ਚੋਰੀ ਦਾ ਮੋਟਰਸਾਈਕਲ ਵੇਚਣ ਜਾ ਰਿਹਾ ਚੋਰ ਗ੍ਰਿਫਤਾਰ
ਰੋਹਿਤ ਗੁਪਤਾ
ਗੁਰਦਾਸਪੁਰ 13 ਜੁਲਾਈ 2024 - ਗੁਰਦਾਸਪੁਰ ਥਾਨਾ ਸਿਟੀ ਪੁਲਿਸ ਨੇ ਚੋਰੀ ਦਾ ਮੋਟਰਸਾਈਕਲ ਵੇਚਣ ਜਾ ਰਹੇ ਇੱਕ ਚੋਰ ਨੂੰ ਗ੍ਰਿਫਤਾਰ ਕੀਤਾ ਹੈ। ਇਹ ਮੋਟਰਸਾਈਕਲ ਉਸਨੇ ਸ਼ਹਿਰ ਦੇ ਹੀ ਇੱਕ ਇਲਾਕੇ ਵਿੱਚੋਂ ਚੋਰੀ ਕੀਤਾ ਸੀ। ਉਸ ਦੀ ਨਿਸ਼ਾਨਦੇਹੀ ਤੇ ਕੁਝ ਹੋਰ ਚੋਰੀ ਦੇ ਮੋਟਰਸਾਈਕਲ ਅਤੇ ਮੋਟਰਸਾਈਕਲ ਚੋਰਾਂ ਦੇ ਪੁਲਿਸ ਦੇ ਕਾਬੂ ਆਉਣ ਦੀ ਸੰਭਾਵਨਾ ਬਣੀ ਹੈ।
ਐਸ ਐਚ ਓ ਥਾਣਾ ਸਿਟੀ ਗੁਰਦਾਸਪੁਰ ਗੁਰਮੀਤ ਸਿੰਘ ਨੇ ਦੱਸਿਆ ਕਿ ਏਐਸਆਈ ਰਾਜ ਮਸੀਹ ਨੇ ਸਮੇਤ ਪੁਲਿਸ ਪਾਰਟੀ ਮੁੱਖਬਰ ਖਾਸ ਦੀ ਇਤਲਾਹ ਤੇ ਨੇੜੇ ਸੈਟ ਸੋਲਜਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਨੇੜੇ ਬਾਜਵਾ ਹਸਪਤਾਲ ਗੁਰਦਾਸਪੁਰ ਵਿਖੇ ਨਾਕਾਬੰਦੀ ਕਰਕੇ ਦੋਸੀ ਮੱਖਣ ਮਸੀਹ ਪੁੱਤਰ ਨਿੰਮਾ ਮਸੀਹ ਵਾਸੀ ਕਾਦੀਆ ਵਾਲੀ ਥਾਣਾ ਸਦਰ ਗੁਰਦਾਸਪੁਰ ਨੂੰ ਚੋਰੀ ਸੁਦਾ ਮੋਟਰਸਾਇਕਲ ਸਪਲੈਂਡਰ ਬਿਨਾਂ ਨੰਬਰੀ ਸਮੇਤ ਕਾਬੂ ਕੀਤਾ ਹੈ। ਪੁੱਛ ਗਿੱਛ ਦੋਰਾਂਨ ਦੋਸੀ ਨੇ ਦੱਸਿਆ ਕਿ ਇਹ ਮੋਟਰ ਸਾਇਕਲ ਉਸਨੇ ਗੁਰੂ ਨਾਨਕ ਫਰਨੀਚਰ ਵਾਲੀ ਗਲੀ ਗੁਰਦਾਸਪੁਰ ਤੋ ਮਿਤੀ 30.06.2024 ਨੂੰ ਚੋਰੀ ਕੀਤਾ ਸੀ।ਜਿਸਨੂੰ ਵੇਚਣ ਲਈ ਅੱਜ ਸਹਿਰ ਗੁਰਦਾਸਪੁਰ ਨੂੰ ਜਾ ਰਿਹਾ ਸੀ।