← ਪਿਛੇ ਪਰਤੋ
ਕੇਬਿਨ ਕ੍ਰਿਊ ਮੈਂਬਰਾਂ ਵੱਲੋਂ ਸਮੂਹਿਕ ਛੁੱਟੀ ਲੈਣ ਕਾਰਨ 70 ਤੋਂ ਜ਼ਿਆਦਾ ਏਅਰ ਇੰਡੀਆ ਫਲਾਈਟਸ ਹੋਈਆਂ ਰੱਦ ਨਵੀਂ ਦਿੱਲੀ, 8 ਮਈ, 2024: ਏਅਰ ਇੰਡੀਆ ਦੇ ਕੇਬਿਨ ਕ੍ਰਿਊ ਮੈਂਬਰਾਂ ਵੱਲੋਂ ਬਿਮਾਰੀ ਦੀ ਸਮੂਹਿਕ ਛੁੱਟੀ ਲੈਣ ਕਾਰਨ 79 ਕੌਮਾਂਤਰੀ ਤੇ ਘਰੇਲੂ ਫਲਾਈਟਸ ਰੱਦ ਕਰਨੀਆਂ ਪਈਆਂ ਹਨ। 300 ਤੋਂ ਜ਼ਿਆਦਾ ਸੀਨੀਅਰ ਕੇਬਿਨ ਕ੍ਰਿਊ ਮੈਂਬਰਾਂ ਨੇ ਆਖਰੀ ਮੌਕੇ ਆਪਣੇ ਆਪ ਨੂੰ ਬਿਮਾਰ ਦੱਸ ਕੇ ਛੁੱਟੀ ਲੈ ਲਈ ਤੇ ਆਪੋ ਆਪਣੇ ਮੋਬਾਈਲ ਫੋਨ ਬੰਦ ਕਰ ਦਿੱਤੇ। ਏਅਰ ਇੰਡੀਆ ਐਕਸਪ੍ਰੈਸ ਮੈਨੇਜਮੈਂਟ ਕ੍ਰਿਊ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਇਹ ਮੁਲਾਜ਼ਮਾ ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰਲਾਈਨ ਦੀਆਂ ਨਵੀਂਆਂ ਰੋਜ਼ਗਾਰ ਸ਼ਰਤਾਂ ਦਾ ਵਿਰੋਧ ਕਰ ਰਹੇ ਹਨ। ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਅਚਨਚੇਤ ਇਹ ਰੁਕਾਵਟਾਂ ਪੈਣ ਲਈ ਆਪਣੇ ਮਹਿਮਾਨਾਂ ਤੋਂ ਮੁਆਫੀ ਮੰਗਦੇ ਹਾਂ।
Total Responses : 1036