅਧਿਕਾਰੀਆਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ।
ਸਮਿਟ 'ਚ 'ਨੀਤੀਆਂ ਅਤੇ ਸ਼ਾਸਨ ਦੁਆਰਾ ਭਾਈਚਾਰਿਆਂ ਦੀ ਸ਼ਮੂਲੀਅਤ ਨੂੰ ਵਧਾਉਣਾ' ਅਤੇ 'ਘੱਟ ਗਿਣਤੀ ਭਾਈਚਾਰੇ ਨੂੰ ਮਜ਼ਬੂਤ ਬਣਾਉਣ ਵਾਲੀ ਸਿੱਖਿਆ ਦੁਆਰਾ ਜੀਵਨ ਨੂੰ ਬਦਲਣਾ' ਵਿਸ਼ੈ 'ਤੇ ਦੋ ਉੱਚ-ਪੱਧਰੀ ਪੈਨਲ ਦੁਆਰਾ ਚਰਚਾ ਕੀਤੀ ਗਈ। ਇਹ ਵਿਚਾਰ ਚਰਚਾ ਘੱਟ ਗਿਣਤੀ ਭਲਾਈ, ਲੀਡਰਸ਼ਿਪ, ਸਿੱਖਿਆ ਅਤੇ ਸੰਮਲਿਤ ਸ਼ਾਸਨ ਦੇ ਆਲੇ-ਦੁਆਲੇ ਦੇ ਗੁੰਝਲਦਾਰ ਮੁੱਦਿਆਂ 'ਤੇ ਹੋਈ। ਸਮਾਵੇਸ਼, ਅੰਤਰਜਾਤੀ ਸੰਵਾਦ ਅਤੇ ਘੱਟ ਗਿਣਤੀਆਂ ਦੇ ਵਿਦਿਅਕ ਖੇਤਰ 'ਚ ਮਜ਼ਬੂਤੀ ਪ੍ਰਤੀ ਆਪਣੀ ਵਚਨਬੱਧਤਾ ਨਾਲ ਵਾਸ਼ਿੰਗਟਨ ਐਡਵੈਂਟਿਸਟ ਯੂਨੀਵਰਸਿਟੀ (ਡਬਲਯੂਏਯੂ) ਘੱਟ ਗਿਣਤੀਆਂ ਲਈ ਸਿੱਖਿਆ 'ਤੇ ਇੱਕ ਮੀਲ ਪੱਥਰ ਵਜੋਂ ਖੜ੍ਹੀ ਹੈ। ਯੂਨੀਵਰਸਿਟੀ ਦੀਆਂ ਮੂਲ ਕਦਰਾਂ-ਕੀਮਤਾਂ ਇਸ ਸਮਿਟ ਦੇ ਵਿਸ਼ੈ ਨਾਲ ਪੂਰੀ ਤਰ੍ਹਾਂ ਮੇਲ ਖਾਂਦੀਆਂ ਹਨ ਜਿੱਥੇ ਸਿੱਖਿਆ ਨੂੰ ਘੱਟ ਗਿਣਤੀ ਭਾਈਚਾਰੇ ਦੇ ਵਿਕਾਸ ਅਤੇ ਸਮਾਜਿਕ ਤਰੱਕੀ ਲਈ ਇੱਕ ਮਹੱਤਵਪੂਰਨ ਹਿੱਸੇ ਵਜੋਂ ਉਜਾਗਰ ਕੀਤਾ ਗਿਆ ਹੈ। ਇਸ ਸਮਿਟ ਦਾ ਵਿਸ਼ੈ "ਉੱਚ ਸਿੱਖਿਆ 'ਚ ਘੱਟ ਗਿਣਤੀਆਂ ਦੀ ਉੱਭਰਦੀ ਭੂਮਿਕਾ" ਅਤੇ "ਕਿਵੇਂ ਦੂਰਦਰਸ਼ੀ ਲੀਡਰਸ਼ਿਪ ਨੇ ਵਿਸ਼ਵ ਭਰ 'ਚ ਹਾਸ਼ੀਏ 'ਤੇ ਰਹਿ ਗਏ ਭਾਈਚਾਰਿਆਂ ਲਈ ਵਿਦਿਅਕ ਲੈਂਡਸਕੇਪ ਨੂੰ ਬਦਲਣ 'ਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ" ਵਿਸ਼ੈ 'ਤੇ ਲੰਬੀ ਵਿਚਾਰ ਚਰਚਾ ਹੋਈ।
ਨਵ-ਨਿਯੁਕਤ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਪ੍ਰਧਾਨ ਮੰਤਰੀ ਮੋਦੀ ਦਰਮਿਆਨ ਸਾਂਝੀ ਮਜ਼ਬੂਤ ਦੋਸਤੀ ਦੀ ਸ਼ਲਾਘਾ ਕਰਦਿਆਂ ਅਮਰੀਕੀ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਅਤੇ ਪ੍ਰਵਾਸੀ ਭਾਰਤੀਆਂ ਨੇ ਕਿਹਾ ਕਿ ਟਰੰਪ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਅਗੁਵਾਈ ਹੇਠ ਭਾਰਤ-ਅਮਰੀਕਾ ਦੁਵੱਲੇ ਸਬੰਧ ਨਾ ਸਿਰਫ ਦੋਵਾਂ ਦੇਸ਼ਾਂ ਦੇ ਆਪਸੀ ਹਿੱਤਾਂ ਦੀ ਪੂਰਤੀ ਕਰਨ ਲਈ ਵਧੇਰੇ ਉਚਾਈਆਂ ’ਤੇ ਪਹੁੰਚਣ ਲਈ ਤਿਆਰ ਹਨ ਬਲਕਿ ਵਿਸ਼ਵ ਸ਼ਾਂਤੀ, ਤਰੱਕੀ ਅਤੇ ਸਾਰਿਆਂ ਲਈ ਖੁਸ਼ਹਾਲੀ ਦੇ ਯੁੱਗ ਦੀ ਸ਼ੁਰੂਆਤ ਵੀ ਕਰਨਗੇ।
ਪਿਛਲੇ ਦਹਾਕੇ ਵਿੱਚ ਭਾਰਤ ’ਚ ਘੱਟ ਗਿਣਤੀ ਭਾਈਚਾਰਿਆਂ ਦੇ ਬੇਮਿਸਾਲ ਸ਼ਕਤੀਕਰਨ ਨੂੰ ਯਕੀਨੀ ਬਣਾਉਣ ਲਈ ਪ੍ਰਧਾਨ ਮੰਤਰੀ ਮੋਦੀ ਦੀ ਸ਼ਲਾਘਾ ਕਰਦਿਆਂ ਘੱਟ ਗਿਣਤੀ ਪ੍ਰਵਾਸੀ ਭਾਰਤੀ ਨੇਤਾਵਾਂ ਨੇ ਕਿਹਾ, “’ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ“ ਦੇ ਮੋਦੀ ਮੰਤਰ ਨੇ ਨਾ ਸਿਰਫ ਭਾਰਤ ਵਿੱਚ ਘੱਟ ਗਿਣਤੀ ਭਾਈਚਾਰਿਆਂ ਦੇ ਸਮਾਜਿਕ-ਆਰਥਿਕ ਸ਼ਕਤੀਕਰਨ ਨੂੰ ਯਕੀਨੀ ਬਣਾਇਆ ਹੈ ਬਲਕਿ ਉਨ੍ਹਾਂ ਨੂੰ ਦੇਸ਼ ਦੀ ਵਿਕਾਸ ਕਹਾਣੀ ਵਿੱਚ ਬਰਾਬਰ ਦਾ ਭਾਈਵਾਲ ਵੀ ਬਣਾਇਆ ਹੈ। ਵਿੱਦਿਅਕ ਸੁਧਾਰਾਂ ਦੇ ਨਾਲ-ਨਾਲ ਕਈ ਕਲਿਆਣਕਾਰੀ ਯੋਜਨਾਵਾਂ ਨੇ ਪਿਛਲੇ ਇੱਕ ਦਹਾਕੇ ਵਿੱਚ ਸਾਰੇ ਘੱਟ ਗਿਣਤੀ ਭਾਈਚਾਰਿਆਂ ਦੇ ਬਰਾਬਰ ਸ਼ਕਤੀਕਰਨ ਦੇ ਯੁੱਗ ਦੀ ਸ਼ੁਰੂਆਤ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗੁਵਾਈ ਵਿੱਚ ਭਾਰਤ ਨੇ ਕਿਸੇ ਵੀ ਭਾਈਚਾਰੇ ਨਾਲ ਵਿਤਕਰੇ ਤੋਂ ਬਿਨ੍ਹਾਂ ਖੁਸ਼ਹਾਲੀ ਦੀ ਰਾਜਨੀਤੀ ਨੂੰ ਸਮਾਵੇਸ਼ੀ ਵਿਕਾਸ ਨਾਲ ਬਦਲ ਦਿੱਤਾ ਹੈ।
ਵਾਸ਼ਿੰਗਟਨ ਐਡਵੈਂਟਿਸਟ ਯੂਨੀਵਰਸਿਟੀ ਦੇ ਪ੍ਰੋਵੋਸਟ ਡਾ. ਸ਼ੈਰਲ ਹੈਰਿਸ ਕਿਸੁਨਜ਼ੂ ਨੇ ਕਿਹਾ, “ਇਹ ਸੰਮੇਲਨ ਏਕਤਾ ਅਤੇ ਗਠਜੋੜ ਲਈ ਵਿਸ਼ੇਸ਼ ਹੈ ਜਿਸਨੂੰ ਅਸੀਂ ਆਪਣੇ ਸੰਸਾਰ 'ਚ ਇੱਕ ਗਲੋਬਲ ਪ੍ਰਭਾਵ ਵੱਜੋਂ ਪ੍ਰਭਾਵਿਤ ਕਰਨ ਲਈ ਇਕੱਠੇ ਬਣਾ ਸਕਦੇ ਹਾਂ। ਅੱਜ ਦੇ ਸਮਿਟ ਦੌਰਾਨ ਮੈਨੂੰ ਪ੍ਰਧਾਨ ਮੰਤਰੀ ਮੋਦੀ ਦੀ ਅਗੁਵਾਈ 'ਚ ਭਾਰਤ ਦੇਸ਼ 'ਚ ਪਹੁੰਚ ਅਤੇ ਬਰਾਬਰੀ ਤੇ ਸਨਮਾਨ ਨੂੰ ਯਕੀਨੀ ਬਣਾਉਣ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਦਾ ਸਾਰ ਮਿਲਿਆ ਹੈ। ਮੈਂ ਅੱਜ ਪੇਪਰ ਪੜ੍ਹ ਰਹੀ ਸੀ ਜੋ ਜੌਹਨ ਮੈਕਸਵੈੱਲ ਦੁਆਰਾ ਕੀਤੇ ਗਏ ਨਿਰੀਖਣ ਨੂੰ ਦਰਸ਼ਾ ਰਿਹਾ ਸੀ। ਮੈਂ ਉਨ੍ਹਾਂ ਦੀ ਸੋਚ ਤੋਂ ਕਾਫੀ ਪ੍ਰਭਾਵਿਤ ਹੋਈ। ਜੌਹਨ ਇੱਕ ਗਲੋਬਲ ਲੀਡਰ ਨੇ ਕਿਹਾ ਸੀ ਕਿ ਉਹ ਘੋਸ਼ਣਾ ਕਰਦਾ ਹੈ ਕਿ ਕੋਈ ਵੀ ਦੇਸ਼ ਜਾਂ ਕੋਈ ਸੰਗਠਨ, ਇੱਕ ਆਗੂ ਤੋਂ ਉੱਚਾ ਨਹੀਂ ਹੁੰਦਾ ਹੈ। ਅੱਗੇ, ਮੈਂ ਪ੍ਰਧਾਨ ਮੰਤਰੀ ਮੋਦੀ ਅਤੇ ਮਾਰਟਿਨ ਲੂਥਰ ਕਿੰਗ ਜੂਨੀਅਰ 'ਚ ਸਮਾਨਤਾਵਾਂ ਵੇਖਦੀ ਹਾਂ। ਉਹ ਇੱਕ ਸੁਪਨੇ ਦੀ ਸ਼ਕਤੀ ਨੂੰ ਪਛਾਣਦੇ ਹਨ, ਇੱਕ ਸੁਪਨਾ ਜਿਸ 'ਚ ਸਾਰੇ ਲੋਕ ਹਨ, ਉਨ੍ਹਾਂ ਦੀ ਕਦਰ ਹੈ ਅਤੇ ਸਨਮਾਨ ਹੈ। ਇਸ ਲਈ, ਮੈਂ ਭਾਰਤ ਦੇਸ਼ 'ਚ ਕਾਨੂੰਨੀ ਕਾਰਵਾਈਆਂ ਦੇ ਪੇਪਰ ਤੋਂ ਉਦਾਹਰਨਾਂ ਸਾਂਝੀਆਂ ਕਰਾਂਗੀ ਜੋ ਸਨਮਾਨ ਅਤੇ ਇਕਜੁੱਟ ਲਈ ਬਦਲਾਅ ਪੇਸ਼ ਰਹੇ ਹਨ। ਅੱਜ ਦਾ ਇਹ ਸਮਿਟ ਨਾ ਸਿਰਫ਼ ਪ੍ਰਧਾਨ ਮੰਤਰੀ ਹੇਠ ਭਾਰਤ ਦੇ ਪਿਛਲੇ 10 ਸਾਲਾਂ ਦੇ ਸਫ਼ਰ ਨੂੰ ਦਰਸਾਉਂਦਾ ਹੈ, ਸਗੋਂ ਇਹ ਸਾਨੂੰ 21ਵੀਂ ਸਦੀ ਦੀ ਪਹੁੰਚ ਅਤੇ ਸਨਮਾਨ ਤੇ ਬਰਾਬਰੀ ਲਈ ਨਵੀਆਂ ਉਚਾਈਆਂ 'ਤੇ ਪਹੁੰਚਣ ਲਈ ਚੁਣੌਤੀ ਦਿੰਦਾ ਹੈ। ਇਹ ਨਾ ਸਿਰਫ਼ ਭਾਰਤ ਦੇ ਨਾਗਰਿਕਾਂ ਲਈ, ਬਲਕਿ ਸਾਡੀ ਦੁਨੀਆ ਲਈ ਹੈ ਤੇ ਅਸੀਂ ਇਸ ਲਈ ਸਮਰਪਿਤ ਵੀ ਹਾਂ।"
ਵਾਸ਼ਿੰਗਟਨ ਐਡਵੈਂਟਿਸਟ ਯੂਨੀਵਰਸਿਟੀ ਦੇ ਪ੍ਰੋਵੋਸਟ ਡਾ. ਸ਼ੈਰਲ ਹੈਰਿਸ ਕਿਸੁਨਜ਼ੂ ਨੇ ’ਭਾਰਤ ਵਿੱਚ ਪਿਛਲੇ ਦਹਾਕੇ ਵਿੱਚ ਘੱਟ ਗਿਣਤੀਆਂ ਦਾ ਪਰਿਵਰਤਨ’ ’ਤੇ ਖੋਜ ਪੱਤਰ ਪੇਸ਼ ਕਰਦੇ ਹੋਏ ਕਿਹਾ, “ਪ੍ਰਧਾਨ ਮੰਤਰੀ ਮੋਦੀ ਦੀ ਅਗੁਵਾਈ ’ਚ ਭਾਰਤ ਨੇ ਬੇਮਿਸਾਲ ਵਿਦਿਅਕ ਸੁਧਾਰ ਦੇਖੇ ਹਨ, ਜਿਨ੍ਹਾਂ ਨੇ ਪਿਛਲੇ ਇੱਕ ਦਹਾਕੇ ਵਿੱਚ ਘੱਟ ਗਿਣਤੀਆਂ ਦੇ ਜੀਵਨ ਨੂੰ ਬਦਲ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਵਰਗੀਆਂ ਪਹਿਲਕਦਮੀਆਂ ਰਾਹੀਂ ਘੱਟ ਗਿਣਤੀਆਂ ਦੇ ਵਿੱਤੀ ਸ਼ਕਤੀਕਰਨ ਨੂੰ ਯਕੀਨੀ ਬਣਾਇਆ ਹੈ। ਇਸ ਦੇ ਨਤੀਜੇ ਵਜੋਂ 2014 ਤੋਂ 2024 ਤੱਕ ਘੱਟ ਗਿਣਤੀਆਂ ਦੀ ਮਲਕੀਅਤ ਵਾਲੇ ਹਜ਼ਾਰਾਂ ਕਾਰੋਬਾਰ ਪ੍ਰਫੁੱਲਿਤ ਹੋਏ ਹਨ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸੀਏਏ ਕਾਨੂੰਨ ਨਾਲ ਗੁਆਂਢੀ ਦੇਸ਼ਾਂ ਤੋਂ ਆਏ ਹਜ਼ਾਰਾਂ ਦੱਬੇ-ਕੁਚਲੇ ਘੱਟ ਗਿਣਤੀਆਂ ਨੂੰ ਸ਼ਰਨ ਦੇ ਰਹੀ ਹੈ। ਤਿੰਨ ਤਲਾਕ ਨੂੰ ਖ਼ਤਮ ਕਰਨ ਵਰਗੇ ਇਤਿਹਾਸਕ ਕਦਮ ਰਾਹੀਂ, ਮੋਦੀ ਸਰਕਾਰ ਨੇ ਇਹ ਯਕੀਨੀ ਬਣਾਇਆ ਕਿ ਮੁਸਲਮਾਨ ਆਬਾਦੀ ਲਈ ਤਿੰਨ ਵਾਰ ਤਲਾਕ ਕਹਿਣ ’ਤੇ ਤਲਾਕ ਦੇਣ ਨੂੰ ਗ਼ੈਰ-ਕਾਨੂੰਨੀ ਬਣਾਇਆ ਜਾਵੇ। ਇਸ ਤੋਂ ਇਲਾਵਾ, 2014 ਵਿੱਚ ਘੱਟ ਗਿਣਤੀਆਂ ਵਿੱਚ 1.5 ਮਿਲੀਅਨ ਗ੍ਰੈਜੂਏਟ ਸਨ ਤੇ ਇਹ 2024 ਵਿੱਚ 2.2 ਮਿਲੀਅਨ ਗ੍ਰੈਜੂਏਟ ਹੋ ਗਏ। ਘੱਟ ਗਿਣਤੀਆਂ ਦੁਆਰਾ ਸਟਾਰਟ-ਅੱਪਸ ਦੀ ਗਿਣਤੀ 2014 ਵਿੱਚ 10,000 ਤੋਂ ਵਧ ਕੇ 2024 ’ਚ 40,000 ਹੋ ਗਈ ਹੈ।
ਚੰਡੀਗੜ੍ਹ ਯੂਨੀਵਰਸਿਟੀ, ਭਾਰਤ ਅਤੇ ਵਾਸ਼ਿੰਗਟਨ ਐਡਵੈਂਟਿਸਟ ਯੂਨੀਵਰਸਿਟੀ, ਅਮਰੀਕਾ ਵਿਚਕਾਰ ਦੋਵਾਂ ਸੰਸਥਾਵਾਂ ਦੇ ਆਪਸੀ ਲਾਭ ਲਈ ਹਿੱਤਾਂ ਦੇ ਖੇਤਰਾਂ 'ਚ ਅਦਾਨ-ਪ੍ਰਦਾਨ ਅਤੇ ਸਹਿਯੋਗ ਪ੍ਰੋਗਰਾਮਾਂ ਦੀ ਸਥਾਪਨਾ ਲਈ ਇੱਕ ਸਮਝੌਤੇ ਪੱਤਰ 'ਤੇ ਵੀ ਹਸਤਾਖਰ ਕੀਤੇ ਗਏ। ਇਹ ਸਹਿਯੋਗ ਵਿਦਿਆਰਥੀਆਂ ਲਈ ਥੋੜ੍ਹੇ ਸਮੇਂ ਜਾਂ ਲੰਬੇ ਸਮੇਂ ਦੀ ਗਤੀਸ਼ੀਲਤਾ ਜਿਵੇਂ ਕਿ ਸਮਰ ਸਕੂਲ, ਵਿਦੇਸ਼ਾਂ 'ਚ ਸਮੈਸਟਰ, ਆਰਟੀਕੁਲੇਸ਼ਨ ਅਤੇ ਐਕਸਚੇਂਜ, ਮਾਸਟਰ ਜਾਂ ਡਾਕਟਰੇਟ ਪ੍ਰੋਗਰਾਮਾਂ 'ਚ ਵਿਦਿਆਰਥੀਆਂ ਦੀ ਤਰੱਕੀ, ਫੈਕਲਟੀ, ਖੋਜ ਸਟਾਫ ਅਤੇ ਪ੍ਰਸ਼ਾਸਨਿਕ ਸਟਾਫ ਦੇ ਅਦਲਾ-ਬਦਲੀ ਦੇ ਮੌਕਿਆਂ ਦੀ ਪਛਾਣ ਕਰੇਗਾ ਅਤੇ ਫੈਕਲਟੀ ਅਤੇ ਵਿਦਿਆਰਥੀ ਸਾਂਝੀ ਵਰਕਸ਼ਾਪਾਂ, ਕਾਨਫਰੰਸਾਂ ਅਤੇ ਸਹਿ-ਪ੍ਰਕਾਸ਼ਨ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਲਈ ਇੱਕ ਦੂਜੇ ਦੇ ਅਦਾਰੇ ਦੇ ਅਕਾਦਮਿਕ ਪ੍ਰੋਗਰਾਮਾਂ, ਖੋਜ ਸੰਸਥਾਵਾਂ ਅਤੇ ਵਿਦਿਅਕ ਸਰੋਤਾਂ ਤੋਂ ਜਾਣੂ ਹੁੰਦਿਆਂ ਉਨ੍ਹਾਂ ਲਈ ਸੰਭਾਵੀ ਦਿਲਚਸਪੀ ਅਤੇ ਸਹਿਯੋਗ ਦੇ ਹੋਰ ਖੇਤਰ 'ਚ ਕਾਮਯਾਬੀ ਦੇ ਮੌਕਿਆਂ ਦੀ ਖੋਜ ਕਰੇਗਾ।
ਪਾਕਿਸਤਾਨ ਨੂੰ ਪ੍ਰਧਾਨ ਮੰਤਰੀ ਮੋਦੀ ਵਰਗੇ ਮਜ਼ਬੂਤ ਅਤੇ ਰਾਸ਼ਟਰਵਾਦੀ ਨੇਤਾ ਦੀ ਲੋੜ ਹੈ: ਸਜਾਦ ਤਰਾਰ, 35 ਸਾਲਾਂ ਤੋਂ ਵਾਸ਼ਿੰਗਟਨ 'ਚ ਰਹਿ ਰਿਹਾ ਪਾਕਿਸਤਾਨੀ-ਅਮਰੀਕੀ
ਸਜਾਦ ਤਰਾਰ, ਇੱਕ ਪਾਕਿਸਤਾਨੀ ਅਮਰੀਕੀ, ਜੋ ਕਿ 35 ਸਾਲਾਂ ਤੋਂ ਅਮਰੀਕਾ ਦੇ ਵਾਸ਼ਿੰਗਟਨ 'ਚ ਰਹਿ ਰਿਹਾ ਹੈ, ਨੇ ਕਿਹਾ, “ਅੱਜ ਜਦੋਂ ਅਸੀਂ ਭਾਰਤ ਨੂੰ ਦੇਖਦੇ ਹਾਂ, ਤਾਂ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੀ ਤਸਵੀਰ ਆਉਂਦੀ ਹੈ। ਭਾਰਤ ਲਈ ਮੋਦੀ ਜੀ ਦਾ ਸਭ ਤੋਂ ਵੱਡਾ ਯੋਗਦਾਨ ਰਾਸ਼ਟਰਵਾਦ ਹੈ। ਉਨ੍ਹਾਂ ਦੀ ਦੂਰਅੰਦੇਸ਼ੀ ਅਗੁਆਈ ਹੇਠ, ਭਾਰਤ ਅੱਜ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ ਅਤੇ ਛੇਤੀ ਹੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਪ੍ਰਧਾਨ ਮੰਤਰੀ ਮੋਦੀ 'ਚ ਮਜ਼ਬੂਤ ਸ਼ਖਸੀਅਤ ਅਤੇ ਲੀਡਰਸ਼ਿਪ ਗੁਣ ਹਨ; ਉਨ੍ਹਾਂ ਦੇ ਸ਼ਾਨਦਾਰ ਯਤਨਾਂ ਸਦਕਾ, ਭਾਰਤ ਇੱਕ ਖੇਤਰੀ ਸ਼ਕਤੀ ਤੋਂ ਇੱਕ ਮਹਾਂਸ਼ਕਤੀ 'ਚ ਬਦਲ ਰਿਹਾ ਹੈ। ਮੈਂ ਹਮੇਸ਼ਾ ਕਹਿੰਦਾ ਹਾਂ ਕਿ ਪਾਕਿਸਤਾਨ ਨੂੰ ਵੀ ਪ੍ਰਧਾਨ ਮੰਤਰੀ ਮੋਦੀ ਵਰਗੇ ਮਜ਼ਬੂਤ ਅਤੇ ਰਾਸ਼ਟਰਵਾਦੀ ਨੇਤਾ ਦੀ ਲੋੜ ਹੈ ਤਾਂ ਜੋ ਪਾਕਿਸਤਾਨ ਇਸ ਨਵੀਂ ਸਦੀ 'ਚ ਸੂਚਨਾ ਤਕਨੀਕ, ਵਿੱਤ, ਲੀਡਰਸ਼ਿਪ, ਸਮਰਪਣ, ਸਪਸ਼ਟਤਾ ਅਤੇ ਰਾਸ਼ਟਰਵਾਦ 'ਚ ਵੀ ਅੱਗੇ ਵਧ ਸਕੇ। ਪੀਐਮ ਮੋਦੀ ਹਮੇਸ਼ਾ ਭਾਰਤ ਨੂੰ ਅੱਗੇ ਰੱਖਦੇ ਹਨ।
ਘੱਟ ਗਿਣਤੀਆਂ ਦੇ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਮਸਲੇ ਮੋਦੀ ਸਰਕਾਰ 'ਚ ਕੀਤੇ ਗਏ ਹੱਲ: ਸਤਨਾਮ ਸਿੰਘ ਸੰਧੂ, ਸੰਸਦ ਮੈਂਬਰ (ਰਾਜ ਸਭਾ) ਅਤੇ ਭਾਰਤੀ ਘੱਟ ਗਿਣਤੀ ਫੈਡਰੇਸ਼ਨ ਦੇ ਕਨਵੀਨਰ
ਸਤਨਾਮ ਸਿੰਘ ਸੰਧੂ, ਸੰਸਦ ਮੈਂਬਰ (ਰਾਜ ਸਭਾ) ਅਤੇ ਭਾਰਤੀ ਘੱਟ ਗਿਣਤੀ ਫੈਡਰੇਸ਼ਨ ਦੇ ਕਨਵੀਨਰ ਨੇ ਕਿਹਾ, “ਦੁਨੀਆ ਮੋਦੀ 3.0 ਅਤੇ ਟਰੰਪ 2.0 ਨੂੰ ਬਹੁਤ ਉਮੀਦਾਂ ਨਾਲ ਦੇਖ ਰਹੀ ਹੈ ਕਿਉਂਕਿ ਦੋਵਾਂ ਨੇਤਾਵਾਂ ਨੇ ਵਿਸ਼ਵ ਸ਼ਾਂਤੀ ਦੀ ਸਥਾਪਨਾ ਅਤੇ ਯੁੱਧਾਂ ਨੂੰ ਖਤਮ ਕਰਨ ਲਈ ਮਿਲ ਕੇ ਕੰਮ ਕਰਨ ਦਾ ਵਾਅਦਾ ਕੀਤਾ ਹੈ। "
ਭਾਰਤ 'ਚ ਘੱਟ ਗਿਣਤੀਆਂ ਦੇ ਸਸ਼ਕਤੀਕਰਨ ਲਈ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸ਼ੰਸਾ ਕਰਦਿਆਂ ਸੰਧੂ ਨੇ ਕਿਹਾ, “ਭਾਰਤ ਦੇ ਆਰਥਿਕ ਵਿਕਾਸ ਨੂੰ ਇਸ ਤੱਥ ਨਾਲ ਦੇਖਿਆ ਜਾ ਸਕਦਾ ਹੈ ਕਿ ਭਾਰਤ 'ਚ ਪਿਛਲੇ 10 ਸਾਲਾਂ ਦੌਰਾਨ 25 ਕਰੋੜ ਤੋਂ ਵੱਧ ਲੋਕ ਗਰੀਬੀ ਤੋਂ ਬਾਹਰ ਆਏ ਹਨ। ਘੱਟ ਗਿਣਤੀ ਭਾਈਚਾਰਿਆਂ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਨੂੰ ਭਾਰਤ ਦੀ ਵਿਕਾਸ ਦੀ ਕਹਾਣੀ 'ਚ ਬਰਾਬਰ ਦਾ ਭਾਈਵਾਲ ਬਣਾਉਣ ਲਈ, ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ 10 ਸਾਲਾਂ 'ਚ ਬਹੁਤ ਸਾਰੇ ਬੇਮਿਸਾਲ ਉਪਾਅ ਕੀਤੇ ਹਨ। ਸਬਕਾ ਸਾਥ-ਸਭਾ ਵਿਕਾਸ ਤੇ ਸਬਕਾ ਪ੍ਰਯਾਸ-ਸਬਕਾ ਵਿਸ਼ਵਾਸ ਦੇ ਮੋਦੀ ਮੰਤਰ ਨੇ ਸਾਰੇ ਧਰਮਾਂ ਅਤੇ ਭਾਈਚਾਰਿਆਂ ਨਾਲ ਸਬੰਧਤ ਲੋਕਾਂ ਦਾ ਬਰਾਬਰ ਅਤੇ ਸਮਾਵੇਸ਼ੀ ਵਿਕਾਸ ਦੇਖਿਆ ਹੈ। ਘੱਟ-ਗਿਣਤੀ ਭਾਈਚਾਰਿਆਂ ਨਾਲ ਸਬੰਧਤ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਗੁਵਾਈ 'ਚ ਆਪਣੇ ਵਧਦੇ ਭਰੋਸੇ ਦਾ ਸਬੂਤ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਪਿਛਲੇ 10 ਸਾਲਾਂ ਦੌਰਾਨ ਉਨ੍ਹਾਂ ਦੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮੁੱਦਿਆਂ ਨੂੰ ਹੱਲ ਹੁੰਦੇ ਦੇਖਿਆ ਹੈ।”
ਉਨ੍ਹਾਂ ਅੱਗੇ ਕਿਹਾ, "ਜੇਕਰ ਸਿੱਖ ਭਾਈਚਾਰੇ ਨੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੁਲ੍ਹਦੇ ਦੇਖਿਆ ਹੈ ਜੋ ਕਿ 7 ਦਹਾਕਿਆਂ ਤੋਂ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਸੀ, ਤਾਂ ਮੁਸਲਿਮ ਭਾਈਚਾਰੇ ਨੇ ਤਿੰਨ ਤਲਾਕ ਨੂੰ ਖਤਮ ਹੁੰਦਿਆਂ ਮੁਸਲਿਮ ਔਰਤਾਂ ਦੇ ਸਸ਼ਕਤੀਕਰਨ ਨੂੰ ਦੇਖਿਆ ਹੈ। ਇੱਕ ਪਾਸੇ ਪ੍ਰਧਾਨ ਮੰਤਰੀ ਮੋਦੀ 3 ਈਸ (ਸਿੱਖਿਆ, ਰੁਜ਼ਗਾਰ ਅਤੇ ਉੱਦਮਤਾ) ਰਾਹੀਂ ਘੱਟ ਗਿਣਤੀਆਂ ਦੀ ਸਮਾਜਿਕ-ਆਰਥਿਕ ਸਥਿਤੀ ਨੂੰ ਮਜ਼ਬੂਤ ਕਰ ਰਹੇ ਹਨ ਜਦਕਿ ਦੂਜੇ ਪਾਸੇ ਮੋਦੀ ਜੀ ਸਾਰੇ ਘੱਟ ਗਿਣਤੀ ਭਾਈਚਾਰਿਆਂ ਦੇ ਸੈਰ-ਸਪਾਟਾ ਗਲਿਆਰੇ ਬਣਾਉਣ ਲਈ ਭਾਰੀ ਨਿਵੇਸ਼ ਕਰ ਰਹੇ ਹਨ, ਜਿਸ ਰਾਹੀਂ ਸ਼ਰਧਾਲੂ ਆਪਣੇ ਧਾਰਮਿਕ ਸਥਾਨਾਂ ਨਾਲ ਬਿਹਤਰ ਸੰਪਰਕ ਬਣਾ ਸੱਕਣ।"
ਪ੍ਰਧਾਨ ਮੰਤਰੀ ਮੋਦੀ ਸਮਾਵੇਸ਼ੀ ਨੀਤੀਆਂ ਰਾਹੀਂ ਘੱਟ ਗਿਣਤੀਆਂ ਨੂੰ ਮਜ਼ਬੂਤ ਕਰ ਰਹੇ ਹਨ: ਡਾ ਜੀਵਨ ਸਟੀਫਨ ਮੂਨ, ਚੈਪਲੇਨ, ਵਾਸ਼ਿੰਗਟਨ ਐਡਵੈਂਟਿਸਟ ਯੂਨੀਵਰਸਿਟ
ਵਾਸ਼ਿੰਗਟਨ ਐਡਵੈਂਟਿਸਟ ਯੂਨੀਵਰਸਿਟੀ ਦੇ ਚੈਪਲੇਨ ਡਾ: ਜੀਵਨ ਸਟੀਫਨ ਮੂਨ ਨੇ ਕਿਹਾ, “ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਸਮਰਥਨ ਅਤੇ ਅਗੁਵਾਈ ਤੇ ਉਨ੍ਹਾਂ ਦੀਆਂ ਸਮਾਵੇਸ਼ੀ ਨੀਤੀਆਂ ਦੇ ਬਾਵਜੂਦ ਘੱਟ ਗਿਣਤੀਆਂ ਨੂੰ ਮਜ਼ਬੂਤ ਬਣਾਉਣ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਬਹੁ-ਸੱਭਿਆਚਾਰ ਅਤੇ ਵਿਭਿੰਨਤਾ ਨਾਲ ਸਹਿਯੋਗ ਅਤੇ ਭਾਈਵਾਲੀ ਦੇ ਰੂਪ 'ਚ ਸਮਾਵੇਸ਼ ਅਤੇ ਲੋਕਤੰਤਰ ਨੂੰ ਅੱਗੇ ਵਧਾਉਣ 'ਚ ਪ੍ਰਧਾਨ ਮੰਤਰੀ ਮੋਦੀ ਦੀ ਅਗੁਵਾਈ ਦੀ ਵੀ ਸ਼ਲਾਘਾ ਕਰਨਾ ਚਾਹਾਂਗਾ। ਅਸੀਂ ਉਤਸ਼ਾਹਿਤ ਹਾਂ ਕਿ ਅਮਰੀਕਾ ਅਤੇ ਭਾਰਤ ਵਿਚਕਾਰ ਨਵੀਂ ਸਾਂਝੇਦਾਰੀ ਹੋ ਰਹੀ ਹੈ ਜੋ ਕਿ ਬਹੁਤ ਵਧੀਆ ਹੈ, ਜਿੱਥੇ ਲੋਕਤੰਤਰਾਂ ਦੀ ਸ਼ਮੂਲੀਅਤ ਅਤੇ ਇੱਕਜੁਟਤਾ ਦੀ ਨੁਮਾਇੰਦਗੀ ਕਰਨ ਵਾਲੇ ਮੋਹਰੀ ਦੇਸ਼ ਇਕੱਠੇ ਹੁੰਦੇ ਹਨ। ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਮਨੁੱਖੀ ਅਧਿਕਾਰਾਂ, ਬਰਾਬਰੀ ਅਤੇ ਸਮਾਵੇਸ਼ ਦੇ ਮੋਢੀ ਹਨ।"
"ਦੱਖਣੀ ਏਸ਼ੀਆਈ ਅਮਰੀਕੀ ਮਾਮਲਿਆਂ ਬਾਰੇ ਗਵਰਨਰ ਕਮਿਸ਼ਨ ਦੇ ਚੇਅਰਮੈਨ ਗੁਰਪ੍ਰੀਤ ਪ੍ਰੀਤ ਤੱਖਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਨਾਲ ਭਾਰਤ ਦੇ ਸ਼ਾਨਦਾਰ ਸਬੰਧ ਬਣਾਏ ਹਨ..."
ਗੁਰਪ੍ਰੀਤ ਪ੍ਰੀਤ ਤੱਖਰ, ਮੈਰੀਲੈਂਡ 'ਚ ਦੱਖਣੀ ਏਸ਼ੀਆਈ ਅਮਰੀਕਨ ਮਾਮਲਿਆਂ ਬਾਰੇ ਗਵਰਨਰ ਕਮਿਸ਼ਨ ਦੇ ਚੇਅਰ ਨੇ ਕਿਹਾ, “ਅੱਜ ਮੈਂ ਇੱਥੇ ਮੈਰੀਲੈਂਡ ਅਤੇ ਅਮਰੀਕਾ ਦੇ ਭਾਰਤੀ ਪ੍ਰਵਾਸੀਆਂ ਨੂੰ ਸਮਰਥਨ ਦੇਣ ਅਤੇ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਨੂੰ ਵਿਸ਼ੇਸ਼ ਤੌਰ 'ਤੇ ਉਨ੍ਹਾਂ ਵੱਲੋਂ ਪਿਛਲੇ ਸਾਲਾਂ ਦੌਰਾਨ ਬਣਾਏ ਗਏ ਸ਼ਾਨਦਾਰ ਸਬੰਧਾਂ ਲਈ ਸਮਰਥਨ ਦੇਣ ਲਈ ਆਇਆ ਹਾਂ। ਇਹ ਅਮਰੀਕਾ-ਭਾਰਤੀ ਸਾਂਝੇਦਾਰੀ ਲਈ ਸਭ ਤੋਂ ਮਹੱਤਵਪੂਰਨ ਰਿਸ਼ਤਾ ਹੈ। ਸਾਡੇ ਕੋਲ ਅਮਰੀਕਾ 'ਚ 4 ਮਿਲੀਅਨ ਭਾਰਤੀ ਪ੍ਰਵਾਸੀ ਹਨ ਅਤੇ ਮੈਂ ਇੱਥੇ ਸਿੱਖਿਆ ਦੇ ਗੱਠਜੋੜ ਦਾ ਸਮਰਥਨ ਕਰਨ ਲਈ ਵੀ ਹਾਂ ਕਿਉਂਕਿ ਇੱਥੇ ਆਉਣ ਵਾਲੇ ਵਿਦਿਆਰਥੀ, ਅਮਰੀਕਾ 'ਚ 200 ਹਜ਼ਾਰ ਵਿਦਿਆਰਥੀ ਹਨ ਜੋ ਹਰ ਸਾਲ ਭਾਰਤ ਤੋਂ ਅਮਰੀਕਾ ਆਉਂਦੇ ਹਨ। ਉਹ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਨੂੰ ਮਜ਼ਬੂਤ ਰੱਖਣ ਲਈ ਸਾਡੀ ਸੰਸਕ੍ਰਿਤੀ, ਵਿਰਾਸਤ ਦਾ ਵੱਡਾ ਹਿੱਸਾ ਲਿਆਉਂਦੇ ਹਨ। ਇਹੀ ਗੱਲ ਹੈ ਜਿਸਦਾ ਸਮਰਥਨ ਕਰਨ ਲਈ ਮੈਂ ਇੱਥੇ ਹਾਂ।"
ਹਿੰਦੂ ਭਾਈਚਾਰੇ ਦੇ ਇੱਕ ਮੈਂਬਰ, ਮਾਨਵਸੀ ਆਰੀਆ ਨੇ ਕਿਹਾ ਕਿ ਅਮਰੀਕਾ 'ਚ ਘੱਟ ਗਿਣਤੀਆਂ ਦੀ ਗੱਲ ਆਉਂਦੀ ਹੈ, ਖਾਸ ਤੌਰ 'ਤੇ ਭਾਰਤੀ ਘੱਟ ਗਿਣਤੀਆਂ ਲਈ ਬਹੁਤ ਸਾਰੀਆਂ ਚੁਣੌਤੀਆਂ ਹਨ। ਹਾਲਾਂਕਿ ਅਸੀਂ ਇੱਕ ਤਾਕਤ ਬਣ ਇੱਥੇ ਭਾਰਤੀਆਂ ਵਜੋਂ ਆ ਰਹੇ ਹਾਂ। ਅਸੀਂ ਇੱਥੇ ਤਕਨੀਕ, ਰੱਖਿਆ, ਮੈਡੀਕਲ ਸਣੇ ਸਾਰੇ ਖੇਤਰਾਂ 'ਚ ਸ਼ਾਨਦਾਰ ਕੰਮ ਕਰ ਰਹੇ ਹਾਂ। ਅਸੀਂ ਕੁਝ ਨਹੀਂ ਛੱਡਿਆ। ਮੈਨੂੰ ਲੱਗਦਾ ਹੈ ਕਿ ਇਹ ਅਮਰੀਕਾ ਨੇ ਸਾਨੂੰ ਇੱਥੇ ਭਾਰਤੀਆਂ ਵਜੋਂ ਦਿੱਤਾ ਹੈ। ਮੈਂ ਇੱਥੇ ਸਮਿਟ ਦਾ ਸਮਰਥਨ ਕਰਨ ਲਈ ਆਇਆ ਹਾਂ ਕਿਉਂਕਿ ਕੌਣ ਸੋਚ ਸਕਦਾ ਸੀ ਕਿ ਅਮਰੀਕਾ 'ਚ ਭਾਰਤੀ ਹੋਣ ਦੇ ਨਾਤੇ ਅਸੀਂ ਘੱਟ ਗਿਣਤੀ ਦੀ ਅਗੁਵਾਈ ਕਰਾਂਗੇ।"