ਐਸਐਚਓ 'ਤੇ ਕਿਸਾਨ ਆਗੂ ਨਾਲ ਭੱਦੀ ਸ਼ਬਦਾਵਲੀ ਵਰਤਣ ਦੇ ਦੋਸ਼, ਕਿਸਾਨਾਂ ਨੇ ਥਾਣੇ ਸਾਹਮਣੇ ਲਾਇਆ ਧਰਨਾ
ਤਰਨਤਾਰਨ, 7 ਮਈ 2024 - ਥਾਣਾ ਵਲਟੋਹਾ ਵਿਖੇ ਕਿਸੇ ਕੰਮ ਗਏ ਕਿਸਾਨ ਆਗੂ ਨਾਲ ਥਾਣਾ ਵਲਟੋਹਾ ਦੀ ਐਸਐਚ ਓ ਮੈਡਮ ਵੱਲੋਂ ਵਰਤੀ ਗਈ ਭੱਦੀ ਸ਼ਦਾਵਲੀ ਤੋਂ ਬਾਅਦ ਰੋਸ ਵਿੱਚ ਆਏ ਕਿਸਾਨਾਂ ਨੇ ਥਾਣਾ ਵਲਟੋਹਾ ਦੇ ਸਾਹਮਣੇ ਧਰਨਾ ਲਾ ਕੇ ਐਸ ਐਚ ਓ ਖਿਲਾਫ ਕੀਤੀ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਉਪਰੰਤ ਜਾਣਕਾਰੀ ਦੇਣ ਦੇ ਹੋਏ ਪੀੜਤ ਕਿਸਾਨ ਆਗੂ ਦਰਬਾਰਾ ਸਿੰਘ ਨੇ ਦੱਸਿਆ ਕਿ ਉਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਨਾਲ ਬਲਾਕ ਵਿੱਚ ਮੈਂਬਰ ਹੈ ਅਤੇ ਉਹ ਲਗਾਤਾਰ ਹੀ ਕਿਸਾਨਾਂ ਦੀਆਂ ਅਤੇ ਹੋਰ ਕੰਮਾਂ ਨੂੰ ਲੈ ਕੇ ਥਾਣੇ ਵਿੱਚ ਅਕਸਰ ਹੀ ਆਉਂਦੇ ਰਹਿੰਦੇ ਹਨ।
ਉਹਨਾਂ ਕਿਹਾ ਕਿ ਅੱਜ ਉਹ ਇਸ ਮਾਮਲੇ ਨੂੰ ਲੈ ਕੇ ਥਾਣਾ ਵਲਟੋਹਾ ਵਿਖੇ ਆਏ ਕਿ ਥਾਣਾ ਵਲਟੋਹਾ ਪੁਲਿਸ ਵੱਲੋਂ ਥੋੜੇ ਦਿਨ ਪਹਿਲਾਂ ਇੱਕ ਸ਼ਰਾਬ ਦੇ ਕੇਸ ਵਿੱਚ ਇੱਕ ਨੌਜਵਾਨ ਨੂੰ ਫੜ ਕੇ ਉਸ ਉੱਪਰ ਮੁਕਦਮਾ ਦਰਜ ਕੀਤਾ ਸੀ ਜਿਸ ਨੂੰ ਥਾਣਾ ਵਲਟੋਹਾ ਪੁਲਿਸ ਵੱਲੋਂ ਜੱਜ ਸਾਹਮਣੇ ਪੇਸ਼ ਕਰਵਾ ਕੇ ਹਵਾਲਾਤ ਵਿੱਚ ਜੇਲ ਭੇਜਣਾ ਸੀ ਅਤੇ ਇੰਨੇ ਨੂੰ ਹੀ ਜਦ ਉਸ ਨੌਜਵਾਨ ਨੂੰ ਥਾਣੇ ਵਲਟੋਹੇ ਦਾ ਇੱਕ ਮੁਲਾਜ਼ਮ ਅਤੇ ਥਾਣਾ ਵਲਟੋਹਾ ਵਿਖੇ ਕੰਮ ਕਰਦਾ ਇੱਕ ਪ੍ਰਾਈਵੇਟ ਨੌਜਵਾਨ ਨਾਲ ਲੈ ਕੇ ਜੱਜ ਸਾਹਮਣੇ ਪੇਸ਼ ਕਰਨ ਚਲੇ ਗਏ ਤਾਂ ਜਦ ਉਸ ਨੌਜਵਾਨ ਨੇ ਕੁਝ ਕਾਰਨਾਂ ਕਰਕੇ ਸੈਨ ਕਰਨ ਤੋਂ ਮਨਾ ਕੀਤਾ ਤਾਂ ਪੁਲਿਸ ਮੁਲਾਜ਼ਮ ਦੇ ਨਾਲ ਗਏ ਪ੍ਰਾਈਵੇਟ ਵਿਅਕਤੀ ਨੇ ਸ਼ਰਾਬ ਦੇ ਕੇਸ ਵਿੱਚ ਫੜੇ ਗਏ ਨੌਜਵਾਨ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਹ ਕਾਫੀ ਬਿਮਾਰ ਹੋ ਗਿਆ ਅਤੇ ਮਾਨਸਿਕ ਤੌਰ ਤੇ ਵੀ ਡਿਪਰੈਸ਼ਨ ਵਿੱਚ ਚਲੇ ਗਿਆ ਇਸੇ ਨੂੰ ਲੈ ਕੇ ਉਹ ਥਾਣਾ ਵਲਟੋਹਾ ਵਿਖੇ ਮੈਡਮ ਐਸਐਚਓ ਸਨੀਤਾ ਰਾਣੀ ਨੂੰ ਪੁੱਛਣ ਆਏ ਕਿ ਥਾਣੇ ਵਿੱਚ ਕੰਮ ਕਰਦੇ ਪ੍ਰਾਈਵੇਟ ਨੌਜਵਾਨ ਨੇ ਕੇਸ ਕਾਨੂੰਨ ਤਹਿਤ ਸ਼ਰਾਬ ਦੇ ਕੇਸ ਵਿੱਚ ਫੜੇ ਗਏ ਨੌਜਵਾਨ ਦੀ ਕੁੱਟਮਾਰ ਕੀਤੀ ਹੈ ਤਾਂ ਇਸੇ ਗੱਲ ਨੂੰ ਲੈ ਕੇ ਐਸ ਐਚ ਓ ਮੈਡਮ ਸੁਨੀਤਾ ਰਾਣੀ ਭੜਕ ਗਈ ਅਤੇ ਉਹ ਭੱਦੀ ਸ਼ਬਦਾਵਲੀ ਬੋਲਦੇ ਹੋਏ ਉਹਨਾਂ ਨੂੰ ਥਾਣੇ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢਣ ਲਈ ਮੁਲਾਜ਼ਮਾਂ ਨੂੰ ਕਹਿਣ ਲੱਗ ਪਈ ਕਿਸਾਨ ਆਗੂ ਨੇ ਦੱਸਿਆ ਕਿ ਜਦ ਐਸਐਚਓ ਮੈਡਮ ਨੇ ਆਪਣੀ ਸ਼ਬਦਾਵਲੀ ਬੰਦ ਨਹੀਂ ਕੀਤੀ ਤਾਂ ਮਜਬੂਰ ਹੋ ਕੇ ਉਹਨਾਂ ਨੂੰ ਇਹ ਧਰਨਾ ਲਾਉਣਾ ਪਿਆ ਜਿਸ ਤੋਂ ਬਾਅਦ ਥਾਣਾ ਵਲਟੋਹਾ ਦੀ ਐਸਐਚਓ ਮੈਡਮ ਸੁਨੀਤਾ ਰਾਣੀ ਵੱਲੋਂ ਮਾਫੀ ਮੰਗੀ ਗਈ ਤਾਂ ਇਹ ਧਰਨਾ ਸਮਾਪਤ ਕੀਤਾ ਗਿਆ ਹੈ।
ਉਧਰ ਜਦ ਇਸ ਮਾਮਲੇ ਨੂੰ ਲੈ ਕੇ ਥਾਣਾ ਵਲਟੋਹਾ ਦੀ ਐਸ ਐਚ ਓ ਮੈਡਮ ਸੁਨੀਤਾ ਰਾਣੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਤਲਖੀ ਵਿੱਚ ਆ ਕੇ ਉਹਨਾਂ ਤੋਂ ਮਿਸ ਅੰਡਰਸਟੈਂਡਿੰਗ ਹੋ ਗਈ ਸੀ ਜਿਸ ਹਾਲਤ ਕਿਸਾਨ ਆਗੂਆਂ ਵੱਲੋਂ ਬੈਠ ਕੇ ਕਰ ਦਿੱਤਾ ਗਿਆ ਹੈ ਅਤੇ ਇਹ ਧਰਨਾ ਸਮਾਪਤ ਕਰਵਾ ਦਿੱਤਾ ਗਿਆ ਹੈ।