ਹੜ੍ਹਾਂ ਦੌਰਾਨ ਨੁਕਸਾਨੇ ਗਏ ਪੁਲ ਦੀ ਮੁੜ ਉਸਾਰੀ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਲਗਾ ਦਿੱਤਾ ਪੱਕਾ ਮੋਰਚਾ
ਰੋਹਿਤ ਗੁਪਤਾ
ਗੁਰਦਾਸਪੁਰ, 13 ਜੁਲਾਈ 2024 - ਗੁਰਦਾਸਪੁਰ ਕਸਬਾ ਚੱਕ ਸਰੀਫ ਤੋਂ ਘੋੜੇ ਵਾਹ ਨੂੰ ਵਾਇਆ ਕਸਬਾ ਭੈਣੀ ਮੀਆਂ ਖਾਂ ਹੋ ਕੇ ਜਾਂਦੀ ਸੜਕ ਦੇ ਵਿਚਕਾਰੋਂ ਪਿੰਡ ਬਲਵੰਡਾ ਦੇ ਕੋਲੋਂ ਲੰਘਦੀ ਡਰੇਨ ਦਾ ਪੁਲ ਪਿਛਲੇ ਸਾਲ ਅਗਸਤ ਮਹੀਨੇ ਵਿੱਚ ਨੁਕਸਾਨੇ ਜਾਣ ਦੇ ਬਾਵਜੂਦ ਵੀ ਇਸ ਪੁੱਲ ਨੂੰ ਫਿਰ ਤੋਂ ਦੁਬਾਰਾ ਬਣਾਉਣ ਦੀ ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਕੋਸ਼ਿਸ਼ ਕੀਤੀ ਗਈ ਹੈ। ਜਦ ਕਿ ਪਿਛਲੇ ਸਾਲ ਇਸ ਹਲਕੇ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਪੁਲ ਨੂੰ ਦੁਬਾਰਾ ਤੋਂ ਬਣਾਉਣ ਦੀ ਮੰਗ ਨੂੰ ਲੈ ਕੇ ਇਸ ਪੁੱਲ ਦੇ ਕੋਲ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਦੇ ਖਿਲਾਫ ਰੋਸ ਧਰਨਾ ਦਿੰਦਿਆ ਪ੍ਰਦਰਸ਼ਨ ਕੀਤਾ ਗਿਆ ਸੀ।
ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਧਰਨਾਕਾਰੀਆਂ ਨੂੰ ਇਹ ਵਿਸ਼ਵਾਸ ਦਵਾਇਆ ਸੀ ਕਿ ਇਸ ਪੁੱਲ ਨੂੰ ਜਲਦ ਤੋਂ ਜਲਦ ਬਣਾ ਦਿੱਤਾ ਜਾਵੇਗਾ ਪਰ 11 ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਸ ਪੁਲ ਨੂੰ ਪੰਜਾਬ ਸਰਕਾਰ ਵੱਲੋਂ ਫਿਰ ਤੋਂ ਨਹੀਂ ਬਣਾਇਆ ਗਿਆ। ਜਿਸ ਕਾਰਨ ਇਸ ਇਲਾਕੇ ਦੇ ਹੈਵੀ ਵ੍ਹੀਕਲ ਗੁਜਰਨ ਵਾਲੇ ਰਾਹਗੀਰਾਂ ਅਤੇ ਖਾਸ ਕਰਕੇ ਇਸ ਇਲਾਕੇ ਦੇ ਗੰਨਾ ਕਾਸਤਕਾਰ ਕਿਸਾਨਾਂ ਨੂੰ ਗੰਨਾ ਮਿੱਲਾਂ ਵਿੱਚ ਗੰਨਾ ਲੈ ਜਾਣ ਲਈ ਪਿੰਡ ਕੋਟਲਾ ਗੁਜਰਾਂ,ਝੰਡਾ ਗੁਜਰਾਂ,ਝੰਡਾ ਲਬਾਣਾ ਰਾਹੀਂ 8 ਕਿਲੋਮੀਟਰ ਦਾ ਵੱਧ ਸਫਰ ਤੈ ਕਰਨਾ ਪੈਂਦਾ ਹੈ। ਜਿਸ ਨਾਲ ਕਿਸਾਨਾਂ ਦੇ ਡੀਜ਼ਲ ਅਤੇ ਸਮੇਂ ਦੀ ਬਰਬਾਦੀ ਹੁੰਦੀ ਹੈ ਲੇਕਿਨ ਸਰਕਾਰ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦੇ ਰਹੀ।
ਇਕ ਸਾਲ ਦਾ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਇਸ ਸਥਾਨ ਤੇ ਨਵਾਂ ਪੁਲ ਬਣਾਉਣ ਦੀ ਮੰਗ ਨੂੰ ਲੈ ਕੇ ਅੱਜ ਇਲਾਕੇ ਦੀਆਂ ਜਥੇਬੰਦੀਆਂ ਸਮਾਜ ਸੰਘਰਸ਼ ਸਭਾ ਪੰਜਾਬ, ਪਗੜੀ ਸੰਭਾਲ ਜੱਟਾ ਲਹਿਰ, ਭਾਰਤੀ ਕਿਸਾਨ ਯੂਨੀਅਨ ਚੜੂਨੀ ਗਰੁੱਪ ਅਤੇ ਕਿਸਾਨ ਮਜ਼ਦੂਰ ਵਿਦਿਆਰਥੀ ਸੈਨਿਕ ਜਥੇਬੰਦੀ ਵੱਲੋਂ ਇਸ ਪੁਲ ਉੱਪਰ ਧਰਨਾ ਦੇ ਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਸਮਾਜ ਸਮਾਜ ਵਿਕਾਸ ਸੰਘਰਸ਼ ਸਭਾ ਦੇ ਪ੍ਰਧਾਨ ਮਾਸਟਰ ਸੀਸਨ ਰਹੇ ਸੰਧੂ ਪਗੜੀ ਸੰਭਾਲ ਜੱਟਾ ਲਹਿਰ ਦੇ ਸਤਨਾਮ ਸਿੰਘ ਬਾਗੜੀਆਂ ਭਾਰਤੀ ਕਿਸਾਨ ਯੂਨੀਅਨ ਚੂਨੀ ਗੁਪ ਦੇ ਇੰਦਰ ਸਿੰਘ ਬੈਂਸ ਅਤੇ ਕਿਸਾਨ ਮਜ਼ਦੂਰ ਵਿਦਿਆਰਥੀ ਸੈਨਿਕ ਜਥੇਬੰਦੀ ਦੇ ਪ੍ਰਧਾਨ ਸੂਬੇਦਾਰ ਲਫਟੈਨ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਅਗਸਤ ਮਹੀਨੇ ਦੇ ਵਿੱਚ ਇਸ ਪੁਲ ਨੂੰ ਡਰੇਨ ਦੇ ਜਿਆਦਾ ਜਿਆਦਾ ਪਾਣੀ ਆਉਣ ਜਾਣ ਕਾਰਨ ਨੁਕਸਾਨ ਪੁੱਜਾ ਸੀ ਪਰ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਨੇ ਇਸ ਪਾਸੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਿਸ ਕਾਰਨ ਇਸ ਇਲਾਕੇ ਦੇ ਕਿਸਾਨਾਂ ਤੇ ਖਾਸ ਕਰਕੇ ਗੰਨਾ ਕਾਸਟਕਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਮੌਕੇ ਉਕਤ ਕਿਸਾਨ ਆਗੂਆਂ ਤੋਂ ਇਲਾਵਾ ਬਲਦੇਵ ਸਿੰਘ ਮੁੱਲਾਵਾਲ ਸੂਬੇਦਾਰ ਹਰਬੰਸ ਸਿੰਘ ਬਾਗੜੀਆਂ ਸੁਖਦੇਵ ਸਿੰਘ ਮੁੱਲਾਂਵਾਲ ਮਲਕੀਤ ਸਿੰਘ ਮੁੱਲਾਵਾਲ ਦਲਜੀਤ ਸਿੰਘ ਹੈਪੀ,ਸੇਵਾ ਸਿੰਘ, ਰਵੇਲ ਸਿੰਘ ਅਤੇ ਗੁਰਨਾਮ ਸਿੰਘ ਨੇ ਕਿਹਾ ਕਿ ਜਿੰਨੀ ਦੇਰ ਤੱਕ ਇਹ ਪੁਲ ਦੁਬਾਰਾ ਤੋਂ ਬਣਨਾ ਉਹਨੂੰ ਨਹੀਂ ਹੁੰਦਾ ਉਸ ਵੇਲੇ ਤੱਕ ਸਾਡੀ ਜਾਂ ਜਥੇਬੰਦੀਆਂ ਇਸ ਪੁਲ ਉੱਪਰ ਧਰਨਾ ਲਗਾ ਕੇ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕਰਦੀਆਂ ਰਹਿਣਗੀਆਂ।
ਉਧਰ ਇਸ ਬਾਰੇ ਜਦੋਂ ਲੋਕ ਨਿਰਮਾਣ ਵਿਭਾਗ ਦੇ ਸੰਬੰਧਿਤ ਐਸਡੀਓ ਬਲਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪੁੱਲ ਦੀ ਪ੍ਰਪੋਜਲ ਸਰਕਾਰ ਨੂੰ ਜਾ ਚੁੱਕੀ ਹੈ। ਪਰ ਸਰਕਾਰ ਵੱਲੋਂ ਅਜੇ ਤੱਕ ਇਸ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਸਰਕਾਰ ਦੀ ਮਨਜ਼ੂਰੀ ਮਿਲਦੇ ਹੀ ਪੁਲ ਸ਼ੁਰੂ ਕਰਵਾ ਦਿੱਤਾ ਜਾਵੇਗਾ