ਲੜਕੀ ਨੇ ਦਿਖਾਈ ਦਲੇਰੀ, ਲੁਟੇਰਿਆਂ ਦੇ ਨਾਲ ਹੋਈ ਹੱਥੋਂ ਪਾਈ, ਪਿਸਤੌਲ ਸਮੇਤ ਦੋ ਲੁਟੇਰੇ ਲੋਕਾਂ ਦੀ ਮਦਦ ਨਾਲ ਫੜ ਕੇ ਕੀਤੇ ਪੁਲਿਸ ਹਵਾਲੇ
ਰਿਪੋਰਟਰ..... ਰੋਹਿਤ ਗੁਪਤਾ
ਗੁਰਦਾਸਪੁਰ, 8 ਮਈ 2024 - ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨੱਤ ਨਜ਼ਦੀਕ ਸਕੂਟਰੀ ਤੇ ਜਾ ਰਹੇ ਮਾਮਾ ਭਣੇਵੀਂ ਨੂੰ ਦਿਨ ਦਿਹਾੜੇ ਪਿਸਤੌਲ ਦੀ ਨੋਕ ਤੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ, ਪਰ ਲੜਕੀ ਦਲੇਰੀ ਦਿਖਾਉਂਦਿਆਂ ਲੁਟੇਰਿਆਂ ਨਾਲ ਹੱਥੋ ਪਾਈ ਹੋ ਗਈ ਅਤੇ ਸਥਾਨਿਕ ਲੋਕਾਂ ਦੀ ਮਦਦ ਦੇ ਨਾਲ ਦੋਵਾਂ ਲੁਟੇਰਿਆਂ ਨੂੰ ਪਿਸਤੌਲ ਸਮੇਤ ਫੜ ਕੇ ਥਾਣਾ ਰੰਗੜ ਨੰਗਲ ਦੀ ਪੁਲਿਸ ਹਵਾਲੇ ਕਰ ਦਿੱਤਾ ।ਉਥੇ ਹੀ ਕਾਬੂ ਕਿਤੇ ਨੌਜਵਾਨਾਂ ਦਾ ਲੜਕੀ ਵਲੋ ਅਤੇ ਸਥਾਨਿਕ ਲੋਕਾਂ ਵਲੋਂ ਜੰੰਮਕੇ ਕੁਟਾਪਾ ਚੜਿਆ ਗਿਆ । ਉਧਰ ਦੱਸਿਆ ਜਾ ਰਿਹਾ ਹੈ ਕੀ ਪੁਲਿਸ ਵਲੋ ਦੋਵਾਂ ਮੁਲਜਮਾਂ ਦੇ ਕੋਲੋਂ ਇੱਕ ਨਜਾਇਜ਼ ਪਿਸਤੌਲ ਅਤੇ ਮੌਕੇ ਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ ।