ਅਜਨਾਲਾ ਮੰਡੀ ਦੀ ਮਾੜੀ ਹਾਲਤ ਦੇਖ ਕੇ ਮੰਤਰੀ ਕੁਲਦੀਪ ਧਾਲੀਵਾਲ ਹੋਏ ਗੁੱਸਾ
ਮੰਤਰੀ ਕੁਲਦੀਪ ਧਾਲੀਵਾਲ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਲਗਾਈ ਕਲਾਸ
ਕਿਹਾ ਕਰੋੜਾਂ ਰੁਪਏ ਲਗਾਏ ਪਰ ਕਿਉਂ ਨਹੀਂ ਮੰਡੀ ਹੋ ਰਹੀ ਸਾਫ ਸੁਥਰੀ
ਕਿਹਾ ਜੇਕਰ 30 ਅਗਸਤ ਤੱਕ ਕੰਮ ਮੁਕੰਮਲ ਨਾ ਹੋਇਆ ਤਾਂ ਅਫਸਰਾਂ ਵਿਰੁੱਧ ਕੀਤੀ ਜਾਵੇਗੀ ਕਾਰਵਾਈ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 12 ਜੁਲਾਈ 2024- ਅਜਨਾਲਾ ਦੀ ਦਾਣਾ ਮੰਡੀ ਅੰਦਰ ਕਰੋੜਾਂ ਰੁਪਏ ਲਗਾਕੇ ਮੰਡੀ ਦੇ ਕੀਤੇ ਜਾ ਰਹੇ ਵਿਕਾਸ ਦਾ ਅਚਾਨਕ ਦੌਰਾ ਕਰਨ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ ਜਿਥੇ ਉਹਨਾਂ ਮੰਡੀ ਅੰਦਰ ਗੰਦਗੀ ਅਤੇ ਮਾੜੇ ਹਾਲਾਤ ਦੇਖ ਕੇ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਮੌਕੇ ਤੇ ਕਲਾਸ ਲਗਾਈ ਅਤੇ ਕਿਹਾ ਕੀ ਕਰੋੜਾਂ ਰੁਪਏ ਸਰਕਾਰ ਵੱਲੋਂ ਵਿਕਾਸ ਲਈ ਭੇਜੇ ਗਏ ਹਨ ਅਜੇ ਤੱਕ ਕੰਮ ਮੁਕੰਮਲ ਕਿਉਂ ਨਹੀਂ ਹੋਇਆ ਅਤੇ ਇਥੇ ਕਿਉਂ ਗੰਦਗੀ ਹੈ, ਉਹਨਾਂ ਅਧਿਕਾਰੀਆਂ ਨੂੰ ਤਾੜਨਾ ਦਿੰਦੇ ਹੋਏ ਕਿਹਾ ਕੀ 30 ਅਗਸਤ ਤੱਕ ਕੰਮ ਮੁਕੰਮਲ ਨਾ ਹੋਇਆ ਤਾਂ ਅਫਸਰਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ