ਸੁਖਜਿੰਦਰ ਰੰਧਾਵਾ ਨੇ ਕਲਾਨੌਰ ਵਿਖੇ ਤਰਸੇਮ ਮਹਾਜ਼ਨ ਸਮੇਤ ਵੱਖ-ਵੱਖ ਕਾਂਗਰਸੀ ਆਗੂਆਂ ਦੇ ਘਰਾਂ ਵਿੱਚ ਰੱਖੀਆਂ ਗਈਆਂ ਮੀਟਿੰਗਾਂ ਨੂੰ ਕੀਤਾ ਸੰਬੋਧਨ
ਡੇਰਾ ਬਾਬਾ ਨਾਨਕ, 13 ਜੁਲਾਈ 2024 - ਅੱਜ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਅਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਨੇ ਟਕਸਾਲੀ ਕਾਂਗਰਸੀ ਆਗੂ ਤਰਸੇਮ ਮਹਾਜ਼ਨ ਦੇ ਗ੍ਰਹਿ ਵਿਖੇ ਇਕ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਸਬਾ ਕਲਾਨੌਰ ਦੇ ਸੂਝਵਾਨ ਵੋਟਰਾਂ ਵੱਲੋਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਖਾਸ ਕਰਕੇ ਮੇਰਾ ਤੇ ਮੇਰੇ ਪਰਿਵਾਰ ਦਾ ਤਨ ਮਨ ਅਤੇ ਧਨ ਨਾਲ ਸਾਥ ਦੇਣ ਲਈ ਕਲਾਨੌਰ ਵਾਸੀਆਂ ਦਾ ਹਮੇਸ਼ਾ ਰਿਣੀ ਰਹਾਂਗਾ ਮਹਾਜ਼ਨ ਨਿਵਾਸ ਤੇ ਮੌਜੂਦਾ ਸ਼ਖ਼ਸੀਅਤਾਂ ਦੇ ਨਾਲ ਹਲਕਾ ਡੇਰਾ ਬਾਬਾ ਨਾਨਕ ਅਤੇ ਪੰਜਾਬ ਦੇ ਅਹਿਮ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਅਤੇ ਜਿੱਤ ਦੀ ਖੁਸ਼ੀ ਵਿੱਚ ਬਖਸੇ ਗਏ ਮਾਣ ਸਨਮਾਨ ਲਈ ਉਹਨਾ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।
ਇਸ ਦੇ ਨਾਲ ਹੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਅਮਰੀਕ ਸਿੰਘ ਫੌਜੀ, ਸੁਰਿੰਦਰ ਕੁਮਾਰ ਭਾਰਦਵਾਜ, ਪ੍ਰਦੀਪ ਸੱਚਰ, ਸਤਨਾਮ ਸਿੰਘ ਵਾਹਲਾ ਗੋਲਡਨ ਜਿੰਮ ਵਾਲੇ, ਸੁਖਜਿੰਦਰ ਸਿੰਘ ਮੱਲੀ ਦੇ ਘਰ ਰੱਖੀਆਂ ਗਈਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਕਲਾਨੌਰ ਕਸਬੇ ਦੇ ਸੂਝਵਾਨ ਵੋਟਰਾਂ ਨੂੰ ਹਾਰਦਿਕ ਅਪੀਲ ਕਰਦਿਆਂ ਕਿਹਾ ਕਿ ਜਿਸ ਤਰਾਂ ਤੁਸੀ ਲੋਕ ਸਭਾ ਚੋਣਾਂ ਵਿੱਚ ਮੇਰਾ ਸਾਥ ਦਿੱਤਾ ਹੈ ਹੁਣ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਹੋ ਰਹੀ ਜ਼ਿਮਣੀ ਚੋਣ ਵਿੱਚ ਪੂਰੇ ਉਤਸ਼ਾਹ ਨਾਲ ਕਾਂਗਰਸ ਪਾਰਟੀ ਦਾ ਸਾਥ ਦਿਉਗੇ ਵੱਖ ਵੱਖ ਮੀਟਿੰਗਾਂ ਵਿੱਚ ਹਾਜ਼ਰ ਹੋਏ ਕਾਂਗਰਸੀ ਆਗੂਆਂ ਅਤੇ ਕਾਂਗਰਸ ਪਾਰਟੀ ਲਈ ਜੀਅ ਜਾਨ ਲਾ ਕਿ ਕੰਮ ਕਰਨ ਵਾਲੇ ਵਰਕਰਾਂ ਅਤੇ ਕਲਾਨੌਰ ਕਸਬੇ ਦੇ ਵਪਾਰੀ, ਮਜ਼ਦੂਰ ਵਰਗ , ਦਲਿਤਾਂ, ਪਿਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਅਟੁੱਟ ਵਿਸ਼ਵਾਸ ਦਿਵਾਇਆ ਕਿ ਉਹ ਕਾਂਗਰਸ ਪਾਰਟੀ ਲਈ ਦਿਨ ਰਾਤ ਇਕ ਕਰਕੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਸੀਟ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾ ਕਿ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਰੰਧਾਵਾ ਪਰਿਵਾਰ ਦਾ ਕੱਦ ਹੋਰ ਉੱਚਾ ਕਰਨਗੇ ਇਸ ਤੋਂ ਬਾਅਦ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਪਿੰਡ ਸਰਜੇ ਚੱਕ ਵਿਖੇ ਮਨਿੰਦਰ ਸਿੰਘ ਮੰਨੂ ਸਰਜੇ ਚੱਕ ਦੇ ਗ੍ਰਹਿ ਵਿਖੇ ਜਾ ਕਿ ਉਹਨਾਂ ਦੇ ਭਰਾ ਹਰਸਿਮਰਨ ਸਿੰਘ ਜੋ ਇਕ ਸੜਕ ਦੁਰਘਟਨਾ ਵਿੱਚ ਜ਼ਖ਼ਮੀ ਹੋ ਗਏ ਸਨ ਉਹਨਾਂ ਦਾ ਹਾਲ ਜਾਣਿਆ।