ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਹੋਈ
ਰਵਿੰਦਰ ਸਿੰਘ ਢਿੱਲੋਂ
ਖੰਨਾ, 13 ਜੁਲਾਈ 2024 - ਅੱਜ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਦਲਬਾਗ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਮੀਟਿੰਗ ਦੇ ਵਿੱਚ ਦੋ ਮੁੱਦਿਆਂ ਤੇ ਵਿਚਾਰ ਕੀਤੀ ਗਈ ਜਿਨਾਂ ਵਿੱਚ ਮਾਨਯੋਗ ਹਾਈਕੋਰਟ ਵੱਲੋਂ ਹਰਿਆਣਾ ਸਰਕਾਰ ਨੂੰ ਅੱਠ ਦਿਨਾਂ ਦੇ ਅੰਦਰ ਅੰਦਰ ਨੋਟਿਸ ਦੇ ਕੇ ਸੜਕ ਖਾਲੀ ਕਰਨ ਲਈ ਕਿਹਾ ਗਿਆ ਤੇ ਕਿਸਾਨ ਦਿੱਲੀ ਨੂੰ ਜਾਣ ਦੀ ਤਿਆਰੀ ਲਈ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੂਰੀ ਚੜਦੀ ਕਲਾ ਵਿੱਚ ਜਾਵੇਗੀ ਅਤੇ ਦੂਜਾ ਮੁੱਦਾ ਅੰਮ੍ਰਿਤਪਾਲ ਸਿੰਘ ਖਾਲਸਾ ਜੋ ਕਿ ਇਸ ਸਮੇਂ ਦਿਬੜੂਗਾ ਜੇਲ ਦੀ ਵਿੱਚ ਬੰਦ ਹਨ ਜਿਨਾਂ ਨੂੰ ਲੋਕਾਂ ਨੇ ਹਲਕਾ ਖਡੂਰ ਸਾਹਿਬ ਤੋਂ ਲਗਭਗ ਪੰਜ ਲੱਖ ਵੋਟਾਂ ਪਾ ਕੇ ਮੈਂਬਰ ਪਾਰਲੀਮੈਂਟ ਬਣਾਇਆ ਹੈ।
ਉਹਨਾਂ ਨੇ ਸੰਵਿਧਾਨ ਅਨੁਸਾਰ ਆਪਣੇ ਅਹੁਦੇ ਦੀ ਸੋਹ ਚੁੱਕ ਲਈ ਹੈ ਫਿਰ ਵੀ ਸਰਕਾਰ ਨੇ ਉਹਨਾਂ ਨੂੰ ਜੇਲ ਚੋਂ ਬਾਹਰ ਕੱਢਣ ਲਈ ਕੋਈ ਉਪਰਾਲਾ ਨਹੀਂ ਕੀਤਾ ਇਸ ਦੇ ਨਾਲ ਹਲਕਾ ਖਡੂਰ ਸਾਹਿਬ ਦਾ ਵੱਡਾ ਨੁਕਸਾਨ ਵੱਡਾ ਨੁਕਸਾਨ ਹੋਵੇਗਾ ਖਟੂਰ ਸਾਹਿਬ ਹਲਕਾ ਵਿਕਾਸ ਪੱਖੂ ਤੇ ਜੋ ਐਮਪੀ ਵੱਲੋਂ ਕੀਤੇ ਜਾਣੇ ਕੰਮ ਹੁੰਦੇ ਹਨ ਉਹਨਾਂ ਤੋਂ ਅਧੂਰਾ ਰਹਿ ਜਾਵੇਗਾ ਪਰ ਸਰਕਾਰਾਂ ਨੇ ਪਹਿਲਾਂ ਵੀ ਕਈ ਵਿਸ਼ੇਸ਼ ਵਿਅਕਤੀਆਂ ਨੂੰ ਜੇਲਾਂ ਦੇ ਅੰਦਰ ਇਲੈਕਸ਼ਨ ਲੜੀ ਤਾਂ ਉਹਨਾਂ ਨੂੰ ਬਾਅਦ ਜਿੱਤਣ ਤੋਂ ਬਾਅਦ ਬਾਹਰ ਕੱਢਿਆ ਗਿਆ ਇਸੇ ਤਰ੍ਹਾਂ ਭਾਈ ਅੰਮ੍ਰਿਤ ਪਾਲ ਨੂੰ ਬਾਹਰ ਕਢਾਉਣ ਲਈ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ 30 ਜੁਲਾਈ ਨੂੰ ਦਰਬਾਰ ਸਾਹਿਬ ਮੱਥਾ ਟੇਕ ਕੇ ਅਰਦਾਸ ਕਰਾ ਕੇ ਅੰਮ੍ਰਿਤਸਰ ਦੇ ਡੀਸੀ ਨੂੰ ਪਹਿਲਾਂ ਮੰਗ ਪੱਤਰ ਦਿੱਤਾ ਜਾਵੇਗਾ ਤਾਂ ਜੋ ਸੰਵਿਧਾਨ ਦੇ ਅਨੁਸਾਰ ਕਾਨੂੰਨ ਮੁਤਾਬਕ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਅਤੇ ਜਿਹੜਾ ਉਹਦੇ ਭਰਾ ਦੇ ਉੱਪਰ ਗੱਲ ਪੁਲਿਸ ਵੱਲੋਂ ਕੇਸ ਪਾਇਆ ਗਿਆ ਇਹ ਸਰਾਸਰ ਝੂਠਾ ਹੈ ਇਹ ਸਰਕਾਰ ਸਿੱਖ ਕੌਮ ਦੀ ਕਿਰਦਾਰ ਕੁਸ਼ੀ ਕਰ ਰਹੀ ਆ ਜਦੋਂ ਸਾਨੂੰ ਕਦੇ ਵੀ ਮਨਜ਼ੂਰ ਨਹੀਂ ਹੋਵੇਗੀ ਇਸ ਦਾ ਵੀ ਅਸੀਂ ਵਿਰੋਧ ਕਰਦੇ ਵਿਰੋਧ ਕਰਦੇ ਆ ਇਸ ਮੌਕੇ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਸਟੇਟ ਦੇ ਸਟੇਟ ਬਾਡੀ ਮੈਂਬਰ ਜ਼ਿਲਾ ਪ੍ਰਧਾਨ ਜਿਲਾ ਪ੍ਰਧਾਨ ਬੀਬੀਆਂ ਸਾਰੇ ਹੀ ਹਾਜ਼ਰ ਹੋਏ।