ਬਿਆਸ ਦਰਿਆ ਵਿੱਚ ਪਾਣੀ 76 ਹਜ਼ਾਰ ਕਿਊਸਿਕ ਤੇ ਪੁੱਜਾ
ਬਲਰਾਜ ਸਿੰਘ ਰਾਜਾ
ਬਿਆਸ, 22 ਜੁਲਾਈ 2023 - ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਬੀਤੇ ਦਿਨਾ ਦੌਰਾਨ ਇਕੋ ਜਿਹਾ ਹੀ ਦਿਖਾਈ ਦੇ ਰਿਹਾ ਹੈ ਅਤੇ ਇਹ ਘਟਣ ਦਾ ਨਾਮ ਨਹੀਂ ਲੈਅ ਰਿਹਾ।ਅੱਜ ਸ਼ਨੀਵਾਰ ਹੋਈ ਤੇਜ ਬਾਰਿਸ਼ ਦੌਰਾਨ ਸ਼ਾਮ ਤਕ ਮੁੜ ਤੋਂ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਰਿਆ ਬਿਆਸ ਤੇ ਤੈਨਾਤ ਗੇਜ਼ ਰੀਡਰ ਉਮੇਦ ਸਿੰਘ ਨੇ ਦੱਸਿਆ ਕਿ ਸਵੇਰ ਸਮੇਂ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਘੱਟ ਕੇ 71 ਹਜਾਰ ਰਹਿ ਗਿਆ ਸੀ। ਜਿਸ ਤੋਂ ਬਾਅਦ ਸ਼ਾਮ ਨੂੰ ਮੁੜ ਤੋਂ ਵੱਧ ਕੇ 76 ਹਜਾਰ ਹੋ ਗਿਆ ਹੈ।