ਨਵਾਂਸ਼ਹਿਰ 23 ਜਨਵਰੀ 2021 - ਅੱਜ ਨਵਾਂਸ਼ਹਿਰ ਦੇ ਰਿਲਾਇੰਸ ਸਟੋਰ ਅੱਗੇ ਕਿਰਤੀ ਕਿਸਾਨ ਯੂਨੀਅਨ ਦੇ ਚੱਲ ਰਹੇ ਧਰਨੇ ਵਾਲੇ ਸਥਾਨ ਤੋਂ ਇਸਤਰੀ ਜਾਗ੍ਰਿਤੀ ਮੰਚ ਦਾ ਜਥਾ ਟਰੱਕ ਰਾਹੀਂ ਦਿੱਲੀ ਦੀ ਟਰੈਕਟਰ ਪਰੇਡ ਵਿਚ ਸ਼ਾਮਲ ਹੋਣ ਲਈ ਦਿੱਲੀ ਨੂੰ ਰਵਾਨਾ ਹੋਇਆ।ਇਸ ਮੌਕੇ ਵਿਚਾਰ ਸਾਂਝੇ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਬੀਬੀ ਗੁਰਬਖਸ਼ ਕੌਰ ਸੰਘਾ ਅਤੇ ਸੂਬਾ ਕਮੇਟੀ ਮੈਂਬਰ ਰੁਪਿੰਦਰਪਾਲ ਕੌਰ ਨੇ ਕਿਹਾ ਕਿ ਪੰਜਾਬ ਭਰ ਵਿਚੋਂ ਇਸਤਰੀ ਜਾਗ੍ਰਿਤੀ ਮੰਚ ਦੀ ਅਗਵਾਈ ਵਿਚ ਔਰਤਾਂ ਦੇ ਜਥੇ 26 ਜਨਵਰੀ ਦੀ ਟਰੈਕਟਰ ਪਰੇਡ ਵਿਚ ਸ਼ਮੂਲੀਅਤ ਕਰਨ ਲਈ ਦਿੱਲੀ ਜਾ ਰਹੇ ਹਨ।
ਉਹਨਾਂ ਕਿਹਾ ਕਿ ਜਿਸ ਘੋਲ ਵਿਚ ਮਾਈ ਭਾਗੋ ਦੀਆਂ ਵਾਰਿਸ ਔਰਤਾਂ ਦੀ ਸ਼ਮੂਲੀਅਤ ਹੋ ਜਾਵੇ ਉਸ ਘੋਲ ਦੇ ਜੇਤੂ ਹੋਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ।ਇਸ ਲਈ ਮੋਦੀ ਸਰਕਾਰ ਨੂੰ ਹਰ ਹਾਲ ਹਾਰ ਦਾ ਮੂੰਹ ਦੇਖਣਾ ਪਵੇਗਾ।ਨਵਾਂਸ਼ਹਿਰ ਤੋਂ ਰਵਾਨਾ ਹੋਏ ਬੀਬੀਆਂ ਦੇ ਇਸ ਜਥੇ ਵਿਚ ਜਸਵੀਰ ਕੌਰ ਭੰਗਲ ਕਲਾਂ,ਸਿਮਰੋ ਰਾਣੀ, ਪਰਮਜੀਤ ਕੌਰ ਮੀਰਪੁਰ ਜੱਟਾਂ, ਸੰਦੀਪ ਕੌਰ, ਸਰਬਜੀਤ ਕੌਰ ਚੰਡੀਗੜ੍ਹ, ਕੁਲਦੀਪ ਕੌਰ ਲੌਂਗੀਆ,ਬਲਜਿੰਦਰ ਕੌਰ, ਰੇਣੂੰ,ਅਤੇ ਹਰਜਿੰਦਰ ਕੌਰ ਸਮੇਤ 22 ਔਰਤਾਂ ਸ਼ਾਮਲ ਸਨ।