ਨਾ ਦਵਾਈ ਖਾਣਾ ਭੁੱਲੋ ਤੇ ਨਾ ਵੋਟ ਪਾਉਣਾ
ਸਿਹਤ ਵਿਭਾਗ ਨੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਸ਼ੁਰੂ ਕੀਤਾ ਵੱਡਾ ਉਪਰਾਲਾ
ਰੋਹਿਤ ਗੁਪਤਾ
ਗੁਰਦਾਸਪੁਰ 8 ਮਈ 2024- ਚੋਣਾਂ ਵਿਚ ਬਾਕੀ ਵਿਭਾਗਾਂ ਦੀ ਤਰਾਂ ਸਿਹਤ ਵਿਭਾਗ ਵਲੋ ਵੀ ਲੋਕ ਸਭਾ ਚੋਣਾਂ ਵਿਚ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ। ਮਰੀਜਾਂ ਨੂੰ ਸਿਹਤਮੰਦ ਰਹਿਣ ਦੇ ਨੁਕਤਿਆਂ ਦੇ ਨਾਲ ਹੀ ਵੋਟ ਪਾਉਣ ਲਈ ਪੇ੍ਰਿਤ ਕੀਤਾ ਜਾ ਰਿਹਾ ਹੈ। ਇਕ ਜੂਨ ਨੂੰ ਵੋਟ ਪਾਉਣ ਲਈ ਮੈਡੀਕਲ ਅਫਸਰ ਦਵਾਈ ਦੀ ਪਰਚੀ ਤੇ ਇਕ ਜੂਨ ਨੂੰ ਵੋਟ ਪਾਓ ਅਤੇ ਆਪਣੀ ਜਿੰਮੇਵਾਰੀ ਨਿਭਾਓ ਲਿਖਿਆ ਜਾ ਰਿਹਾ ਹੈ।
ਇਸ ਸਬੰਧੀ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਨੇ ਕਿਹਾ ਕਿ ਭਾਰਤ ਦੂਨੀਆ ਦਾ ਸਭ ਤੋ ਵਡਾ ਲੋਕਤੰਤਰ ਹੈ। ਲੋਕ ਸਭਾ ਚੋਣਾ ਲਈ ਸਿਹਤ ਵਿਭਾਗ ਵੀ ਲੋਕਾਂ ਨੂੰ ਜਾਗਰੁਕ ਕਰ ਰਿਹਾ ਹੈ। ਮਰੀਜਾਂ ਨੂੰ ਜਿਥੇ ਸਮੇਂ ਸਿਰ ਦਵਾਈ ਖਾਣ ਲਈ ਸਮਝਾਇਆ ਜਾ ਰਿਹਾ ਹੈ,ਉਥੇ ਹੀ ਇਕ ਜੂਨ ਨੂੰ ਵੋਟ ਪਾਉਣ ਲਈ ਵੀ ਪੇ੍ਰਿਤ ਕੀਤਾ ਜਾ ਰਿਹਾ ਹੈ। ਮੈਡੀਕਲ ਅਫਸਰ ਤਾਂ ਦਵਾਈ ਦੀ ਪਰਚੀ ਤੇ ਇਸ ਸਬੰਧੀ ਨੋਟ ਲਿਖ ਰਹੇ ਹਨ।
ਉਨਾਂ ਕਿਹਾ ਕਿ ਫੀਲਡ ਸਟਾਫ ਇਸ ਗਲ ਦਾ ਧਿਆਨ ਰਖ ਰਿਹਾ ਹੈ ਕਿ ਪੈਲੀਏਟਿਵ ਕੇਅਰ ਮਤਲਬ ਕਿ ਜੋ ਮਰੀਜ ਕਿਸੇ ਕਾਰਨ ਬਿਸਤਰ ਤੇ ਹੀ ਜੀ ਰਹੇ ਹਨ , ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਬੀਐਲਓ ਨਾਲ ਤਾਲਮੇਲ ਕਰ ਵੋਟ ਪਵਾਉਣ ਲਈ ਕਿਹਾ ਜਾ ਰਿਹਾ ਹੈ। ਬੈਡ ਰਿਡਨ ਪੇਸ਼ੈਂਟ ਵਿਚ ਬਹੁਸੰਖਿਆਂ ਬਜੁਰਗਾਂ ਦੀ ਹੈ। ਇਨਾਂ ਦੀ ਵੋਟ ਪਵਾਉਣ ਲਈ ਚੋਣ ਅਧਿਕਾਰੀਆਂ ਨਾਲ ਤਾਲਮੇਲ ਕਰਨ ਲਈ ਕਿਹਾ ਜਾ ਰਿਹਾ ਹੈ।
ਉਨਾਂ ਕਿਹਾ ਕਿ ਸਮੂਹ ਮਰੀਜਾਂ, ਉਨਾਂ ਦੇ ਤੀਮਾਰਦਾਰਾਂ ਅਤੇ ਆਮ ਲੋਕਾਂ ਨੂੰ ਮੈਡੀਕਲ ਸਟਾਫ ਵਲ਼ੋ ਗਰਮੀ ਤੋ ਬਚਾਓ ਦੇ ਓਪਾਅ ਦਸੇ ਜਾ ਰਿਹੇ ਹਨ। ਲ਼ੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਚੋਣਾਂ ਵਾਲੇ ਦਿਨ ਸਵੇਰੇ ਘਟ ਤਾਪਮਾਨ ਵੇਲੇ ਵਧ ਤੋ ਵਧ ਵੋਟ ਪਾਉਣ ਦਾ ਯਤਨ ਕੀਤਾ ਜਾਵੇ। ਜੇਕਰ ਦੋਪਹਿਰ ਨੂੰ ਜਾਣਾ ਪਵੇ, ਤਾਂ ਛਤਰੀ ਦੀ ਛਾਂ , ਗਿਲੇ-ਸੂਤੀ ਕਪੜੇ ਨਾਲ ਸਿਧੀ ਧੁਪ ਤੋ ਬਚਾਅ ਕੀਤਾ ਜਾਵੇ। ਲੂ ਲਗਣ ਤੋ ਬਚਾਅ ਲ਼ਈ ਜਰੂਰੀ ਮਾਤਰਾ ਵਿਚ ਪਾਣੀ ਜਾ ਹੋਰ ਤਰਲ ਪਦਾਰਥ ਲ਼ਏ ਜਾਣ। ਉਨਾਂ ਕਿਹਾ ਕਿ ਗਰਮੀ ਕਰਕੇ ਚਕਰ ਆਉਣ, ਸਿਰ ਦਰਦ, ਉਲ਼ਟੀਆਂ , ਮਾਸਪੇਸ਼ੀਆਂ ਵਿਚ ਖਿਚਾਵ ਹੋਣ ਤੇ ਤੁਰੰਤ ਡਾਕਟਰੀ ਸਲਾਹ ਲਈ ਜਾਵੇ।