ਸਾਉਣੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਖੇਤੀ ਸਮੱਗਰੀ ਦੀ ਵਰਤੋਂ ਬਾਰੇ ਤਕਨੀਕੀ ਸਿੱਖਿਆ ਦਿੱਤੀ ਜਾਵੇ - ਡਾ ਗੁਰਬਚਨ ਸਿੰਘ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 8 ਮਈ 2024: ਡਿਪਟੀ ਕਮਿਸ਼ਨਰ ਰੂਪਨਗਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਾਉਣੀ ਦੀਆ ਫਸਲਾਂ ਲਈ ਕਿਸਾਨਾਂ ਨੂੰ ਖੇਤੀ ਸਮੱਗਰੀ(ਬੀਜ, ਖਾਦ ਅਤੇ ਕੀਟਨਾਸ਼ਕ ਸਪਰੇਅ)ਦੀ ਵਰਤੋਂ ਬਾਰੇ ਤਕਨੀਕੀ ਸਿੱਖਿਆ ਦੇਣ ਲਈ ਆਤਮਾ ਸਕੀਮ ਅਧੀਨ ਕੰਮ ਕਰ ਰਹੇ ਸਟਾਫ ਦੀ ਮੀਟਿੰਗ ਡਾਂ ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫਸਰ ਰੂਪਨਗਰ ਦੀ ਪ੍ਰਧਾਨਗੀ ਹੇਠ ਦਫਤਰ ਵਿਖੇ ਹੋਈ। ਮੀਟਿੰਗ ਦੀ ਸ਼ੂਰੁਆਤ ਕਰਦਿਆ ਪਰਮਿੰਦਰ ਸਿੰਘ ਪ੍ਰੋਜੈਕਟ ਡਾਇਰੈਕਟਰ (ਆਤਮਾ) ਨੇ ਬਲਾਕ ਅਧੀਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਤਿਆਰ ਐਕਸ਼ਨ ਪਲਾਨ ਅਨੁਸਾਰ ਕੀਤੇ ਜਾ ਰਹੇ ਕੰਮਾਂ ਬਾਰੇ ਵੱਖ-ਵੱਖ ਬਲਾਕਾਂ ਤੋਂ ਆਏ ਸਟਾਫ ਤੋਂ ਪ੍ਰਗਤੀ ਰਿਪੋਰਟ ਮੰਗੀ ਅਤੇ ਵਿਚਾਰ ਵਟਾਂਦਰਾ ਕੀਤਾ।
ਇਸ ਮੌਕੇ ਡਾਂ ਗੁਰਬਚਨ ਸਿੰਘ ਨੇ ਸਟਾਫ ਤੋਂ ਪਿਛਲੇ ਮਹੀਨੇ ਦੌਰਾਨ ਕੀਤੀ ਗਈ ਮੀਟਿੰਗ ਵਿੱਚ ਦਿੱਤੇ ਗਏ ਟੀਚਿਆ ਬਾਰੇ ਪੁੱਛਿਆ ਗਿਆ। ਜਿਸ ਸੰਬਧੀ ਸ੍ਰੀ ਰਾਮ ਕੁਮਾਰ ਏ.ਟੀ.ਐਮ ਬਲਾਕ ਨੂਰਪੁਰਬੇਦੀ ਨੇ ਦੱਸਿਆ ਕਿ ਮੱਕੀ ਅਤੇ ਸੋਇਆਬੀਨ ਦੇ ਪ੍ਰਦਰਸ਼ਨੀ ਪਲਾਂਟਾ ਸਬੰਧੀ ਕਿਸਾਨਾਂ ਦੀ ਚੋਣ ਕਰ ਲਈ ਗਈ ਹੈ। ਇਸ ਬਾਰੇ ਪ੍ਰੋਜੈਕਟ ਡਾਇਰੈਕਟਰ ਆਤਮਾ ਨੇ ਕਿਹਾ ਕਿ ਲਗਾਏ ਜਾਣ ਵਾਲੇ ਪ੍ਰਦਰਸ਼ਨੀ ਪਲਾਂਟਾ ਦੀ ਚੋਣ ਕਰਦੇ ਸਮੇਂ ਇਹ ਧਿਆਨ ਰੱਖਿਆ ਜਾਵੇ ਕਿ ਪ੍ਰਦਰਸ਼ਨੀ ਪਲਾਂਟ ਸੜਕ ਦੇ ਨਾਲ ਬਿਜਵਾਏ ਜਾਣ ਤਾਂ ਜੋ ਹੋਰ ਕਿਸਾਨ ਵੀ ਵੇਖ ਸਕਣ ਅਤੇ ਨਿਰਧਾਰਿਤ ਪ੍ਰੋਫਾਰਮੇ ਵਿੱਚ ਮੰਗੀ ਗਈ ਸਾਰੀ ਜਾਣਕਾਰੀ ਮੁੰਕਮਲ ਭਰੀ ਜਾਵੇ। ਡਾ ਗੁਰਬਚਨ ਸਿੰਘ ਨੇ ਕਿਹਾ ਕਿ ਆਤਮਾ ਸਕੀਮ ਅਧੀਨ ਸੈਲਫ ਹੈਲਪ ਗਰੁੱਪ ਬਣਾਏ ਜਾਣ ਅਤੇ ਉਨ੍ਹਾਂ ਵਿੱਚ ਮਹਿਲਾ ਕਿਸਾਨ ਬੀਬੀਆ ਦੀ ਭਾਗੀਦਾਰੀ ਯਕੀਨੀ ਬਣਾਈ ਜਾਵੇ।
ਇਸ ਤੋਂ ਇਲਾਵਾ ਐਸ.ਸੀ ਕੰਪੋਨੈਂਟ ਅਧੀਨ ਪਿੰਡਾਂ ਦੀ ਚੋਣ ਕੀਤਾ ਜਾਵੇ ਤਾਂ ਜੋ ਟੀਚੇ ਪੂਰੇ ਕੀਤੇ ਜਾ ਸਕਣ। ਇਸ ਤੋਂ ਇਲਾਵਾ ਬਲਾਕ ਫਾਰਮਰ ਐਡਵਾਇਜਰੀ ਕਮੇਟੀ ਦੀ ਮੀਟਿੰਗ ਤਿਮਾਹੀ ਕਰਨੀ ਯਕੀਨੀ ਬਣਾਈ ਜਾਵੇ, ਉਸ ਵਿੱਚ ਸਾਰੇ ਮੈਂਬਰਾਂ ਦੀ ਸ਼ਮੂਲੀਅਤ ਜਰੂਰੀ ਬਣਾਈ ਜਾਵੇ। ਇਸ ਸਕੀਮ ਤਹਿਤ ਬਲਾਕ ਦੇ ਕਿਸਾਨਾਂ ਨੂੰ ਖੇਤੀਬਾੜੀ ਅਤੇ ਸਹਾਇਕ ਧੰਦਿਆ ਸਬੰਧੀ ਵੱਖ-ਵੱਖ ਅਕਸਪੋਜਰ ਵਿਜਟ, ਕਪੈਂਸਟੀ ਬਿਲਡਿੰਗ ਕੈਂਪ,ਖੇਤ ਦਿਵਸ, ਫਾਰਮ ਸਕੂਲ, ਕਿਸਾਨ ਗੋਸ਼ਟੀਆਂ,ਕਿਸਾਨ ਸਿਖਲਾਈ ਕੈਂਪ ਵਗੈਰਾ ਅਗਾਂਹ ਵਧੂ ਕਿਸਾਨਾਂ ਦੇ ਖੇਤਾਂ ਵਿੱਚ ਲਗਾਉਣ ਦੇ ਅੰਦੇਸ਼ ਦਿੱਤੇ ਗਏ। ਇਸ ਮੀਟਿੰਗ ਵਿੱਚ ਜਗਦੀਪ ਸਿੰਘ ਕੰ.ਪ੍ਰੋ, ਹਰਸਵਰਾਜ ਸਿੰਘ,ਗੁਰਪ੍ਰੀਤ ਸਿੰਘ, ਅਰਜਣ ਸਿੰਘ ਏ.ਟੀ.ਐਮ,ਵਰਿੰਦਰ ਸਿੰਘ ਬੀ.ਟੀ.ਐਮ,ਅਰੁਣ ਕੁਮਾਰ, ਰਾਮ ਕੁਮਾਰ ਏ.ਟੀ.ਐਮ ਆਦਿ ਸ਼ਾਮਿਲ ਸਨ।