ਆਪ ਸਰਕਾਰ ਨੂੰ ਪੰਜਾਬ ਵਿੱਚੋਂ ਚੋਣਾਂ ਲਈ ਨਹੀਂ ਮਿਲ ਰਹੇ ਸੀ 13 ਉਮੀਦਵਾਰ - ਬਿਕਰਮ ਮਜੀਠੀਆ
ਗੁਰਪ੍ਰੀਤ ਸਿੰਘ
- ਮੋਦੀ ਸਰਕਾਰ ਨੇ 10 ਸਾਲਾਂ ਤੇ ਰਾਜ ਵਿੱਚ ਅੰਮ੍ਰਿਤਸਰ ਨੂੰ ਨਹੀਂ ਦਿੱਤਾ ਕੋਈ ਵੱਡਾ ਤੋਹਫਾ - ਬਿਕਰਮ ਸਿੰਘ ਮਜੀਠੀਆ
ਅੰਮ੍ਰਿਤਸਰ, 7 ਮਈ 2024 - ਲੋਕ ਸਭਾ ਚੋਣਾਂ 2024 ਨੂੰ ਲੈ ਕੇ ਲਗਾਤਾਰ ਹੀ ਹੁਣ ਹਰ ਇੱਕ ਪਾਰਟੀ ਵੱਲੋਂ ਚੁਣਾਵੀ ਰੈਲੀਆਂ ਕੀਤੀਆਂ ਜਾ ਰਹੀਆਂ ਜਿਸ ਦੇ ਚਲਦੇ ਅੰਮ੍ਰਿਤਸਰ ਦੇ ਹਲਕਾ ਪੂਰਬੀ ਦੇ ਵਿੱਚ ਅਕਾਲੀ ਦਲ ਵੱਲੋਂ ਇੱਕ ਵੱਡੀ ਚੁਣਾਵੀ ਰੈਲੀ ਕੀਤੀ ਗਈ ਜਿਸ ਵਿੱਚ ਅਕਾਲੀ ਦਲ ਦੇ ਪੰਜਾਬ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਕਈ ਅਕਾਲੀ ਦਲ ਦੇ ਵੱਡੇ ਲੀਡਰ ਇਸ ਰੈਲੀ ਦੇ ਵਿੱਚ ਪਹੁੰਚੇ ਜਿਸ ਵਿੱਚ ਉਹਨਾਂ ਵੱਲੋਂ ਅੰਮ੍ਰਿਤਸਰ ਤੋਂ ਅਕਾਲੀ ਦਲ ਦੇ ਲੋਕ ਸਭਾ ਹਲਕਾ ਦੇ ਉਮੀਦਵਾਰ ਅਨਿਲ ਜੋਸ਼ੀ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਗਿਆ ਤੇ ਅਨਿਲ ਜੋਸ਼ੀ ਦੇ ਲਈ ਵੋਟ ਵੀ ਮੰਗੀ ਗਈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੇਂਦਰ ਚੋਂ ਬੈਠੀ ਮੋਦੀ ਸਰਕਾਰ ਨੇ 10 ਸਾਲ ਦੇ ਰਾਜ ਵਿੱਚ ਅੰਮ੍ਰਿਤਸਰ ਨੂੰ ਕੋਈ ਵੀ ਵੱਡਾ ਤੋਹਫਾ ਨਹੀਂ ਦਿੱਤਾ।
ਉਹਨਾਂ ਕਿਹਾ ਕਿ ਜਦਕਿ ਅਕਾਲੀ ਦਲ ਦੀ ਜਦੋਂ ਸਰਕਾਰ ਪੰਜਾਬ ਵਿੱਚ ਸੀ ਤਾਂ ਅੰਮ੍ਰਿਤਸਰ ਦੇ ਲਈ ਬਹੁਤ ਸਾਰੇ ਵਿਕਾਸ ਕਾਰਜ ਅਕਾਲੀ ਦਲ ਦੀ ਸਰਕਾਰ ਨੇ ਕਰਾਏ ਸੀ ਅਤੇ ਵਿਰਾਸਤੀ ਮਾਰਗ ਅਕਾਲੀ ਦਲ ਦੀ ਸਰਕਾਰ ਨੇ ਹੀ ਬਣਾਇਆ ਸੀ। ਉਹਨਾਂ ਕਿਹਾ ਕਿ ਅਗਰ ਹੁਣ ਅੰਮ੍ਰਿਤਸਰ ਦੇ ਲੋਕ ਇੱਕ ਵਾਰ ਫਿਰ ਅਕਾਲੀ ਦਲ ਤੇ ਭਰੋਸਾ ਕਰਨਗੇ ਤਾਂ ਅਨਿਲ ਜੋਸ਼ੀ ਇੱਕ ਵਾਰ ਫਿਰ ਤੋਂ ਅਕਾਲੀ ਦਲ ਚ ਰਹਿ ਕੇ ਵੱਡਾ ਵਿਕਾਸ ਅੰਮ੍ਰਿਤਸਰ ਚ ਕਰਨਗੇ ਤੇ ਵਾਘਾ ਬਾਰਡਰ ਦਾ ਵਪਾਰ ਵੀ ਖੁਲਵਾਇਆ ਜਾਵੇਗਾ। ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜੋ ਦਲ ਬਦਲੋ ਦੀ ਰਾਜਨੀਤੀ ਇਸ ਸਮੇਂ ਚੱਲ ਰਹੀ ਹੈ ਉਹਨਾਂ ਕਿਹਾ ਕਿ ਕੁਝ ਲੋਕ ਸਰਕਾਰੀ ਹੋ ਗਏ ਹਨ ਅਤੇ ਕੁਝ ਲੋਕ ਡਰ ਗਏ ਹਨ ਜੋ ਇਸ ਕਰਕੇ ਪਾਰਟੀਆਂ ਛੱਡ ਕੇ ਦੂਸਰੀ ਪਾਰਟੀਆਂ ਦੇ ਵਿੱਚ ਜਾ ਰਹੇ ਹਨ।
ਕਿਸਾਨਾਂ ਦੇ ਮੁੱਦੇ ਤੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਕਿਸਾਨ ਜਦੋਂ ਆਪਣੀ ਰਾਜਧਾਨੀ ਦਿੱਲੀ ਵਿਖੇ ਜਾ ਕੇ ਪ੍ਰਦਰਸ਼ਨ ਕਰਨ ਜਾ ਰਹੇ ਸਨ ਤਾਂ ਭਾਜਪਾ ਨੇ ਉਹਨਾਂ ਨੂੰ ਵੱਡੇ ਵੱਡੇ ਬੈਰੀਗੇਟ ਲਗਾ ਕੇ ਰੋਕ ਦਿੱਤਾ। ਉਹਨਾਂ ਕਿਹਾ ਕਿ ਕਿਸਾਨ ਭਾਜਪਾ ਤੋਂ ਡਰਨ ਵਾਲੇ ਨਹੀਂ ਹ ਕਿਸਾਨਾਂ ਨੇ ਪੂਰੀ ਦੁਨੀਆਂ ਦੇ ਲਈ ਜੰਗ ਲੜੀ ਅਤੇ ਜੰਗ ਜਿੱਤ ਕੇ ਵਾਪਸ ਆਏ ਸਨ। ਉਹਨਾਂ ਕਿਹਾ ਕਿ ਭਾਜਪਾ ਦਾ ਹਰ ਇੱਕ ਉਮੀਦਵਾਰ ਇਸ ਸਮੇਂ ਡਰਦੇ ਮਾਹੌਲ ਦੇ ਵਿੱਚ ਹੈ ਇਕੱਲੇ ਕੱਲੇ ਉਮੀਦਵਾਰ ਨੂੰ ਪੰਜ ਪੰਜ ਪੁਲਿਸ ਮੁਲਾਜ਼ਮ ਦਿੱਤੇ ਹੋਏ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਡਰ ਚੁੱਕੀ ਹੈ ਅਤੇ ਉਹਨਾਂ ਕਿਹਾ ਕਿ ਭਾਜਪਾ ਡਰ ਦੇ ਕਾਰਨ ਹੀ ਅੱਜ ਚੋਣ ਕਮਿਸ਼ਨ ਨੂੰ ਮੰਗ ਪੱਤਰ ਦੇ ਕੇ ਆਈ ਹੈ।ਅੱਗੇ ਬੋਲਦੇ ਹੋ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਚੋਂ 13 ਜੀਰੋ ਦੀ ਗੱਲ ਕਰ ਰਹੇ ਹਨ ਲੇਕਿਨ ਇਹਨਾਂ ਨੂੰ 13 ਉਮੀਦਵਾਰ ਆਪਣੀ ਪਾਰਟੀ ਚੋਂ ਨਹੀਂ ਲੱਭੇ ਉਹਨਾਂ ਕਿਹਾ ਕਿ ਜੋ ਅੰਮ੍ਰਿਤਸਰ ਤੋਂ ਲੋਕ ਸਭਾ ਹਲਕਾ ਅੰਮ੍ਰਿਤਸਰ ਦਾ ਆਪ ਦਾ ਉਮੀਦਵਾਰ ਹੈ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹੈ ਅਤੇ ਭਗਵੰਤ ਮਾਨ ਨੇ ਖੁਦ ਉਸ ਦੇ ਕੋਲੋਂ ਤਿੰਨ ਮੰਤਰਾਲੇ ਵਾਪਸ ਲੈ ਲਿੱਤੇ ਹਨ ਇੱਥੋਂ ਪਤਾ ਲੱਗਦਾ ਹੈ ਕਿ ਕੁਲਦੀਪ ਸਿੰਘ ਧਾਲੀਵਾਲ ਕਿੰਨਾ ਕੁ ਕਾਮਯਾਬ ਲੀਡਰ ਹੈ।