ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਵੱਲੋਂ ਪਾਣੀ ਬਚਾਉਣ ਵਾਲਿਆਂ ਦਾ ਸਨਮਾਨ
ਅਸ਼ੋਕ ਵਰਮਾ
ਬਠਿੰਡਾ, 13 ਜੁਲਾਈ 2024:ਗੁਰਬਚਨ ਸਿੰਘ ਸੇਵਾ ਸੰਮਤੀ ਬੱਲ੍ਹੋ ਨੇ ਜ਼ਮੀਨੀ ਪਾਣੀ ਬਚਾਓ ਨਕਦ ਇਨਾਮ ਪਾਉ ਦਿੱਤੇ ਹੋਕੇ ਦੇ ਤਹਿਤ ਪਾਣੀ ਬਚਾਉਣ ਵਾਲੇ ਨਾਇਕਾਂ ਦਾ ਨਕਦ ਰਾਸ਼ੀ ਦੇ ਕੇ ਸਨਮਾਨ ਕੀਤਾ। ਇਸ ਮੌਕੇ ਸੰਸਥਾ ਨੇ ਪਿੰਡ ਨੂੰ ਹਰਿਆ ਭਰਿਆ ਬਣਾਉਣ ਲਈ ਕਿਸਾਨਾਂ ਨੂੰ ਆਪਣੇ ਖੇਤਾਂ ਦੀਆਂ ਮੋਟਰਾਂ ਤੇ ਲਗਾਉਣ ਲਈ ਦੋ-ਦੋ ਫਲ ਤੇ ਛਾਂਦਰ ਬੂਟੇ ਵੰਡੇ ਗਏ। ਪਿੰਡ ਬੱਲ੍ਹੋ ਦੀ ਸੰਸਥਾ ਦੇ ਸਰਪ੍ਰਸਤ ਅਤੇ ਸਮਾਜ ਸੇਵੀ ਗੁਰਮੀਤ ਸਿੰਘ ਮਾਨ ਦੀ ਅਗਵਾਈ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਸਮੇਂ ਦੀ ਲੋੜ ਅਨੁਸਾਰ ਉਹ ਸੂਰਜੀ ਊਰਜਾ ' ਚ ਕ੍ਰਾਂਤੀ ਲਿਆਉਣ ਲਈ ਅੱਗੇ ਆਉਣ ।
ਉਹਨਾਂ ਲੋਕਾਂ ਨੂੰ ਕੁਦਰਤੀ ਸਰੋਤਾਂ ਅਤੇ ਇਸ ਤੋ ਪੈਦਾ ਹੋਣ ਵਾਲੀਆਂ ਨਿਆਮਤਾਂ ਦੀ ਸੰਜਮ ਨਾਲ ਵਰਤੋਂ ਕਰਨ ਦੀ ਤਕੀਦ ਵੀ ਕੀਤੀ । ਉਨ੍ਹਾਂ ਸੰਸਥਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇੱਕ ਬਹੁਤ ਵਧੀਆਂ ਉਪਰਾਲਾ ਹੈ ਜਿੰਨ੍ਹਾਂ ਨੇ ਧਰਤੀ ਹੇਠਲੇ ਪਾਣੀ ਤੂੰ ਬਚਾਉਣ ਲਈ ਅਹਿਮ ਰੋਲ ਅਦਾ ਕੀਤਾ ਹੈ।
ਇਸ ਮੌਕੇ ਸਮਾਜ ਸੇਵੀ ਗੁਰਮੀਤ ਸਿੰਘ ਮਾਨ ਨੇ ਕਿਸਾਨਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰੇ ਪਿੰਡ ਦੇ ਕਿਸਾਨ ਵਧਾਈ ਦੇ ਪਾਤਰ ਹਨ ਜਿੰਨ੍ਹਾਂ ਨੇ ਜ਼ਮੀਨੀ ਪਾਣੀ ਬਚਾਉਣ ਲਈ ਆਪਣਾ ਅਹਿਮ ਰੋਲ
ਅਦਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਜਿੱਥੇ ਪਿੰਡ ਵਾਸੀ ਵਾਤਾਵਰਨ ਤੇ ਪਾਣੀ ਨੂੰ ਬਚਾਉਣ ਲਈ ਅੱਗੇ ਆਏ ਹਨ। ਉੱਥੇ ਹੀ ਸੰਸਥਾ ਨੇ ਫੈਸਲਾ ਕੀਤਾ ਹੈ ਕਿ ਪਿੰਡ ਦੇ ਵਿਕਾਸ ਲਈ ਸਰਕਾਰ ਦੀ ਐਨ ਆਰ ਆਈ ਸਕੀਮ ਤਹਿਤ 50 ਪ੍ਰਤੀਸ਼ਤ ਰਾਸ਼ੀ ਦਾ ਯੋਗਦਾਨ ਪਾ ਕੇ ਪਿੰਡ ਦੀ ਕਾਇਆ ਕਲਪ ਲਈ ਸਰਕਾਰ ਨੂੰ ਪੱਤਰ ਭੇਜਿਆ ਜਾਵੇਗਾ।ਪੰਜਾਬ ਸਰਕਾਰ ਵੱਲੋਂ ਪਾਣੀ ਦੀ ਬੱਚਤ ਦੇ ਉਪਰਾਲਿਆ ਦੇ ਤਹਿਤ ਗੁਰਬਚਨ ਸਿੰਘ ਸੇਵਾ ਸੰਮਤੀ ਸੋਸਾਇਟੀ ਨੇ 50 ਪ੍ਰਤੀਸ਼ਤ ਟੀਚੇ ਨੂੰ ਪੂਰਾ ਕਰਦਿਆ ਪਿੰਡ ਦੇ 162 ਕਿਸਾਨਾ ਨੂੰ 500 ਰੁਪਏ : ਖੇਤੀ ਏਕੜ ਦੇ ਹਿਸਾਬ ਨਾਲ 7 ਲੱਖ 12 ਹਜਾਰ ਰੁਪੈ : ਦੇ ਮਾਣ ਭੱਤੇ ਦੇ ਚੈੱਕ ਵੰਡੇ ਗਏ ।
ਸੰਸਥਾ ਦੇ ਪ੍ਰਧਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਤਕਰੀਬਨ 2600 ਏਕੜ ਵਿੱਚ ਝੋਨੇ ਦੀ ਬੀਜਾਦ ਹੁੰਦੀ ਹੈ ਜਿਸ ਵਿੱਚ 1424 ਏਕੜ ਵਿੱਚ 25 ਜੂਨ ਤੋ ਬਾਅਦ ਕਿਸਾਨਾਂ ਨੇ ਝੋਨਾ ਲਗਾ ਕੇ ਜਮੀਨੀ ਪਾਣੀ ਬਚਾਉਣ ਦਾ ਤਹੱਈਆ ਕੀਤਾ ਹੈ।ਦੱਸਣਯੋਗ ਹੈ ਕਿ ਗੁਰਬਚਨ ਸਿੰਘ ਸੇਵਾ ਸੋਸਾਇਟੀ ‘ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾ ਨੂੰ 500 ਰੁਪਏ ਪ੍ਰਤੀ ਏਕੜ ਮਾਨ ਭੱਤਾ ਦਿੱਤਾ ਜਾਦਾ ਹੈ ਅਤੇ ਪਲਾਸਟਿਕ ਕਚਰੇ ਬਦਲੇ ਮੁਫਤ ਵਿੱਚ ਬਰਾਬਰ ਦਾ ਗੁੜ ਲੋਕਾਂ ਨੂੰ ਵੰਡਿਆ ਜਾਦਾ ਹੈ।
ਗੁਰਬਚਨ ਸਿੰਘ ਸੇਵਾ ਸੰਮਤੀ ਸੋਸਾਇਟੀ ਦੇ ਅਹੁਦੇਦਾਰਾਂ ਤੇ ਚੇਅਰਮੈਨ ਬਲਦੇਵ ਸਿੰਘ ਸਰਾਂ ਅਤੇ ਸੀਨੀਅਰ ਸਟਾਫ ਰਿਪੋਟਰ ਚਰਨਜੀਤ ਭੁੱਲਰ ਦਾ ਵਿਸ਼ੇਸ਼ ਸਨਮਾਨ ਕੀਤਾ ।ਸਟੇਜ ਦਾ ਸੰਚਾਲਨ ਭੁਪਿੰਦਰ ਸਿੰਘ ਜਟਾਣਾ ਨੇ ਕੀਤਾ ਇਸ ਮੌਕੇ ਅਹੁਦੇਦਾਰ ਕਰਮਜੀਤ ਸਿੰਘ ਫੌਜੀ, ਸੁਖਪਾਲ ਕੌਰ, ਨਸੀਬ ਕੌਰ ,ਗੁਲਾਬ ਸਿੰਘ ਅਤੇ ਗਮਦੂਰ ਸਿੰਘ ਚਾਉਕੇ, ਅਵਤਾਰ ਸਿੰਘ ਨੰਬਰਦਾਰ, ਰਾਜਵਿੰਦਰ ਕੌਰ, ਗੁਰਪ੍ਰੀਤ ਸਿੰਘ, ਸਰਪੰਚ ਚਾਉਕੇ, ਐ ਸਿੰਘ ਸਾਬਕਾ ਸਰ ਸੰਸਥਾ ਦੇ ਸੁਖਦੀਪ ਸਿੰਘ, ਜਗਤਾਰ ਸਿੰਘ ਪੰਚ, ਅੰਤਿਮ ਕੌਰ, ਗੁਰੂਦੁਆਰਾ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਬਲਦੇਵ ਸਿੰਘ, ਬਲਵੀਰ ਕੌਰ, ਹਰਬੰਸ ਕੌਰ ਹਾਜ਼ਰ ਸਨ ।