← ਪਿਛੇ ਪਰਤੋ
ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਲਈ ਰਾਜ਼ੀ ਹੋਣ ਮਗਰੋਂ ਹੀ ਲੈਂਡ ਹੋ ਸਕਿਆ ਸੀ ਟਰੂਡੋ ਦਾ ਜਹਾਜ਼, ਕੈਨੇਡੀਅਨ ਮੀਡੀਆ ਦਾ ਦਾਅਵਾ ਚੰਡੀਗੜ੍ਹ, 8 ਮਈ, 2024: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਤਤਕਾਲੀ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਜਦੋਂ 2018 ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆ ਰਹੇ ਸਨ ਤਾਂ ਉਹਨਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਲਈ ਰਾਜ਼ੀ ਹੋਣ ਮਗਰੋਂ ਹੀ ਅੰਮ੍ਰਿਤਸਰ ਵਿਚ ਲੈਂਡ ਹੋਣ ਦੀ ਆਗਿਆ ਦਿੱਤੀ ਗਈ ਸੀ। ਇਹ ਦਾਅਵਾ ਕੈਨੇਡਾ ਦੇ ਮੀਡੀਆ ਨੇ ਕੀਤਾ ਹੈ। ਦਾ ਗਲੋਬਲ ਮੇਲ ਨਾਂ ਦੇ ਮੀਡੀਆ ਅਦਾਰੇ ਨੇ ਇਹ ਦਾਅਵਾ ਕੀਤਾ ਹੈ। ਰਿਪੋਰਟ ਵਿਚ ਕਿਹਾ ਗਿਆ ਕਿ ਜਸਟਿਨ ਟਰੂਡੋ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਾ ਨਹੀਂ ਚਾਹੁੰਦੇ ਸੀ ਪਰ ਜਦੋਂ ਦਬਾਅ ਬਣਾਇਆ ਗਿਆ ਤਾਂ ਟਰੂਡੋ ਮਿਲਣ ਲਈ ਰਾਜ਼ੀ ਹੋ ਗਏ। ਇਸ ਦੌਰਾਨ ਜਦੋਂ ਟਰੂਡੋ ਨਾਲ ਮੁਲਾਕਾਤ ਹੋਈ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੀ ਧਰਤੀ ’ਤੇ ਖਾਲਿਸਤਾਨੀ ਅਨਸਰਾਂ ਬਾਰੇ ਇਕ ਡੋਜ਼ੀਅਰ ਵੀ ਟਰੂਡੋ ਨੂੰ ਦਿੱਤਾ ਸੀ ਤੇ ਇਹਨਾਂ ਅਨਸਰਾਂ ਦੀਆਂ ਗਤੀਵਿਧੀਆਂ ’ਤੇ ਇਤਰਾਜ਼ ਪ੍ਰਗਟਾਇਆ ਸੀ। ਇਸ ਰਿਪੋਰਟ ’ਤੇ ਕੈਪਟਨ ਅਮਰਿੰਦਰ ਸਿੰਘ ਜਾਂ ਭਾਰਤ ਸਰਕਾਰ ਦਾ ਫੌਰੀ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ। ਇਹ ਰਿਪੋਰਟ ਵੀ ਪੜ੍ਹੋ ਲਿੰਕ ਕਲਿੱਕ ਕਰੋ:
Total Responses : 1036