ਪੰਚਾਇਤੀ ਚੋਣ ਦੰਗਲ : ਮਾਨਸਾ ਜਿਲ੍ਹੇ ਦੇ 245 ਪਿੰਡਾਂ ਚ 166 ਔਰਤਾਂ ਬਣਨਗੀਆਂ ਸਰਪੰਚ : SDM
ਸੰਜੀਵ ਜਿੰਦਲ
ਬੁਢਲਾਡਾ 27 ਸਤੰਬਰ 2024 : ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਜਾਰੀ ਕੀਤੀ ਗਈ ਅਰਿਧ ਸੂਚਨਾ ਦੇ ਅਨੁਸਾਰ ਜਿਲ੍ਹੇ ਦੇ 5 ਬਲਾਕ ਝੁਨੀਰ, ਸਰਦੂਲਗੜ੍ਹ, ਭੀਖੀ, ਮਾਨਸਾ, ਬੁਢਲਾਡਾ ਦੇ 245 ਪਿੰਡਾਂ ਚ ਸਰਪੰਚਾਂ ਲਈ ਜਰਨਲ ਵਰਗ ਲਈ 79, ਅਨਸੂਚਿਤ ਜਾਤੀ 43, ਅਨਸੂਚਿਤ ਜਾਤੀ ਔਰਤ 44, ਔਰਤਾਂ 79 ਰਾਖਵੇਂ ਕੀਤੇ ਗਏ ਹਨ। ਜਿਸ ਵਿੱਚ ਬੁਢਲਾਡਾ ਹਲਕੇ ਦੇ 85 ਪਿੰਡਾਂ ਚ ਸਭ ਤੋਂ ਵੱਧ ਅਨਸੂਚਿਤ ਜਾਤੀ 16, ਅਨਸੂਚਿਤ ਔਰਤਾਂ 16, ਔਰਤਾਂ ਲਈ 27 ਅਤੇ ਜਰਨਲ ਵਰਗ ਲਈ 26 ਪਿੰਡਾਂ ਦਾ ਰਾਖਵਾਂਕਰਨ ਕੀਤਾ ਗਿਆ ਹੈ। ਸਭ ਤੋਂ ਘੱਟ ਭੀਖੀ ਬਲਾਕ ਦੇ 33 ਪਿੰਡਾਂ ਚ 5 ਅਨਸੂਚਿਤ ਜਾਤੀ ਲਈ, 5 ਅਨਸੂਚਿਤ ਔਰਤਾਂ ਲਈ, ਔਰਤਾਂ ਲਈ 12 ਪਿੰਡ ਅਤੇ ਜਰਨਲ ਵਰਗ ਲਈ 11 ਪਿੰਡ ਦਾ ਰਾਖਵਾਕਰਨ ਅਧੀਨ ਕੀਤਾ ਗਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ SDM ਬੁਢਲਾਡਾ ਗਗਨਦੀਪ ਸਿੰਘ ਨੇ ਦੱਸਿਆ ਕਿ 15 ਅਕਤੂਬਰ ਨੂੰ ਚੋਣਾਂ ਨੂੰ ਅਮਨ ਅਮਾਨ ਨਾਲ ਮੁਕੰਮਲ ਕਰਨ ਲਈ ਪਿੰਡਾਂ ਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਵੱਲੋਂ ਨਾਮਜਦਗੀਆਂ ਭਰਨ ਦੀ ਮਿਤੀ 27 ਸਤੰਬਰ ਤੋਂ 4 ਅਕਤੂਬਰ, ਨਾਮਜਦਗੀਆਂ ਪੱਤਰ ਦੀ ਪੜਤਾਲ 5 ਅਕਤੂਬਰ ਅਤੇ 7 ਅਕਤੂਬਰ ਤੱਕ ਨਾਮਜਦਗੀ ਪੱਤਰ ਵਾਪਿਸ ਲਏ ਜਾ ਸਕਦੇ ਹਨ।