Navjot Sidhu ਵੱਲੋਂ ਕੈਂਸਰ ਦੇ ਇਲਾਜ ਬਾਰੇ ਕੀਤੇ ਦਾਅਵੇ ਦਾ ਡਾਕਟਰੀ ਜਗਤ ਨੇ ਕੀਤਾ ਤਿਖਾ ਵਿਰੋਧ -AIIMS ਤੇ ਟਾਟਾ ਕੈਂਸਰ ਮੈਮੋਰੀਅਲ ਹਸਪਤਾਲ ਦੇ ਡਾਕਟਰਾਂ ਨੇ ਦਾਅਵੇ ਨੂੰ ਨਕਾਰਿਆ ( ਵੀਡੀਉ ਵੀ ਦੇਖੋ )
AIIMS ਤੇ ਟਾਟਾ ਕੈਂਸਰ ਮੈਮੋਰੀਅਲ ਹਸਪਤਾਲ ਦੇ ਡਾਕਟਰਾਂ ਨੇ ਨਵਜੋਤ ਸਿੱਧੂ ਦੇ ਦਾਅਵੇ ਨੂੰ ਨਕਾਰਿਆ -ਲੋਕਾਂ ਨੂੰ ਭਰਮ ਚਾਹੀਦਾ ਨਾ ਆਉਣ ਦੀ ਅਪੀਲ
ਬਲਜੀਤ ਬੱਲੀ
ਚੰਡੀਗੜ੍ਹ, 23 ਨਵੰਬਰ, 2024: ਟਾਟਾ ਕੈਂਸਰ ਮੈਮੋਰੀਅਲ ਹਸਪਤਾਲ ਮੁੰਬਈ ਦੇ 262 ਮੌਜੂਦਾ ਅਤੇ ਸਾਬਕਾ ਡਾਕਟਰਾਂ ( Oncologist) ਨੇ ਕੈਂਸਰ ਦੇ ਇਲਾਜ ਬਾਰੇ ਨਵਜੋਤ ਸਿੱਧੂ ਦੇ ਦਾਅਵੇ ਨੂੰ ਨਕਾਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਭਰਮ ਚ ਨਾ ਆਉਣ. ਡਾਕਟਰਾਂ ਨੇ ਕਿਹਾ " ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਗੈਰ-ਪ੍ਰਮਾਣਿਤ ਇਲਾਜਾਂ ਦੀ ਪਾਲਣਾ ਕਰਕੇ ਆਪਣੇ ਇਲਾਜ ਵਿੱਚ ਦੇਰੀ ਨਾ ਕਰਨ, ਪਰ ਜੇ ਉਹਨਾਂ ਵਿੱਚ ਕੈਂਸਰ ਦੇ ਕੋਈ ਲੱਛਣ ਹੋਣ ਤਾਂ ਇੱਕ ਡਾਕਟਰ, ਤਰਜੀਹੀ ਤੌਰ 'ਤੇ ਕੈਂਸਰ ਦੇ ਮਾਹਰ ਨਾਲ ਸਲਾਹ ਕਰੋ। ਕੈਂਸਰ ਦਾ ਇਲਾਜ ਯੋਗ ਹੈ ਜੇਕਰ ਛੇਤੀ ਪਤਾ ਲੱਗ ਜਾਵੇ, ਅਤੇ ਕੈਂਸਰ ਦੇ ਸਾਬਤ ਹੋਏ ਇਲਾਜਾਂ ਵਿੱਚ ਸਰਜਰੀ, ਰੇਡੀਏਸ਼ਨ ਥੈਰੇਪੀ, ਅਤੇ ਕੀਮੋਥੈਰੇਪੀ ਸ਼ਾਮਲ ਹਨ".
AIIMS ਦਿੱਲੀ ਦੇ ਡਾਕਟਰਾਂ ਨੇ ਵੀ ਇਨ੍ਹਾਂ ਡਾਕਟਰਾਂ ਦੇ ਬਿਆਨ ਦੀ ਹਮਾਇਤ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਤਰ੍ਹਾਂ ਦੀ ਗ਼ਲਤ ਜਾਣਕਾਰੀ ਘਾਤਕ ਹੋ ਸਕਦੀ ਹੈ .
ਟਾਟਾ ਹਸਪਤਾਲ ਦੇ ਡਾਕਟਰਾਂ ਵੱਲੋਂ ਸਿੱਧੂ ਵੱਲੋਂ ਬੀਤੇ ਦਿਨ ਅੰਮ੍ਰਿਤਸਰ ਵਿਚ ਆਪਣੀ ਬੀਵੀ ਡਾਕਟਰਾਂ ਨਵਜੋਤ ਕੌਰ ਸਿੱਧੂ ਦੇ ਕੈਂਸਰ ਦੇ ਇਲਾਜ ਬਾਰੇ ਕੀਤੀ ਪ੍ਰੈੱਸ ਕਾਨਫ਼ਰੰਸ ਬਾਰੇ ਵਾਇਰਲ ਵੀਡੀਓ ਦਾ ਹਵਾਲਾ ਦਿੰਦੇ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ,
" ਸੋਸ਼ਲ ਮੀਡੀਆ 'ਤੇ ਸਾਬਕਾ ਕ੍ਰਿਕਟਰ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਆਪਣੀ ਪਤਨੀ ਦੇ ਬ੍ਰੈਸਟ ਕੈਂਸਰ ਦੇ ਇਲਾਜ ਬਾਰੇ ਦੱਸ ਰਿਹਾ ਹੈ। ਵੀਡੀਓ ਦੇ ਕੁਝ ਹਿੱਸਿਆਂ ਵਿੱਚ ਕਿਹਾ ਗਿਆ ਹੈ ਕਿ "ਡੇਅਰੀ ਉਤਪਾਦ ਅਤੇ ਖੰਡ ਨਾ ਖਾਣ ਨਾਲ ਕੈਂਸਰ ਨੂੰ ਭੁੱਖਾ ਰੱਖਣਾ", ਅਤੇ ਇਹ ਜੋੜਦੇ ਹੋਏ ਕਿ ਹਲਦੀ ਅਤੇ ਨਿੰਮ ਦਾ ਸੇਵਨ ਕਰਨ ਨਾਲ ਉਸਦੇ "ਲਾਇਲਾਜ" ਕੈਂਸਰ ਨੂੰ ਠੀਕ ਕਰਨ ਵਿੱਚ ਮਦਦ ਮਿਲਦੀ ਹੈ। ਇਹਨਾਂ ਬਿਆਨਾਂ ਦਾ ਸਮਰਥਨ ਕਰਨ ਲਈ ਕੋਈ ਉੱਚ ਗੁਣਵੱਤਾ ਸਬੂਤ ਨਹੀਂ ਹੈ। ਹਾਲਾਂਕਿ ਇਹਨਾਂ ਵਿੱਚੋਂ ਕੁਝ ਉਤਪਾਦਾਂ ਲਈ ਖੋਜ ਜਾਰੀ ਹੈ, ਵਰਤਮਾਨ ਵਿੱਚ ਕੋਈ ਵੀ ਕਲੀਨੀਕਲ ਡਾਟਾ ਨਹੀਂ ਹੈ ਜੋ ਉਹਨਾਂ ਨੂੰ ਕੈਂਸਰ ਵਿਰੋਧੀ ਏਜੰਟ ਵਜੋਂ ਵਰਤਣ ਦੀ ਸਿਫ਼ਾਰਸ਼ ਕਰਦਾ ਹੋਵੇ । ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਗੈਰ-ਪ੍ਰਮਾਣਿਤ ਇਲਾਜਾਂ ਦੀ ਪਾਲਣਾ ਕਰਕੇ ਆਪਣੇ ਇਲਾਜ ਵਿੱਚ ਦੇਰੀ ਨਾ ਕਰਨ, ਪਰ ਜੇ ਉਹਨਾਂ ਵਿੱਚ ਕੈਂਸਰ ਦੇ ਕੋਈ ਲੱਛਣ ਹੋਣ ਤਾਂ ਇੱਕ ਡਾਕਟਰ, ਤਰਜੀਹੀ ਤੌਰ 'ਤੇ ਕੈਂਸਰ ਦੇ ਮਾਹਰ ਨਾਲ ਸਲਾਹ ਕਰੋ। ਕੈਂਸਰ ਦਾ ਇਲਾਜ ਯੋਗ ਹੈ ਜੇਕਰ ਛੇਤੀ ਪਤਾ ਲੱਗ ਜਾਵੇ, ਅਤੇ ਕੈਂਸਰ ਦੇ ਸਾਬਤ ਹੋਏ ਇਲਾਜ ਤਰੀਕਿਆਂ ਵਿੱਚ ਸਰਜਰੀ, ਰੇਡੀਏਸ਼ਨ ਥੈਰੇਪੀ, ਅਤੇ ਕੈਮੋਥਰੇਪੀ ਸ਼ਾਮਲ ਹਨ।
ਜਨਤਕ ਹਿਤ ਵਿੱਚ ਜਾਰੀ ਕੀਤਾ ਗਿਆ ਹੈ
ਦਸਤਖ਼ਤ ਕੀਤੇ
262 ਓਨਕੋਲੋਜਿਸਟ ( ਮੌਜੂਦਾ ਅਤੇ ਸਾਬਕਾ, ਟਾਟਾ ਮੈਮੋਰੀਅਲ ਹਸਪਤਾਲ ਤੋਂ )
ਇਸ ਬਿਆਨ ਤੇ ਮੁਲਕ ਦੇ ਕੈਂਸਰ ਮਾਹਰਾਂ ਅਤੇ ਖ਼ਾਸ ਕਰ ਕੇ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਦੇ ਡਾਕਟਰ ਬੱਤਾ ਨੇ ਇਸੇ ਤਰ੍ਹਾਂ ਦੀ ਰਾਏ ਜ਼ਾਹਰ ਕੀਤੀ ਹੈ .ਇਸ ਬਿਆਨ ਨੇ ਮੁਲਕ ਭਰ ਦੇ ਡਾਕਟਰੀ ਜਗਤ ਵਿਚ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ .
ਚੇਤੇ ਰਹੇ ਕਿ ਨਵਜੋਤ ਸਿੱਧੂ ਨੇ 22 ਨਵੰਬਰ ਨਵੰਬਰ , 2024 ਨੂੰ ਅੰਮ੍ਰਿਤਸਰ ਵਿਚ ਕੀਤੀ ਆਪਣੀ ਪਤਨੀ ਡਾਕਟਰ ਨਵਜੋਤ ਸਿੱਧੂ ਨਾਲ ਕੀਤੀ ਸਾਂਝੀ ਪ੍ਰੈੱਸ ਕਾਨਫ਼ਰੰਸ ਵਿਚ ਇਹ ਦਾਅਵਾ ਕੀਤਾ ਸੀ ਕਿ ਦੇਸੀ ਇਲਾਜ ਅਤੇ ਅਤੇ ਖ਼ੁਰਾਕ ਅਤੇ ਜੀਵਨ ਸ਼ੈਲੀ ਵਿਚ ਤਬਦੀਲੀ ਰਾਹੀਂ ਨਵਜੋਤ ਕੌਰ ਦੇ ਕੈਂਸਰ ਡਾ ਇਲਾਜ ਕੀਤਾ ਗਿਆ ਅਤੇ ਉਹ ਹੁਣ ਕੈਂਸਰ ਮੁਕਤ ਹੈ ਭਾਵ ਉਸ ਨੇ ਆਪਣੇ ਪਰਿਵਾਰ ਦਾ ਤਜਰਬਾ ਸਾਂਝਾ ਕੀਤਾ ਸੀ ਜਿਸ ਦੀਆਂ ਵੀਡੀਓ ਕਲਿੱਪਾਂ ਦੁਨੀਆ ਭਰ ਵਿਚ ਵਾਇਰਲ ਹੋਈਆਂ ਸਨ .
ਦੇਖੋ ਡਾਕਟਰਾਂ ਦਾ ਬਿਆਨ ਅਤੇ ਨਵਜੋਤ ਸਿੱਧੂ ਵੱਲੋਂ ਕੀਤੀ ਪ੍ਰੈੱਸ ਕਾਨਫ਼ਰੰਸ ਦੀਆਂ ਵੀਡੀਓਜ਼