AAP ਦੀ ਬੱਲੇ-ਬੱਲੇ: ਮੋਹਿੰਦਰ ਭਗਤ ਵੱਡੀ ਲੀਡ ਨਾਲ ਜਿੱਤੇ
ਜਲੰਧਰ, 13 ਜੁਲਾਈ 2024 - ਜਲੰਧਰ ਜਿਮਨੀ ਚੋਣਾਂ ਵਿਚ ਆਪ ਦੇ ਉਮੀਦਵਾਰ ਮਹਿੰਦਰ ਭਗਤ ਦੇ ਵਲੋਂ ਵੱਡੀ ਲੀਡ ਦੇ ਨਾਲ ਜਿੱਤ ਦਰਜ ਕੀਤੀ ਗਈ ਹੈ। ਮਹਿੰਦਰ ਭਗਤ ਨੂੰ 55,246 ਵੋਟਾਂ ਮਿਲੀਆਂ ਹਨ, ਜਦੋਂ ਕਿ ਭਾਜਪਾ ਉਮੀਦਵਾਰ ਨੂੰ 17921 ਵੋਟਾਂ ਪਈਆਂ ਅਤੇ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ ਨੂੰ 16757 ਵੋਟਾਂ ਪ੍ਰਾਪਤ ਹੋਈਆਂ ਹਨ। ਮਹਿੰਦਰ ਭਗਤ ਨੇ ਵੱਡੀ ਲੀਡ ਦੇ ਨਾਲ ਜਲੰਧਰ ਪੱਛਮੀ ਸੀਟ ਜਿੱਤ ਲਈ ਹੈ।