ਭਗਵਾਨ ਪਰਸ਼ੂਰਾਮ ਦੇ ਜਨਮ ਉਤਸਵ ਤੇ ਹਵਨ ਯੱਗ 10 ਮਈ ਨੂੰ
ਰੋਹਿਤ ਗੁਪਤਾ
ਗੁਰਦਾਸਪੁਰ 8 ਮਈ 2024 - ਬ੍ਰਾਹਮਣ ਸੇਵਾ ਦਲ ਦੀ ਇੱਕ ਬੈਠਕ ਪ੍ਰਬੋਦ ਕਾਲੀਆ ਦੀ ਦਿਸ਼ਾ ਨਿਰਦੇਸ਼ਾਂ ਹੇਠ ਸ਼ਿਵ ਮੰਦਰ ਪ੍ਰੇਮ ਨਗਰ ਵਿਖੇ ਹੋਈ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਭਗਵਾਨ ਸ਼੍ਰੀ ਪਰਸ਼ੂਰਾਮ ਦੇ ਜਨਮ ਉਤਸਵ' ਮੌਕੇ ਸ਼ਿਵ ਮੰਦਰ ਪ੍ਰੇਮ ਨਗਰ 'ਵਿੱਚ ਪੰਡਿਤ ਅਰੁਣ ਸ਼ਾਸਤਰੀ ਵੱਲੋਂ ਹਵਨ ਯੱਗ ਕੀਤਾ ਜਾਵੇਗਾ। ਬੈਠਕ ਵਿੱਚ ਇਸ ਸਬੰਧੀ ਸਮੂਹ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਪ੍ਰਬੋਦ ਸ਼ਰਮਾ ਬਬਲੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਮਈ ਨੂੰ ਸ਼ੁੱਕਰਵਾਰ ਸਵੇਰੇ 7 ਵਜੇ ਮੰਦਰ ਵਿਖੇ ਹਵਨ ਯੱਗ ਕੀਤਾ ਜਾਵੇਗਾ।
ਇਸ ਮੌਕੇ ਅਨਿਲ ਭਾਰਦਵਾਜ, ਜਤਿੰਦਰ ਸ਼ਰਮਾ, ਅਜੈ ਸ਼ਰਮਾ, ਜੈ ਠਾਕੁਰ, ਰਣਬੀਰ ਠਾਕੁਰ, ਸੁਮਿਤ ਸ਼ਰਮਾ, ਵੰਸ਼ ਸ਼ਰਮਾ ਆਦਿ ਵੀ ਹਾਜ਼ਰ ਸਨ।