ਝਬਾਲ : ਸਕੂਲ ਵਿਚ ਛੋਟੇ ਬੱਚੇ ਦੀ ਕੀਤੀ ਕੁੱਟਮਾਰ, ਟੀਚਰ ਵਿਰੁਧ ਪਰਿਵਾਰ ਨੇ ਮੰਗੀ ਕਾਰਵਾਈ
ਬਲਜੀਤ ਸਿੰਘ
ਤਰਨ ਤਾਰਨ, 27 ਸਤੰਬਰ 2024 : ਬੇਸ਼ੱਕ ਬੱਚੇ ਦੇ ਉਜਵਲ ਭਵਿੱਖ ਨੂੰ ਸਵਾਰਨ ਲਈ ਮਾਪੇ ਉਹਨਾਂ ਨੂੰ ਸਕੂਲਾਂ ਵਿੱਚ ਤਾਂ ਭੇਜ ਦਿੰਦੇ ਹਨ ਪਰੰਤੂ ਕਈ ਟੀਚਰ ਇਹਨਾਂ ਬੱਚਿਆਂ ਨੂੰ ਪੜਾਉਣ ਦੇ ਨਾਲ ਨਾਲ ਸਮਝਾਉਣ ਦੀ ਬਜਾਏ ਆਪਣਾ ਨਿੱਜੀ ਗੁੱਸਾ ਇਹਨਾਂ ਬੱਚਿਆਂ ਉੱਪਰ ਉਤਾਰਦੇ ਹਨ ? ਅਜਿਹੀ ਹੀ ਇੱਕ ਤਾਜ਼ਾ ਮਿਸਾਲ ਤਰਨ ਤਾਰਨ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਸਕੂਲ ਵਿੱਚ ਪੜ੍ਹਦੇ ਛੋਟੇ ਬੱਚੇ ਦੀ ਨਿੱਕੀ ਜਿਹੀ ਗੱਲ ਨੂੰ ਲੈ ਕੇ ਟੀਚਰ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ।
ਬੱਚਾ ਸਹਿਮਿਆ ਹੋਇਆ ਹੈ ਉਥੇ ਹੀ ਪਰਿਵਾਰਿਕ ਮੈਂਬਰਾਂ ਵੱਲੋਂ ਇਸ ਮਾਮਲੇ ਸਬੰਧੀ ਇੱਕ ਵੀਡੀਓ ਬਣਾ ਕੇ ਬੱਚੇ ਦੀ ਹੋਈ ਕੁੱਟਮਾਰ ਸਬੰਧੀ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਗਿਆ ਜਿਸ ਤੋਂ ਬਾਅਦ ਸਮੁੱਚਾ ਮੀਡੀਆ ਬੱਚੇ ਦੇ ਘਰ ਤੱਕ ਪੁੱਜਾ ।
ਤਰਨ ਤਾਰਨ ਦੇ ਕਸਬਾ ਝਬਾਲ ਵਿੱਚ ਪੜ੍ਹਦੇ ਛੋਟੇ ਬੱਚੇ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ ਸੰਬੰਧੀ ਮੀਡੀਆ ਨੂੰ ਆਪਣਾ ਪੱਖ ਦੱਸਦਿਆਂ ਛੋਟੇ ਬੱਚੇ ਦੇ ਮਾਪਿਆਂ ਨੇ ਸਕੂਲ ਦੀ ਟੀਚਰ ਵੱਲੋਂ ਉਸਦੇ ਬੱਚੇ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਹਨ ।ਉਧਰ ਦੂਜੇ ਪਾਸੇ ਇਸ ਮਾਮਲੇ ਸੰਬੰਧੀ ਸਕੂਲ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪਰਿਵਾਰ ਵੱਲੋਂ ਜੋ ਵੀ ਕਾਰਵਾਈ ਕਰਾਉਣ ਲਈ ਕਿਹਾ ਜਾਂਦਾ ਹੈ ਉਹ ਉਹਨਾਂ ਦੇ ਨਾਲ ਹਨ ਅਤੇ ਜੇਕਰ ਟੀਚਰ ਨੇ ਬੱਚੇ ਦੀ ਕੁੱਟਮਾਰ ਕੀਤੀ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।