ਕਿਸਾਨਾਂ ਨੇ ਫੂਕੇ ਸੂਬਾ ਤੇ ਕੇਂਦਰ ਸਰਕਾਰ ਦੇ ਪੁਤਲੇ
ਰੋਹਿਤ ਗੁਪਤਾ
ਗੁਰਦਾਸਪੁਰ 23 ਨਵੰਬਰ 2024 - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਜਥੇਬੰਦੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਵਿਰੁੱਧ ਕਲਾਨੌਰ ਵਿੱਚ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਤੇ ਸਕੱਤਰ ਬਾਬਾ ਸੁਖਵੰਤ ਸਿੰਘ ਰੁਡਿਆਣਾ, ਪ੍ਰਧਾਨ ਸੁਖਜਿੰਦਰ ਸਿੰਘ ਬਾਜਵਾ ਡੇਹਰੀਵਾਲ ,ਗੁਰਪ੍ਰੀਤ ਸਿੰਘ ਦੋਸਤਪੁਰ ,ਮੇਜਰ ਸਿੰਘ ਦੋਸਤਪੁਰ ,ਮਨਪ੍ਰੀਤ ਸਿੰਘ ਦੋਸਤਪੁਰ, ਪ੍ਰਗਟ ਸਿੰਘ ਸ਼ਹੂਰ, ਕੁਲਵੰਤ ਸਿੰਘ ਚੌੜਾ, ਹਰਭਜਨ ਸਿੰਘ ਚੌੜਾ ,ਦਲੇਰ ਸਿੰਘ ਦੋਸਤਪੁਰ, ਗੁਰਮੁਖ ਸਿੰਘ ਰੁਡਿਆਣਾ ,ਰੇਸ਼ਮ ਸਿੰਘ ਬੋਹੜ ਵਡਾਲਾ ਤੇ ਹੋਰ ਬਹੁਤ ਸਾਰੇ ਕਿਸਾਨ ਆਗੂ ਮੌਜੂਦ ਸਨ।