BREAKING: CM ਮਾਨ ਦੀ ਸਿਹਤ ਬਾਰੇ ਅਪਡੇਟ, ਸਾਰੇ ਅਹਿਮ ਅੰਗ ਸਟੇਬਲ - ਫੋਰਟਿਸ ਹਸਪਤਾਲ ਜਾਰੀ ਕੀਤਾ ਸੇਹਤ ਬੁਲਿਟਨ ( ਵੀਡੀਉ ਵੀ ਦੇਖੋ )
ਚੰਡੀਗੜ੍ਹ, 27 ਸਤੰਬਰ 2024- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਬਾਰੇ ਫੋਰਟਿਸ ਹਸਪਤਾਲ ਤੋਂ ਤਾਜਾ ਜਾਣਕਾਰੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ, ਫੋਰਟਿਸ ਹਸਪਤਾਲ ਮੋਹਾਲੀ ਦੇ ਕਾਰਡੀਓਲਾਜੀ ਵਿਭਾਗ ਦੇ ਡਾਇਰੈਕਟਰ ਅਤੇ ਮੁਖੀ ਡਾ.ਆਰ.ਕੇ. ਜਸਵਾਲ ਨੇ ਦੱਸਿਆ ਹੈ ਕਿ ਅੱਜ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਲ ਨਾਲ ਸਬੰਧਤ ਕੁਝ ਟੈਸਟ ਕੀਤੇ, ਜਿਨ੍ਹਾਂ ਦੇ ਨਤੀਜਿਆਂ ਦੀ ਅਜੇ ਉਡੀਕ ਹੈ।
ਡਾਕਟਰ ਮੁਤਾਬਿਕ, ਮੁੱਖ ਮੰਤਰੀ ਦੀ ਪਲਮਨਰੀ ਆਰਟਰੀ ਵਿਚ ਦਬਾਅ ਵਧਣ ਕਾਰਨ ਉਨ੍ਹਾਂ ਦੇ ਦਿਲ 'ਤੇ ਦਬਾਅ ਪੈ ਗਿਆ, ਜਿਸ ਕਾਰਨ ਬਲੱਡ ਪ੍ਰੈਸ਼ਰ ਅਨਿਯਮਿਤ ਹੋ ਗਿਆ। ਫਿਲਹਾਲ ਮੁੱਖ ਮੰਤਰੀ ਦੇ ਸਰੀਰ ਦੇ ਸਾਰੇ ਅਹਿਮ ਅੰਗ ਪੂਰੀ ਤਰ੍ਹਾਂ ਸਟੇਬਲ ਹਨ । ਦਿਲ ਦੇ ਟੈਸਟਾਂ ਅਤੇ ਜਾਂਚਾਂ ਦੇ ਨਤੀਜੇ ਆਉਣ ਤੋਂ ਬਾਅਦ ਹੀ ਡਾਕਟਰ ਅੱਗੇ ਦਾ ਫੈਸਲਾ ਕਰੇਗਾ। ਮੁੱਖ ਮੰਤਰੀ ਇਲਾਜ ਲਈ ਚੰਗਾ ਹੁੰਗਾਰਾ ਦੇ ਰਹੇ ਹਨ, ਅਤੇ ਉਮੀਦ ਹੈ ਕਿ ਉਨ੍ਹਾਂ ਦੀ ਹਾਲਤ ਵਿੱਚ ਜਲਦੀ ਸੁਧਾਰ ਹੋਵੇਗਾ।