ਸਿਹਤ ਵਿਭਾਗ ਵੱਲੋ ਚਲਾਇਆ ਦਸਤ ਰੋਕੂ ਜਾਗਰੂਕਤਾ ਅਭਿਆਨ
ਪ੍ਰਮੋਦ ਭਾਰਤੀ
ਨੂਰਪੁਰ ਬੇਦੀ 13 ਜੁਲਾਈ ,2024 - ਡਾ.ਮਨੂੰ ਵਿਜ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ.ਜਗਦੀਪ ਸਿੰਘ ਦੀ ਅਗਵਾਈ ਹੇਠ ਬਲਾਕ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਦਸਤ ਰੋਕੂ ਮੁਹਿੰਮ ਚਲਾਈ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਗਰਮੀਆਂ ਦੇ ਮੌਸਮ ਵਿੱਚ 5 ਸਾਲ ਤੋਂ ਛੋਟੇ ਬੱਚਿਆਂ ਨੂੰ ਦਸਤ ਰੋਗ ਤੋਂ ਬਚਾਉਣ ਲਈ 1 ਜੁਲਾਈ ਤੋਂ ਦਸਤ ਰੋਕੂ ਜਾਗਰੂਕਤਾ ਮੁਹਿੰਮ ਸ਼ੁਰੂ ਹੋਈ ਹੈ।
ਉਹਨਾਂ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਸਤ ਰੋਕੂ ਜਾਗਰੂਕਤਾ ਦੇ ਟੀਚੇ ਨੂੰ ਮੁੱਖ ਰੱਖਦਿਆਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ 1 ਜੁਲਾਈ ਤੋ 31 ਅਗਸਤ 2024 ਤੱਕ ਰਾਸ਼ਟਰੀ ਦਸਤ ਰੋਕੂ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਮੁਹਿੰਮ ਦਾ ਮੁੱਖ ਮੰਤਵ ਪੰਜ ਸਾਲ ਤੱਕ ਦੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਹੈ ਅਤੇ ਦਸਤ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਜੀਰੋ ਲਿਆਉਣਾ ਹੈ।
ਉਹਨਾਂ ਦੱਸਿਆ ਕਿ ਦੇਸ਼ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਸਿਹਤ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸਾਡੇ ਦੇਸ਼ ਵਿੱਚ ਹਰ ਸਾਲ ਲੱਖਾਂ ਬੱਚਿਆਂ ਦੀ ਦਸਤ ਕਾਰਨ ਮੌਤ ਹੋ ਜਾਂਦੀ ਹੈ ਇਹ ਵੇਖਿਆ ਗਿਆ ਹੈ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਹਰ ਬੱਚੇ ਨੂੰ ਸਾਲ ਵਿੱਚ ਘੱਟੋ ਘੱਟ ਦੋ ਤੋਂ ਤਿੰਨ ਵਾਰ ਦਸਤਾਂ ਤੋਂ ਪੀੜਿਤ ਹੋਣ ਦੀ ਸੰਭਾਵਨਾ ਹੁੰਦੀ ਹੈ। ਉਹਨਾਂ ਦੱਸਿਆ ਕਿ ਜਿਹੜਾ ਵੀ ਬੱਚਾ ਦਸਤ ਤੋਂ ਪੀੜਿਤ ਹੋਵੇਗਾ ਉਸ ਦੇ ਸਰੀਰ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਵ ਆਉਂਦੇ ਹਨ ਜਿਵੇਂ ਕਿ ਬੁਖਾਰ ਹੋਣਾ, ਕਮਜ਼ੋਰੀ ਆਉਣੀ, ਪਾਚਨ ਕਮਜ਼ੋਰ ਹੋਣਾ, ਸੁਸਤੀ ਦਾ ਨਿਰੰਤਰ ਰਹਿਣਾ, ਪੇਟ ਦੇ ਵਿੱਚ ਦਰਦ ਰਹਿਣਾ, ਅਚਾਨਕ ਭਾਰ ਦਾ ਘਟਨਾ, ਬੱਚੇ ਦੇ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੋਣਾ, ਬੱਚੇ ਨੂੰ ਭੁੱਖ ਨਾ ਲੱਗਣਾ ਅਤੇ ਚਿੜਚਿੜਾਪਨ ਆਦਿ ਹਨ। ਅਸੀਂ ਰਾਸ਼ਟਰੀ ਦਸਤ ਰੋਕੂ ਅਭਿਆਨ ਤਹਿਤ ਜਾਗਰੂਕਤਾ ਫੈਲਾ ਕੇ ਦਸਤ ਕਾਰਨ ਹੋਣ ਵਾਲੀਆਂ ਬੱਚਿਆਂ ਦੀਆਂ ਮੌਤਾਂ ਨੂੰ ਘੱਟ ਕਰਨਾ। ਇਸ ਅਭਿਆਨ ਨੂੰ ਸਫਲ ਬਣਾਉਣ ਲਈ ਗਤੀਵਿਧੀਆਂ ਮੁਤਾਬਕ ਮਾਈਕਰੋਪਰੈਨ ,ਸੰਚਾਰ ਰਣਨੀਤੀ ਅਤੇ ਇੱਕ ਮਜਬੂਤ ਨਿਗਰਾਨੀ ਪ੍ਰਬੰਧ ਤਿਆਰ ਪੂਰੇ ਕਰ ਲਏ ਹਨ, ਦੋ ਮਹੀਨੇ ਤੱਕ ਚੱਲਣ ਵਾਲੇ ਇਸ ਅਭਿਆਨ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਕਿਹਾ ਕਿ ਦਸਤ ਦੀ ਰੋਕਥਾਮ ਲਈ ਜਾਗਰੂਕਤਾ ਅਹਿਮ ਕੁੰਜੀ ਹੈ ਉਹਨਾਂ ਨੇ ਇਸ ਮੁਹਿੰਮ ਦੇ ਹਿੱਸੇ ਵਜੋਂ ਜਾਗਰੂਕਤਾ ਗਤੀਵਿਧੀਆਂ ਦੌਰਾਨ ਦਸਤ ਦੀ ਰੋਕਥਾਮ ਲਈ ਆਮ ਲੋਕਾਂ ਨੂੰ ਪੀਣ ਵਾਲੇ ਸਾਫ ਪਾਣੀ ਦੀ ਵਰਤੋਂ ਕਰਨ, ਸਾਬਣ ਨਾਲ ਚੰਗੀ ਤਰ੍ਹਾਂ ਨਾਲ ਹੱਥ ਧੋਣ ,ਛੋਟੇ ਬੱਚਿਆਂ ਨੂੰ ਘੱਟੋ ਘੱਟ ਦੋ ਸਾਲ ਤੱਕ ਮਾਂ ਦਾ ਦੁੱਧ ਪਿਲਾਉਣ ਅਤੇ ਪੂਰੀ ਖੁਰਾਕ ਦੇਣ ,ਨਿੱਜੀ ਸਾਫ ਸਫਾਈ ਤੇ ਧਿਆਨ ਕੇਂਦਰਿਤ ਕਰਨ, ਸੰਕਰਮਣ ਦੀ ਰੋਕਥਾਮ ਬਾਰੇ ਸਿਹਤ ਸਿੱਖਿਆ ਦੇਣ ਅਤੇ ਟੀਕਾਕਰਨ ਦੀ ਮਹੱਤਤਾ ਸਮੇਤ ਲੋੜੀਂਦਾ ਪੋਸ਼ਟਿਕ ਅਹਾਰ ਲੈਣ ਬਾਰੇ ਜਾਗਰੂਕ ਕੀਤਾ ਜਾਵੇ।
ਉਹਨਾਂ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਇਸ ਮੁਹਿਮ ਦੌਰਾਨ ਸਪੈਸ਼ਲ ਜਿੰਕ ਅਤੇ ਓ ਆਰ.ਐਸ ਕਾਰਨਰ ਦੀ ਸਥਾਪਿਤ ਕੀਤੇ ਗਏ ਹਨ ਤੇ ਸਮੂਹ ਸਟਾਫ ਨੂੰ ਇਸ ਸਬੰਧੀ ਸਿਖਿਅਤ ਵੀ ਕੀਤਾ ਗਿਆ, ਤਾਂ ਜ਼ੋ ਕਿ ਦਸਤ ਦੌਰਾਨ ਉਹ ਬੱਚਿਆਂ ਦੀ ਸਹੀ ਦੇਖਭਾਲ ਕਰ ਸਕਣ। ਉਹਨਾਂ ਨੇ ਅੱਗੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਆਸ਼ਾ ਵਰਕਰਾਂ ਵੱਲੋਂ ਘਰ ਘਰ ਜਾ ਕੇ ਜ਼ੀਰੋ ਤੋਂ ਲੈ ਕੇ ਪੰਜ ਸਾਲ ਤੱਕ ਦੀ ਉਮਰ ਦੇ ਸਾਰੇ ਬੱਚਿਆਂ ਨੂੰ 2 -2 ਓ.ਆਰ.ਐਸ ਦੇ ਪੈਕਟ ਅਤੇ 14 -14 ਜਿੰਕ ਦੀਆਂ ਗੋਲੀਆਂ ਵੰਡੀਆਂ ਜਾਣਗੀਆਂ ਤਾਂ ਜੋ ਲੋੜ ਪੈਣ ਤੇ ਬੱਚੇ ਨੂੰ ਘਰ ਵਿੱਚ ਹੀ ਮੁੱਢਲੀ ਮੈਡੀਕਲ ਸਹਾਇਤਾ ਦਿੱਤੀ ਜਾ ਸਕੇ। ਇਸ ਮੌਕੇ ਰਾਜੇਸ਼ ਸੋਨੀ , ਬਲਵੀਰ ਕੌਰ, ਹਰਜੀਤ ਕੌਰ , ਕੁਲਵਿੰਦਰ ਕੌਰ ਤੇ ਹੋਰ ਹਾਜ਼ਰ ਸਨ।